ਤੰਦੂਰੀ ਜਾਂ ਬਟਰ ਚਿਕਨ ਖਾਣ ਦੇ ਸ਼ੌਕੀਨ ਹੋ ਤਾਂ ਸਾਵਧਾਨ ਹੋ ਜਾਓ, ਨਹੀਂ ਤਾਂ...
ਦਿੱਲੀ 'ਚ ਤਾਂ ਸੀਵਰੇਜ ਡਰੇਨਾਂ 'ਚ ਐਂਟੀਬਾਇਓਟਿਕ ਦੇ ਨਿਸ਼ਾਨ ਮਿਲੇ ਹਨ। ਇਸੇ ਹਾਲਤ 'ਚ ਸੁਪਰਬਗ ਪੈਦਾ ਹੁੰਦੇ ਹਨ।
ਆਲ ਏਮਜ਼ ਦੇ ਡਾਕਟਰਾਂ ਦੀ ਰਿਪੋਰਟ ਦੱਸਦੀ ਹੈ ਕਿ ਐਂਟੀਬਾਇਓਟਿਕਸ ਦੀ ਦੁਰਵਰਤੋਂ ਨਾਲ ਹੁਣ ਛੋਟੇ ਬੱਚੇ ਵੀ ਇਨਫੈਕਸ਼ਨ ਦਾ ਸ਼ਿਕਾਰ ਹੋ ਰਹੇ ਹਨ।
ਹਾਲ ਹੀ 'ਚ ਸੇਵਾਮੁਕਤ ਹੋਈ ਵਿਸ਼ਵ ਸਿਹਤ ਸੰਗਠਨ ਦੀ ਡਾਇਰੈਕਟਰ ਜਨਰਲ ਮਾਰਗਰੇਟ ਚਾਨ ਨੇ ਆਧੁਨਿਕ ਮੈਡੀਕਲ ਸਾਇੰਸ ਦੇ ਚਮਤਕਾਰ ਐਂਟੀਬਾਇਓਟਿਕਸ ਦੇ ਸੰਦਰਭ 'ਚ ਕਿਹਾ ਕਿ ਦੁਨੀਆ ਇਨ੍ਹਾਂ ਨੂੰ ਗੁਆਉਣ ਕੰਢੇ ਹੈ। ਅਗਲੀ ਵਾਰ ਜਦੋਂ ਤੁਸੀਂ ਇਨਫੈਕਸ਼ਨ ਦੀ ਲਪੇਟ 'ਚ ਆਓਗੇ ਤਾਂ ਰੈਗੁਲਰ ਐਂਟੀਬਾਇਓਟਿਕਸ ਨਾਲ ਉਸ ਨੂੰ ਠੀਕ ਕਰਨਾ ਮੁਸ਼ਕਿਲ ਹੋ ਜਾਵੇਗਾ।
ਸਾਲ 2016 'ਚ ਦੁਨੀਆ ਭਰ 'ਚ 4.80 ਲੱਖ ਲੋਕ ਮਲਟੀ ਡਰੱਗ ਰੈਸਿਸਟੈਂਟ ਟੀਬੀ ਦੇ ਸ਼ਿਕਾਰ ਹੋਏ। ਦਵਾ ਵਿਰੋਧਤਾ ਦੇ ਕਾਰਨ ਹੀ ਐੱਚਆਈਵੀ ਤੇ ਮਲੇਰੀਆ ਜਿਹੀਆਂ ਬਿਮਾਰੀਆਂ ਦੇ ਇਲਾਜ 'ਚ ਵੀ ਮੁਸ਼ਕਲਾਂ ਪੈਦਾ ਹੁੰਦੀਆਂ ਹਨ।
ਵਿਸ਼ਵ ਸਿਹਤ ਸੰਗਠਨ ਮੁਤਾਬਿਕ ਐਂਟੀਮਾਈਯੋਬਿਅਲ ਰਸਿਸਟੈਂਸ (ਏਐੱਮਆਰ) ਪੂਰੀ ਦੁਨੀਆ ਦੀ ਸਿਹਤ ਲਈ ਵੱਡਾ ਖ਼ਤਰਾ ਹੈ। ਪ੫ਭਾਵੀ ਐਂਟੀਬਾਇਓਟਿਕਸ ਤੋਂ ਬਿਨਾਂ ਸਰਜਰੀ ਤੋਂ ਲੈ ਕੇ ਕੀਮੋਥੈਰੇਪੀ ਦੀ ਸਫ਼ਲਤਾ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
