ਵੱਡਾ ਕਾਰਨਾਮਾ: ਟ੍ਰਾਂਸਪਲਾਂਟ ਕਰ ਕੇ ਲਗਾਏ ਬੱਚੇ ਦੇ ਦੋਵੇਂ ਹੱਥ
ਦੁਨੀਆ ਦੇ ਕਈ ਦੇਸ਼ ਸਾਵਧਾਨੀ ਨਾਲ ਚੁਣੇ ਗਏ ਮਰੀਜ਼ਾਂ 'ਤੇ ਟ੍ਰਾਂਸਪਲਾਂਟ ਦੇ ਅਜਿਹੇ ਤਜਰਬੇ ਕਰਦੇ ਹਨ। ਇਸ ਖੇਤਰ 'ਚ ਨਵੀਂ-ਨਵੀਂਆਂ ਤਕਨੀਕਾਂ ਆ ਰਹੀਆਂ ਹਨ ਤੇ ਨਤੀਜਿਆਂ ਦੇ ਬਿਹਤਰ ਹੋਣ ਦੀਆਂ ਉਮੀਦਾਂ ਵਧ ਰਹੀਆਂ ਹਨ।
ਉਸਦੇ ਇਸ ਕਾਮਯਾਬ ਟ੍ਰਾਂਸਪਲਾਂਟ ਤੋਂ ਬਾਅਦ ਬਾਕੀ ਲੋਕਾਂ ਲਈ ਵੀ ਉਮੀਦ ਦੀ ਨਵੀਂ ਕਿਰਨ ਜਾਗੀ ਹੈ। ਦੁਨੀਆ 'ਚ ਹੁਣ ਤੱਕ 100 ਲੋਕਾਂ ਦੇ ਹੱਥ ਜਾਂ ਫਿਰ ਬਾਹਾਂ ਟ੍ਰਾਂਸਪਲਾਂਟ ਦੀ ਮਦਦ ਨਾਲ ਨਵਾਂ ਹੱਥ ਲਗਾਇਆ ਗਿਆ ਸੀ। ਫਿਰ ਸਾਲ 2000 'ਚ ਇਕ ਸ਼ਖ਼ਸ ਦੇ ਦੋਵੇਂ ਹੱਥਾਂ ਨੂੰ ਟ੍ਰਾਂਸਪਲਾਂਟ ਦੀ ਮਦਦ ਨਾਲ ਬਦਲਿਆ ਗਿਆ।
ਉਹ ਇਹ ਸਾਰੇ ਕੰਮ ਬਹੁਤ ਚੰਗੀ ਤਰ੍ਹਾਂ ਕਰ ਲੈਂਦਾ ਹੈ। ਕਈ ਵਾਰ ਅੰਗਾਂ ਨੂੰ ਟ੍ਰਾਂਸਪਲਾਂਟ ਕਰਨਾ ਕਾਫ਼ੀ ਖ਼ਤਰੇ ਭਰਿਆ ਕੰਮ ਸਾਬਿਤ ਹੋ ਸਕਦਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਇਨਸਾਨ ਦਾ ਸਰੀਰ ਟ੍ਰਾਂਸਪਲਾਂਟ ਕਰ ਕੇ ਲਗਾਏ ਗਏ ਨਵੇਂ ਅੰਗਾਂ ਨੂੰ ਸਵੀਕਾਰ ਨਹੀਂ ਕਰ ਸਕਦਾ, ਉਨ੍ਹਾਂ ਨਾਲ ਸਹਿਜ ਨਹੀਂ ਹੋ ਸਕਦਾ। ਨਾਲ ਹੀ ਟ੍ਰਾਂਸਪਲਾਂਟ ਤੋਂ ਬਾਅਦ ਜਿਹੜੀਆਂ ਦਵਾਈਆਂ ਖਾਣੀਆ ਪੈਂਦੀਆਂ ਹਨ ਉਨ੍ਹਾਂ 'ਚ ਵੀ ਸਿਹਤ ਸਬੰਧੀ ਗੰਭੀਰ ਮੁਸ਼ਕਲਾਂ ਹੋ ਸਕਦੀਆਂ ਹਨ। ਜਿਆਨ ਨਾਲ ਉਨ੍ਹਾਂ 'ਚ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਈ।
ਇਸ ਤਰ੍ਹਾਂ ਲੱਗ ਰਿਹਾ ਸੀ ਕਿ ਟ੍ਰਾਂਸਪਲਾਂਟ ਨੇ ਉਸਦੀ ਜ਼ਿੰਦਗੀ ਬਦਲ ਦਿੱਤੀ। ਫਿਲਡੇਲਫੀਆ ਦੇ ਚਿਲਡਰਨ ਹਾਸਪਿਟਲ ਦੀ ਟੀਮ ਨੇ 'ਦਿ ਲਾਂਸਿਟ ਚਾਈਲਡ ਐਂਡ ਐਡਲੇਸੰਟ ਹੈਲਥ' 'ਚ ਲਿਖਿਆ ਹੈ, ਟ੍ਰਾਂਸਪਲਾਂਟ ਦੇ 18 ਮਹੀਨੇ ਬਾਅਦ ਤਕ ਜਿਆਨ ਉਨ੍ਹਾਂ ਅੰਗਾਂ ਦੀ ਵਰਤੋਂ ਕਰਨਾ ਸਿੱਖ ਚੁੱਕਿਆ ਸੀ। ਹੁਣ ਉਹ ਲਿਖਣਾ, ਖਾਣਾ, ਪਖਾਨਾ ਜਾਣਾ ਤੇ ਆਪਣੇ ਕੱਪੜੇ ਆਪ ਪਾਉਣਾ ਸਿੱਖ ਗਿਆ ਸੀ।
