ਡੀ.ਐੱਨ.ਏ ਟੈਸਟ ਦਾ ਨਾਮ ਤਾਂ ਸਭ ਨੇ ਸੁਣਿਆ ਹੀ ਹੋਵੇਗਾ, ਇਸੇ ਟੈਸਟ ਨਾਲ ਸਬੰਧਿਤ ਇੱਕ ਅਜੀਬੋ –ਗਰੀਬ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਜਦੋਂ ਇੱਕ ਕੁੜੀ ਨੇ ਆਪਣਾ ਡੀ.ਐੱਨ.ਏ ਟੈਸਟ ਕਰਵਾਇਆ ਤਾਂ ਟੈਸਟ ਦੇ ਨਜੀਤੇ ਦੇਖ ਉਹ ਹੈਰਾਨ ਰਹਿ ਗਈ। ਟੈਸਟ ਤੋਂ ਪਹਿਲਾਂ ਆਪਣੇ ਆਪ ਨੂੰ ਮਾਪਿਆਂ ਦੀ ਇਕਲੌਤੀ ਧੀ ਮੰਨਣ ਵਾਲੀ ਦੇ ਕੁੱਲ 65 ਭੈਣ-ਭਰਾ ਨਿਕਲੇ ਹਨ।
ਦਰਅਸਲ ਮਾਮਲਾ ਅਮਰੀਕਾ ਦੇ ਮੈਰੀਲੈਂਡ ਦੇ ਰਹਿਣ ਵਾਲੀ ਬਰੇਨਾ ਸਿਪੇਰਕੋ ਦਾ ਹੈ ਅਤੇ ਜੋ ਆਪਣੇ ਮਾਤਾ-ਪਿਤਾ ਦੀ ਇਕਲੌਤੀ ਔਲਾਦ ਸੀ। ਉਹ ਜਾਣਨਾ ਚਾਹੁੰਦੀ ਸੀ ਕਿ ਉਸ ਦਾ ਕੋਈ ਰਿਸ਼ਤੇਦਾਰ ਹੈ ਜਾਂ ਨਹੀਂ। ਇਸ ਦੇ ਲਈ ਉਸ ਨੇ ਆਪਣਾ ਡੀ.ਐੱਨ.ਏ ਟੈਸਟ ਕਰਵਾਇਆ ।
ਜਦੋਂ ਬਰੇਨਾ ਸਿਪੇਰਕੋ ਨੇ ਡੀ.ਐਨ.ਏ ਟੈਸਟ ਕਰਵਾਇਆ ਤਾਂ ਉਸ ਨੂੰ ਸਭ ਤੋਂ ਪਹਿਲਾਂ 13 ਭੈਣ-ਭਰਾਵਾਂ ਬਾਰੇ ਪਤਾ ਲੱਗਿਆ। ਬਾਅਦ ਵਿੱਚ ਉਸ ਨੇ ਜਦ ਹੋਰ ਜਾਣਕਾਰੀ ਇੱਕਠੀ ਕੀਤੀ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਕੁੱਲ 65 ਭੈਣ-ਭਰਾ ਸਨ।
ਦੱਸ ਦਈਏ ਕਿ ਬਰੇਨਾ ਸਿਪੇਰਕੋ ਆਪਣੇ ਮਾਤਾ-ਪਿਤਾ ਦੀ ਅਜਿਹੀ ਬੱਚੀ ਹੈ, ਜਿਸ ਨੂੰ ਉਨ੍ਹਾਂ ਨੇ ਸਪਰਮ ਡੋਨਰ ਰਾਹੀਂ ਪੈਦਾ ਕੀਤਾ ਹੈ ਉਸ ਨੂੰ ਡੀ.ਐੱਨ.ਏ ਟੈਸਟ ਰਾਹੀਂ ਪਤਾ ਲੱਗਿਆ ਕਿ ਉਸ ਦੇ ਬਾਇਓਲੌਜੀਕਲ ਪਿਤਾ ਦੇ ਹੋਰ ਵੀ ਬੱਚੇ ਹਨ, । ਇਹ ਕਾਫ਼ੀ ਅਜੀਬ ਸੀ ਕਿ ਉਹ ਇੱਕ ਭਰਾ ਜਾਂ ਭੈਣ ਦੀ ਭਾਲ ਕਰ ਰਹੀ ਸੀ ਅਤੇ ਉਸ ਨੂੰ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿੱਚ ਕੁੱਲ 65 ਭੈਣ-ਭਰਾ ਮਿਲੇ।
ਜ਼ਿਕਰਯੋਗ ਹੈ ਕਿ ਬਰੇਨਾ ਸਿਪੇਰਕੋ ਨੇ ਹੁਣ ਉਨ੍ਹਾਂ ਸਾਰਿਆਂ ਬੱਚਿਆਂ ਦਾ ਇੱਕ ਫੈਮਿਲੀ ਗਰੁੱਪ ਬਣਾਇਆ ਹੈ, ਜਿੱਥੇ ਸਾਰੇ ਇਕੱਠੇ ਗੱਲ ਕਰਦੇ ਹਨ ਅਤੇ ਮਿਲਣ ਦੀ ਯੋਜਨਾ ਬਣਾਉਂਦੇ ਹਨ। ਜਦੋਂ ਉਹ ਆਪਣੇ ਸੌਤੇਲੇ ਭੈਣ-ਭਰਾ ਨੂੰ ਮਿਲੀ, ਤਾਂ ਇਹ ਉਸ ਲਈ ਬਹੁਤ ਅਜੀਬ ਸੀ ਕਿਉਂਕਿ ਉਹ ਸਾਰੇ ਇਕੋ ਜਿਹੇ ਲੱਗਦੇ ਸਨ । ਉਨ੍ਹਾਂ ਦੇ ਚਿਹਰੇ ਵੀ ਮਿਲਦੇ-ਜੁਲਦੇ ਸਨ। ਉਸ ਦੇ ਕੁਝ ਭੈਣ-ਭਰਾ ਉਸ ਦੇ ਆਪਣੇ ਸ਼ਹਿਰ ਵਿਚ ਰਹਿੰਦੇ ਸਨ, ਜਦੋਂ ਕਿ ਕੁਝ ਕੈਨੇਡਾ ਅਤੇ ਹੋਰ ਦੇਸ਼ਾਂ ਵਿਚ ਵੀ ਰਹਿੰਦੇ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