ਜ਼ਮੀਨ ਤੋਂ ਇਲਾਵਾ ਹਵਾ ਵਿੱਚ ਚੱਲੇਗੀ ਇਹ ਕਾਰ, ਜਾਣੋ ਇਸਦੀਆਂ ਖ਼ੂਬੀਆਂ
ਇੱਕ ਲੱਖ 83 ਹਜ਼ਾਰ ਪਾਉਂਡ( ਕਰੀਬਾ ਇੱਕ ਕਰੋੜ 82 ਲੱਖ) ਦੀ ਇਸ ਕਾਰ ਨੂੰ ਖਰੀਦਣ ਦੇ ਲਈ ਖਰੀਦਾਰ ਦਾ ਪਾਇਲਟ ਹੋਣਾ ਅਤੇ ਉਸਦੇ ਕੋਲ ਡ੍ਰਾਈਵਿੰਗ ਲਾਇਸੰਸ ਹੋਣਾ ਜ਼ਰੂਰੀ ਹੈ। ਟੀਐੱਫ-ਐਕਸ ਨਾਮ ਦੀ ਇਸ ਕਾਰ ਵਿੱਚ ਲੱਗਣਗੇ 300 ਹਾਰਸਪਾਵਰ ਦੇ ਇੰਜਨ।
ਚਾਰ ਸੀਟਾਂ ਵਾਲੀ ਇਸ ਕਾਰ ਉੱਤੇ ਲੱਗੇ ਪੱਖੇ ਨਾ ਸਿਰਫ ਮੁੜ ਸਕਣਗੇ ਬਲਕਿ ਸਾਧਾਰਨ ਕਾਰ ਦੀ ਤਰ੍ਹਾਂ ਆਪਣੇ ਗੈਰਾਜ ਵਿੱਚ ਅਤੇ ਘਰ ਦੇ ਬਾਹਰ ਪਾਰਕ ਕਰਨਾ ਵੀ ਆਸਾਨ ਹੋਵੇਗਾ ਹਲਾਂਕਿ ਇਸ ਨਵੀਂ ਕਾਰ ਦੇ ਆਉਣ ਵਿੱਚ ਹਾਲੇ ਕਰੀਬ 8-10 ਸਾਲ ਦਾ ਸਮਾਂ ਲੱਗੇਗਾ।
ਟੀਐੱਫ-ਐਕਸ ਮਾਡਲ ਸੜਕ ਉੱਤੇ ਤਾਂ 200 ਮੀਲ ਪ੍ਰਤੀ ਘੰਟਾ(322 ਕਿਲੋਮੀਟਰ ਪ੍ਰਤੀ ਘੰਟੇ) ਦੀ ਰਫਤਾਰ ਨਾਲ ਦੌੜੇਗੀ ਪਰ ਆਸਮਾਨ ਵਿੱਚ ਇਹ 500 ਮੀਲ ਪ੍ਰਤੀ ਘੰਟੇ(805 ਕਿੱਲੋਮੀਟਰ ਪ੍ਰਤੀ ਘੰਟਾ) ਦੀ ਰਫਤਾਰ ਨਾਲ ਉੱਡ ਸਕੇਗੀ। ਇਸ ਕਾਰ ਦੇ ਪੱਖੇ ਆਰਾਮ ਨਾਲ ਮੁੜ ਸਕਣ ਵਾਲੇ ਹੋਣਗੇ, ਜਿਹੜੇ ਇਸ ਜ਼ਮੀਨ ਉੱਤੇ ਉੱਤਰਨ ਦੇ ਬਾਦ ਪਲੇਨ ਤੋਂ ਕਾਰ ਦਾ ਰੂਪ ਦੇਣ ਵਿੱਚ ਮਦਦ ਕਰਨਗੇ।
ਟੈਰਾਫੁਗਿਆ ਟੀਐਫਐਕਸ 8 ਤੋਂ 10 ਸਾਲ ਤੱਕ ਮਾਰਕੀਟ ਵਿੱਚ ਆ ਜਾਵੇਗੀ। ਤੁਸੀਂ ਇੱਕ ਦਿਨ ਵਿੱਚ ਸਿਰਫ਼ 5-7 ਘੰਟੇ ਵਿੱਚ ਹੀ ਇਸ ਨੂੰ ਚਲਾਉਣਾ ਸਿੱਖ ਜਾਵੋਗੇ। ਇਹ ਕਾਰ ਕੁੱਲ ਦੂਰੀ, ਸਮਾਂ, ਮੌਸਮ ਤੇ ਫਿਊਲ ਦਾ ਹਿਸਾਬ ਵੀ ਰੱਖਦੀ ਹੈ।
ਟੇਰਾਫੂਗੀਆ, ਟੀਐਫਐਕਸ ਉੱਡਣ ਦੇ ਬਾਅਦ ਸਭ ਕੁੱਝ ਆਟੋਮੈਟੀਕਲੀ ਹੈਂਡਲ ਹੋਣ ਲਗਦੀ ਹੈ। ਤੁਹਾਨੂੰ ਸਿਰਫ਼ ਆਪਣਾ ਨਿਸ਼ਾਨਾ ਸੈੱਟ ਕਰਨਾ ਹੋਵੇਗਾ।
