ਹੁਣ ਮੋਬਾਈਲ ਐਪ ਨਾਲ ਕੰਟਰੋਲ ਕਰੋ ਕੱਪੜਿਆਂ ਦਾ ਤਾਪਮਾਨ, ਨਹੀਂ ਲੱਗੇਗੀ ਠੰਢ
ਏਬੀਪੀ ਸਾਂਝਾ | 20 Nov 2018 04:18 PM (IST)
ਨਵੀਂ ਦਿੱਲੀ: ਅੱਜ ਟੈਕਨਾਲੌਜੀ ਦੇ ਦੌਰ ‘ਚ ਜਿੱਥੇ ਸਭ ਕੁਝ ਸਮਾਰਟ ਹੋ ਗਿਆ ਹੈ, ਉੱਥੇ ਹੀ ਹੁਣ ਕੱਪੜੇ ਵੀ ਸਮਾਰਟ ਹੋ ਗਏ ਹਨ। ਜੀ ਹਾਂ, ਕੈਨੇਡਾ ਦੇ ਇੰਜਨੀਅਰਾਂ ਦੀ ਇੱਕ ਟੀਮ ਨੇ ਅਜਿਹੇ ‘ਸਮਾਰਟ’ ਕੱਪੜੇ ਡਿਜ਼ਾਈਨ ਕੀਤੇ ਹਨ ਜਿਨ੍ਹਾਂ ਨੂੰ ਪਾਉਣ ਤੋਂ ਬਾਅਦ ਠੰਢ ਤੋਂ ਬਚਿਆ ਜਾ ਸਕੇਗਾ। ਇੰਨਾ ਹੀ ਨਹੀਂ ਇਨ੍ਹਾਂ ਕੱਪੜਿਆਂ ਦਾ ਤਾਪਮਾਨ ਵੀ ਮੋਬਾਈਲ ਐਪ ਨਾਲ ਐਡਜਸਟ ਕੀਤਾ ਜਾ ਸਕੇਗਾ। ਇੰਜਨੀਅਰਾਂ ਨੇ ਇਸ ਨੂੰ ਨਾਂ ‘ਸਕਿਨਕੋਰ’ ਦਿੱਤਾ ਹੈ। ਇਸ ‘ਚ ਇੱਕ ਫੁੱਲ ਸਲੀਵ ਟੌਪ ਤੇ ਲੈਗਿੰਗਸ ਹੈ ਜਿਨ੍ਹਾਂ ਦਾ ਤਾਪਮਾਨ ਆਪਣੇ ਆਪ ਹੀ ਬਦਲ ਜਾਂਦਾ ਹੈ। ਟੌਪ-ਲੈਗਿੰਗ ਸਮਾਰਟਫੋਨ ਐਪ ਨਾਲ ਜੁੜੀਆਂ ਹਨ ਜਿਨ੍ਹਾਂ ਦਾ ਤਾਪਮਾਨ ਤੁਸੀਂ ਆਪਣੇ ਮੁਤਾਬਕ ਕੰਟਰੋਲ ਕਰ ਸਕਦੇ ਹਨ। ਸਕਿਨਕੋਰ ਦੇ ਪ੍ਰੋਡਕਟ ਮੈਨੇਜਰ ਦਾ ਹੀਨ ਫੈਨ ਨੇ ਦੱਸਿਆ ਕਿ ਅਸੀਂ ਸਮਾਰਟ ਕੱਪੜਿਆਂ ਦੀ ਟੈਕਨਾਲੌਜੀ ਨਾਲ ਤਾਰਾਂ ਨੂੰ ਬਾਹਰ ਕੱਢਣਾ ਚਾਹੁੰਦੇ ਸੀ ਤੇ ਜਦੋਂ ਅਸੀਂ ਟੈਕਸਟਾਈਲ ਕੰਪਊਟਿੰਗ ਪਲੇਟਫਾਰਮ ‘ਤੇ ਕੰਮ ਕੀਤਾ ਸੀ ਤਾਂ ਸਾਡੀ ਟੀਮ ਨੇ ਫਾਈਬਰ ਰਾਹੀਂ ਗਰਮੀ ਨੂੰ ਟ੍ਰਾਂਸਫਰ ਕਰਨ ਦਾ ਤਰੀਕਾ ਲੱਭ ਲਿਆ। ਇਨ੍ਹਾਂ ਕੱਪੜਿਆਂ ‘ਚ ਇੱਕ 56 ਗ੍ਰਾਮ ਦੀ ਬੈਟਰੀ ਲੱਗੀ ਹੈ ਜਿਸ ‘ਚ 18 ਵਾਪ ਦੌ ਹੀਟਿੰਗ ਪਾਵਰ ਜਨਰੇਟ ਹੁੰਦੀ ਹੈ ਤੇ ਇਸ ਰਾਹੀਂ 8 ਘੰਟੇ ਕੱਪੜਿਆਂ ਨੂੰ ਗਰਮ ਰੱਖਿਆ ਜਾ ਸਕਦਾ ਹੈ। ਇਸ ਦੀ ਬੈਟਰੀ ਨੂੰ ਮੋਬਾਈਲ ਚਾਰਜਰ ਨਾਲ ਚਾਰਜ ਕੀਤਾ ਜਾ ਸਕਦਾ ਹੈ। ਜੇਕਰ ਇਨ੍ਹਾਂ ਸਮਾਰਟ ਕੱਪੜਿਆਂ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਹ 375 ਯੂਰੋ (26,700 ਰੁਪਏ) ‘ਚ ਆਨ-ਲਾਈਨ ਖਰੀਦੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਕੰਪਨੀ ਸਮਾਰਟ ਅੰਡਰਵੀਅਰ ਬਣਾ ਚੁੱਕੀ ਹੈ ਜੋ ਫਿਟਨੈੱਸ ਟ੍ਰੈਕ ਕਰਨ ਦਾ ਕੰਮ ਕਰਦੀ ਹੈ।