ਇੱਥੇ ਮਰਨ ਤੋਂ ਬਾਅਦ ਬੱਚਿਆਂ ਨੂੰ ਮਿੱਟੀ 'ਚ ਨਹੀਂ ਸਗੋਂ ਦਰਖ਼ਤਾਂ 'ਚ ਦਫਨਾਇਆ ਜਾਂਦਾ..
ਇਸ ਮਗਰੋਂ ਉਨ੍ਹਾਂ ਨੂੰ ਕੱਪੜੇ 'ਚ ਲਪੇਟ ਕੇ ਫਿਰ ਖਜੂਰ ਦੇ ਦਰਖੱਤ ਨਾਲ ਬਣੇ ਫਾਇਬਰ 'ਚ ਲਪੇਟ ਦਿੱਤਾ ਜਾਂਦਾ ਹੈ। ਸਮਾਂ ਬੀਤਣ ਨਾਲ ਦਰਖਤਾਂ ਦੀਆਂ ਇਹ ਖੋਲਾਂ ਭਰ ਜਾਂਦੀਆਂ ਹਨ। ਇਹ ਰਿਵਾਜ਼ ਸਿਰਫ ਉਨ੍ਹਾਂ ਬੱਚਿਆਂ ਨਾਲ ਹੀ ਸੰਬੰਧਤ ਹੈ ਜਿਨ੍ਹਾਂ ਨੇ ਅਜੇ ਦੰਦ ਨਹੀਂ ਕੱਢੇ ਹੁੰਦੇ।
ਭਾਵੇਂ ਇਹ ਸੁਣਨ 'ਚ ਹੈਰਾਨ ਕਰਨ ਵਾਲੀ ਗੱਲ ਲੱਗਦੀ ਹੈ ਕਿ ਲੋਕ ਅਜਿਹਾ ਕਿਵੇਂ ਕਰ ਸਕਦੇ ਹਨ ਪਰ ਇਹ ਸੱਚ ਹੈ। ਲੋਕਾਂ ਦਾ ਮੰਨਣਾ ਹੈ ਕਿ ਇਸ ਰਿਵਾਜ ਨੂੰ ਕਰਨ ਨਾਲ ਬੱਚੇ ਮਰਨ ਮਗਰੋਂ ਕੁਦਰਤ ਦੀ ਗੋਦ 'ਚ ਚਲੇ ਜਾਂਦੇ ਹਨ। ਬੱਚਿਆਂ ਦੀਆਂ ਲਾਸ਼ਾਂ ਨੂੰ ਦਫਨਾਉਣ ਲਈ ਲੋਕ ਦਰਖੱਤਾਂ ਦੇ ਤਣਿਆਂ 'ਚ ਗੱਡ ਦਿੰਦੇ ਹਨ।
ਇੰਡੋਨੇਸ਼ੀਆ ਦੇ ਦੱਖਣੀ ਸੁਲਾਵੇਸੀ ਸੂਬੇ ਦੇ ਤਾਨਾ ਤੋਰਾਜਾ 'ਚ ਮਰਨ ਵਾਲੇ ਛੋਟੇ ਬੱਚਿਆਂ ਨੂੰ ਮਰਨ ਮਗਰੋਂ ਮਿੱਟੀ 'ਚ ਦਫਨ ਨਹੀਂ ਕੀਤਾ ਜਾਂਦਾ ਸਗੋਂ ਦਰਖਤਾਂ 'ਚ ਦਫਨ ਕਰ ਦਿੱਤਾ ਜਾਂਦਾ ਹੈ।
ਸੁਲਾਵੇਸੀ: ਹਰ ਦੇਸ਼ ਦੇ ਵੱਖਰੇ ਰੀਤੀ-ਰਿਵਾਜ਼ ਹੁੰਦੇ ਹਨ। ਭਾਵੇਂ ਉਹ ਮੌਤ ਨਾਲ ਸੰਬੰਧਤ ਹੋਣ ਜਾਂ ਵਿਆਹ ਨਾਲ। ਅੱਜ ਅਸੀਂ ਜਿਸ ਦੇਸ਼ ਦੀ ਗੱਲ ਕਰਨ ਜਾ ਰਹੇ ਹਾਂ ਉੱਥੇ ਮੌਤ ਸੰਬੰਧੀ ਕੁੱਝ ਵੱਖਰੇ ਹੀ ਰਿਵਾਜ਼ ਹਨ।