ਡਿਪਰੈਸ਼ਨ ਦੇ ਸ਼ਿਕਾਰ ਹੋ ਜਾਣ ਸਾਵਧਾਨ, ਨਹੀਂ ਤਾਂ...
ਡਾ. ਕਹਿੰਦੇ ਹਨ ਕਿ ਡਿਪ੍ਰੈਸ਼ਨ ਦਾ ਇਲਾਜ ਸਮੇਂ ਰਹਿੰਦੇ ਜ਼ਰੂਰੀ ਹੈ ਤਾਂ ਕਿ ਬਿਮਾਰੀਆਂ ਨੂੰ ਵਧਣ ਤੋਂ ਰੋਕਿਆ ਜਾ ਸਕੇ।
ਕੀ ਕਹਿੰਦੇ ਹਨ ਮਾਹਿਰ- ਯੂਨੀਵਰਸਿਟੀ ਆਫ਼ ਐਡਿਨਬਰਗ ਵਿੱਚ ਸੀਨੀਅਰ ਰਿਸਰਚ ਫੈਲੋ ਹੀਥਰ ਵਹਾਲੇ ਦਾ ਕਹਿਣਾ ਹੈ ਕਿ ਇਸ ਰਿਸਰਚ ਮੁਤਾਬਕ ਡਿਪਰੈਸ਼ਨ ਨਾਲ ਪੀੜਤ ਲੋਕਾਂ ਦੇ ਵ੍ਹਾਈਟ ਮੈਟਰ ਵਿੱਚ ਬਦਲਾਅ ਹੁੰਦਾ ਹੈ ਜਿਹੜਾ ਦਿਮਾਗ਼ ਦੀ ਵਾਇਰਿੰਗ ਹੈ।
ਖ਼ੋਜੀਆਂ ਨੇ ਕਿਹਾ ਕਿ ਬਰੇਨ ਵਾਇਰਿੰਗ ਵਿੱਚ ਵ੍ਹਾਈਟ ਮੈਟਰ ਬੇਹੱਦ ਅਹਿਮ ਹਿੱਸਾ ਹੈ। ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਦਾ ਪ੍ਰਭਾਵ ਇਮੋਸ਼ਨਜ਼ ਤੇ ਸੋਚਣ ਦੀ ਸਮਰੱਥਾ ਉੱਤੇ ਪੈ ਸਕਦਾ ਹੈ। ਇਸ ਤੋਂ ਇਲਾਵਾ ਡਿਪ੍ਰੈਸ਼ਨ ਪੀੜਤ ਲੋਕਾਂ ਦੇ ਵ੍ਹਾਈਟ ਮੈਟਰ ਦੀ ਫੋਕਸ ਦੀ ਕਮੀ ਦੇਖੀ ਗਈ ਹੈ। ਜਿਹੜਾ ਸਾਧਾਰਨ ਇਨਸਾਨ ਵਿੱਚ ਨਹੀਂ ਦਿਖੀ।
ਰਿਸਰਚ ਮੁਤਾਬਕ, ਡਿਪਰੈਸ਼ਨ ਨਾਲ ਪੀੜਤ ਵਿਅਕਤੀ ਦੇ ਦਿਮਾਗ਼ ਦੇ ਵ੍ਹਾਈਟ ਮੈਟਰ ਵਿੱਚ ਬਦਲਾਅ ਪਾਇਆ ਗਿਆ। ਇਸ ਵਿੱਚ ਤੰਤੂ ਹੰਦੇ ਹਨ। ਇਹ ਬਰੇਨ ਸੈੱਲਜ਼ ਨੂੰ ਇਲੈਕਟ੍ਰੀਕਲ ਸਿਗਨਲ ਦੇ ਸਹਾਰੇ ਇੱਕ-ਦੂਜੇ ਨਾਲ ਜੁੜਨ ਦੇ ਸਮਰੱਥ ਬਣਦੇ ਹਨ।
ਨਵੀਂ ਦਿੱਲੀ: ਤਣਾਅ ਤੋਂ ਪੀੜਤ ਵਿਅਕਤੀ ਦੇ ਬਰੇਨ ਸਟ੍ਰੱਕਟਰ ਵਿੱਚ ਬਦਲਾਅ ਦਾ ਖ਼ਤਰਾ ਹੁੰਦਾ ਹੈ। ਇਹ ਬਦਲਾਅ ਦਿਮਾਗ਼ ਦੀ ਸੋਚਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ। ਹਾਲ ਹੀ ਵਿੱਚ ਆਈ ਰਿਸਰਚ ਵਿੱਚ ਇਹ ਗੱਲ ਸਾਹਮਣੇ ਆਈ ਹੈ।