ਅਧਿਐਨ 'ਚ ਮੁਰਗੀਆਂ ਦੀਆਂ ਬਿਮਾਰੀਆਂ ਨੂੰ ਠੀਕ ਕਰਨ ਜਾਂ ਉਨ੍ਹਾਂ ਨੂੰ ਵਜ਼ਨਦਾਰ ਬਣਾਉਣ ਲਈ ਧੜੱਲੇ ਨਾਲ ਵਰਤੇ ਜਾ ਰਹੇ ਐਂਟੀਬਾਇਓਟਿਕਸ 'ਤੇ ਗੰਭੀਰ ਚਿੰਤਾ ਪ੫ਗਟਾਈ ਗਈ ਹੈ। ਸੀਡੀਡੀਈਪੀ ਦੇ ਨਿਰਦੇਸ਼ਕ ਰਮਣਨ ਲਕਸ਼ਮੀ ਨਾਰਾਇਣ ਨੇ ਕਿਹਾ ਕਿ ਪੋਲਟਰੀ ਫਾਰਮਾਂ 'ਚ ਐਂਟੀਬਾਇਓਟਿਕਸ ਦੀ ਜ਼ਿਆਦਾ ਵਰਤੋਂ ਸਾਡੇ ਸਭ ਦੇ ਨਾਲ ਵਾਤਾਵਰਨ ਲਈ ਵੀ ਨੁਕਸਾਨਦਾਇਕ ਹੈ।
ਅਮਰੀਕਾ ਦੇ ਸੈਂਟਰ ਫਾਰ ਡਿਸੀਜ਼ ਡਾਇਨੈਮਿਕਸ, ਇਕਨੋਮਿਕਸ ਐਂਡ ਪੌਲਿਸੀ (ਸੀਡੀਡੀਈਪੀ) ਦੇ ਅਧਿਐਨ 'ਚ ਪੰਜਾਬ ਦੇ ਪੋਲਟਰੀ ਫਾਰਮਾਂ 'ਚ ਐਂਟੀਬਾਇਓਟਿਕ ਵਿਰੋਧੀ ਬੈਕਟੀਰੀਆ ਦੀ ਮੌਜੂਦਗੀ ਦਾ ਸੰਕੇਤ ਮਿਲਿਆ ਹੈ। ਇਹ ਬੈਕਟੀਰੀਆ ਮੁਰਗੀਆਂ ਦੇ ਨਾਲ ਉਨ੍ਹਾਂ ਦੇ ਅੰਡਿਆਂ 'ਚ ਵੀ ਮਿਲਿਆ ਹੈ।
ਨਵੀਂ ਦਿੱਲੀ : ਤੁਸੀਂ ਤੰਦੂਰੀ ਜਾਂ ਬਟਰ ਚਿਕਨ ਖਾਣ ਦੇ ਸ਼ੌਕੀਨ ਹੋ ਤਾਂ ਸਾਵਧਾਨ ਹੋ ਜਾਓ। ਇਹ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ। ਇਕ ਅਧਿਐਨ 'ਚ ਸ਼ੰਕਾ ਪ੍ਰਗਟਾਈ ਗਈ ਹੈ ਕਿ ਪੋਲਟਰੀ ਫਾਰਮਾਂ 'ਚ ਸੁਪਰਬਗ ਪੈਦਾ ਹੋ ਰਹੇ ਹਨ। ਸੁਪਰਬਗ ਅਜਿਹਾ ਬੈਕਟੀਰੀਆ ਹੈ ਜਿਸ 'ਤੇ ਕਿਸੇ ਐਂਟੀਬਾਇਓਟਿਕ ਦਾ ਅਸਰ ਨਹੀਂ ਹੁੰਦਾ।