ਫ਼ਾਈਨਲ ਵਿੱਚ ਪਹੁੰਚ ਕੇ ਖਿਡਾਰਨਾਂ ਹੋਈਆਂ ਮਾਲੋ ਮਾਲ, ਜਾਣੋ ਮਿਲੇ ਕਿੰਨੇ ਇਨਾਮ
ਇੰਗਲੈਂਡ ਵਿਰੁੱਧ ਫ਼ਾਈਨਲ ਮੈਚ ਦੇ ਆਖ਼ਰੀ ਸਮੇਂ ਦਬਾਅ 'ਚ ਆਈ ਭਾਰਤੀ ਮਹਿਲਾ ਟੀਮ 9 ਦੌੜਾਂ ਤੋਂ ਪਹਿਲਾ ਵਿਸ਼ਵ ਕੱਪ ਜਿੱਤਣ ਤੋਂ ਖੁੰਝ ਗਈ। ਪਰ ਖਿਡਾਰਨਾਂ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਸਾਰੇ ਦੇਸ਼ ਨੂੰ ਖ਼ੁਸ਼ੀ ਹੈ।
ਮਹਿਲਾ ਕ੍ਰਿਕਟ ਟੀਮ ਨੂੰ ਬੇਸ਼ੱਕ ਪੁਰਸ਼ ਟੀਮ ਦੇ ਮੁਕਾਬਲੇ ਘੱਟ ਇਨਾਮ ਮਿਲਦੇ ਹਨ ਪਰ ਇਨਾਮ ਦੀ ਇਹ ਰਕਮ ਉਤਸ਼ਾਹਤ ਕਰਨ ਲਈ ਘੱਟ ਨਹੀਂ ਹੈ।
ਉੱਥੇ ਪੰਜਾਬ ਸਰਕਾਰ ਤੇ ਰੇਲਵੇ ਖਿਡਾਰਨਾਂ ਤਰੱਕੀ ਤੇ ਇਨਾਮ ਵੀ ਦੇਵੇਗੀ।
ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਦੀ ਸਰਕਾਰ ਵੀ 50 ਲੱਖ ਰੁਪਏ ਨਾਲ ਕ੍ਰਿਕੇਟ ਖਿਡਾਰਨਾਂ ਨੂੰ ਸਨਮਾਨਤ ਕਰੇਗੀ।
ਇੰਨਾ ਹੀ ਨਹੀਂ ਭਾਰਤੀ ਕ੍ਰਿਕਟ ਬੋਰਡ ਨੇ ਖਿਡਾਰਨਾਂ ਨੂੰ 50-50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਵਿਸ਼ਵ ਕੱਪ ਵਿੱਚ ਰਨਰ-ਅੱਪ ਟੀਮ ਵਜੋਂ ਭਾਰਤੀ ਖਿਡਾਰਨਾਂ ਨੂੰ 2.12 ਕਰੋੜ ਰੁਪਏ ਦੀ ਪ੍ਰਾਈਜ਼ ਮਨੀ ਮਿਲੀ ਹੈ, ਜੋ ਕਿ ਇੱਕ ਵੱਡੀ ਰਕਮ ਹੈ।
ਇੰਗਲੈਂਡ ਇਸ ਵਾਰ ਵਿਸ਼ਵ ਜੇਤੂ ਬਣਿਆ ਹੈ, ਜਿਸ ਨੇ ਲਗਭਗ 14 ਕਰੋੜ ਦੀ ਰਕਮ ਇਨਾਮ ਵਿੱਚ ਜਿੱਤੀ ਹੈ। ਪਰ ਦੂਜੇ ਨੰਬਰ 'ਤੇ ਰਹੀ ਭਾਰਤੀ ਟੀਮ 'ਤੇ ਵੀ ਇਨਾਮਾਂ ਦੀ ਝੜੀ ਲੱਗ ਗਈ ਹੈ।
ਇਸ ਹਾਰ ਦੇ ਬਾਵਜੂਦ ਕੌਮਾਂਤਰੀ ਮਹਿਲਾ ਵਿਸ਼ਵ ਕ੍ਰਿਕਟ ਕੱਪ ਵਿੱਚ ਕੀਤੇ ਪ੍ਰਦਰਸ਼ਨ ਨੇ ਉਨ੍ਹਾਂ ਨੂੰ ਮਾਲਾਮਾਲ ਕਰ ਦਿੱਤਾ ਹੈ।