ਟੈਰਾਫੁਗਿਆ ਟੀਐਫਐਕਸ ਹਾਈਬ੍ਰਿਡ ਇਲੈਕਟ੍ਰੋਨਿਕ ਕਾਰ ਹੈ। ਨਿੱਜੀ ਯਾਤਰੀਆਂ ਦੇ ਲਈ ਇਹ ਕ੍ਰਾਂਤੀ ਦੀ ਤਰ੍ਹਾਂ ਹੈ। ਇਸ ਨੂੰ ਬਣਾ ਰਹੇ ਲੋਕਾਂ ਦਾ ਕਹਿਣਾ ਹੈ ਕਿ ਇਹ ਹਾਈਬ੍ਰਿਡ ਇਲੈਕਟ੍ਰੋਨਿਕ ਕਾਰ ਹੈ। ਜਿਹੜੀ ਸੜਕ ਉੱਤੇ ਚੱਲਦੇ ਜਾਂ ਹਵਾ ਵਿੱਚ ਉੱਡਦੇ ਬਖ਼ਤ ਤੁਹਾਡੀ ਮਦਦ ਕਰਦੀ ਹੈ।
ਹਵਾ ਵਿੱਚ ਜਾਂਦੇ ਹੀ ਇਸ ਦਾ ਪਿਛਲਾ ਹਿੱਸਾ ਮੁੜ ਜਾਂਦਾ ਹੈ। ਇਸ ਨਾਲ ਡਰਾਈਵਿੰਗ ਦੀ ਤਰ੍ਹਾਂ ਬਣਿਆ ਹਿੱਸਾ ਕਾਕਪਿਟ ਦੀ ਤਰ੍ਹਾਂ ਬਣ ਜਾਂਦਾ ਹੈ ਅਤੇ ਇੰਜਨ ਵੀ ਸੇਫ਼ ਰਹਿੰਦਾ ਹੈ।
ਟੇਰਾਫੂਗੀਆ, ਟੀਐਫਐਕਸ ਹਵਾ ਵਿੱਚ ਸਿੱਧਾ ਉੱਡਣ ਤੇ ਜ਼ਮੀਨ ਉੱਤੇ ਸਹੀ ਸਲਾਮਤ ਉੱਤਰਨ ਵਿੱਚ ਸਫਲ ਹੈ। ਇਹ 805 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਿੱਚ ਉੱਡਦੀ ਹੈ।
ਚੰਡੀਗੜ੍ਹ: ਜੇਕਰ ਤੁਸੀਂ ਕਾਰ ਵਿੱਚ ਜਾ ਰਹੇ ਹੋ ਤਾਂ ਸੜਕ ਉੱਤੇ ਲੱਗੇ ਜਾਮ ਨਾਲ ਤੁਹਾਡਾ ਮੂਡ ਖ਼ਰਾਬ ਹੋ ਜਾਂਦਾ ਹੈ ਪਰ ਪਰੇਸ਼ਾਨ ਨਾ ਹੋਵੋ ਹੁਣ ਅਜਿਹਾ ਨਹੀਂ ਹੋਵੇਗਾ। ਜੇਕਰ ਕਾਰ ਜਾਮ ਵਿੱਚ ਫਸ ਗਏ ਤਾਂ ਕਾਰ ਦਾ ਫਲਾਇੰਗ ਬਟਨ ਦਬਾਊ ਤੇ ਉੱਡ ਕੇ ਨਿਕਲ ਜਾਓ। ਇਹ ਕੋਈ ਮਜ਼ਾਕ ਨਹੀਂ ਹੈ ਬਲਕਿ ਇਹ ਸੱਚ ਹੈ। ਅਮਰੀਕਾ ਦੇ ਵਿਗਿਆਨੀਆਂ ਨੇ ਨਵੇਂ ਜਨਰੇਸ਼ਨ ਦੀ ਉੱਡਣ ਵਾਲੀ ਕਾਰ ਡਿਜ਼ਾਈਨ ਕੀਤੀ ਹੈ। ਟੇਰਾਫੂਗੀਆ, ਟੀਐਫਐਕਸ ਹਵਾ ਵਿੱਚ ਉੱਡਣ ਤੇ ਸਹੀ ਸਲਾਮਤ ਜ਼ਮੀਨ ਉੱਤੇ ਉੱਤਰਨ ਵਿੱਚ ਸਮਰੱਥ ਹੈ।
ਇਸ ਕਾਰ ਨੂੰ ਚਲਾਉਣ ਲਈ ਪਾਈਲਟ ਲਾਇਸੈਂਸ ਦੀ ਵੀ ਜ਼ਰੂਰਤ ਨਹੀਂ ਹੈ।