ਜਿਆਨ ਨੂੰ ਹਮੇਸ਼ਾ ਤੋਂ ਖੇਡਾਂ 'ਚ ਦਿਲਚਸਪੀ ਸੀ। ਆਪਣੇ ਨਵੇਂ ਨਵਾਂ ਹੱਥਾਂ ਨਾਲ ਉਹ ਖੇਡਣ ਦਾ ਆਪਣਾ ਸ਼ੌਕ ਪੂਰਾ ਕਰ ਰਿਹਾ ਹੈ। ਇਕ ਸਮਾਂ ਅਜਿਹਾ ਸੀ ਜਦੋਂ ਜਿਆਨ ਆਪਣੇ ਸਾਰੇ ਕੰਮਾਂ ਲਈ ਦੂਜਿਆਂ 'ਤੇ ਨਿਰਭਰ ਸੀ। ਜਿਆਨ ਜਦੋਂ ਦੋ ਸਾਲ ਦਾ ਸੀ ਤਾਂ ਜ਼ਖ਼ਮਾਂ ਦੇ ਗਲ਼ ਜਾਣ ਕਾਰਨ ਉਸਦੇ ਦੋਵੇਂ ਹੱਥ ਕੱਟਣੇ ਪਏ ਸਨ। ਇਸ ਤੋਂ ਬਾਅਦ ਛੇ ਸਾਲ ਤਕ ਜਿਆਨ ਨੂੰ ਨਕਲੀ ਹੱਥਾਂ ਦਾ ਇਸਤੇਮਾਲ ਕਰਨ ਪਿਆ। ਇਨ੍ਹਾਂ ਬਣਾਉਟੀ ਅੰਗਾਂ ਕਾਰਨ ਉਹ ਛੋਟੇ-ਛੋਟੇ ਕੰਮ ਤਾਂ ਖ਼ੁਦ ਕਰ ਰਿਹਾ ਸੀ ਪਰ ਚੀਜ਼ਾਂ ਏਨੀ ਸੌਖੀਆਂ ਨਹੀਂ ਸਨ।
ਮਨੁੱਖੀ ਅੰਗਾਂ ਦੇ ਟ੍ਰਾਂਸਪਲਾਂਟ ਦੇ ਖੇਤਰ 'ਚ ਇਹ ਬਹੁਤ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ। ਜੁਲਾਈ 2015 'ਚ ਅੱਠ ਸਾਲ ਦੇ ਜਿਆਨ ਦਾ ਟ੍ਰਾਂਸਪਲਾਂਟ ਕੀਤਾ ਗਿਆ ਸੀ। ਇਸ ਗੱਲ ਨੂੰ ਹੁਣ ਦੋ ਸਾਲ ਹੋ ਚੁੱਕੇ ਹਨ ਤੇ ਜਿਆਨ ਦੇ ਦੋਵੇਂ ਹੱਥ ਬਿਲਕੁਲ ਸਿਹਤਮੰਦ ਹਨ। ਜਿਆਨ ਦੇ ਇਸ ਟ੍ਰਾਂਸਪਲਾਂਟ ਦੇ ਨਤੀਜੇ ਬੁੱਧਵਾਰ ਨੂੰ ਇਕ ਮੈਡੀਕਲ ਜਰਨਲ 'ਚ ਪ੍ਰਕਾਸ਼ਿਤ ਹੋਏ। ਇਸ ਆਪ੍ਰੇਸ਼ਨ 'ਚ ਸ਼ਾਮਿਲ ਡਾਕਟਰਾਂ ਦੇ ਇਸ ਟ੍ਰਾਂਸਪਲਾਂਟ ਨੂੰ ਕਾਮਯਾਬ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਬਾਕੀ ਬੱਚਿਆਂ ਨੂੰ ਵੀ ਇਸ ਤਕਨੀਨ ਨਾਲ ਮਦਦ ਮਿਲੇਗੀ।
ਵਾਸ਼ਿੰਗਟਨ (ਏਜੰਸੀਆਂ) : ਬਾਲਟਮਾਰ 'ਚ ਰਹਿਣ ਵਾਲੇ 10 ਸਾਲ ਦੇ ਜਿਆਨ ਹਾਰਵੇ ਨੇ ਮੈਡੀਕਲ ਇਤਿਹਾਸ 'ਚ ਆਪਣੀ ਥਾਂ ਪੱਕੀ ਕਰ ਲਈ ਹੈ। ਜਿਆਨ ਦੁਨੀਆ ਦਾ ਪਹਿਲਾ ਇਨਸਾਨ ਹੈ, ਜਿਸਦੇ ਦੋਵੇਂ ਹੱਥ ਕਾਮਯਾਬੀ ਨਾਲ ਟਰਾਂਸਪਲਾਂਟ ਕੀਤੇ ਗਏ ਹਨ।