Pakistan Independence Day: ਭਾਰਤ ਦਾ ਗੁਆਂਢੀ ਦੇਸ਼ ਪਾਕਿਸਤਾਨ ਅੱਜ ਆਪਣੀ ਆਜ਼ਾਦੀ ਦੇ 77ਵੇਂ ਸਾਲ ਦਾ ਜਸ਼ਨ ਮਨਾ ਰਿਹਾ ਹੈ। ਹਾਲਾਂਕਿ ਇਸ ਦੌਰਾਨ ਪਾਕਿਸਤਾਨ 'ਚ ਕਈ ਥਾਵਾਂ 'ਤੇ ਆਜ਼ਾਦੀ ਦੇ ਜਸ਼ਨ ਦੌਰਾਨ ਹਵਾਈ ਫਾਇਰਿੰਗ ਵੀ ਕੀਤੀ ਗਈ। ਇਸ ਤਹਿਤ ਹੀ ਸੋਮਵਾਰ (14 ਅਗਸਤ) ਨੂੰ ਕਰਾਚੀ ਵਿੱਚ ਆਜ਼ਾਦੀ ਦੇ ਜਸ਼ਨ ਵੇਲੇ ਹਵਾਈ ਫਾਇਰਿੰਗ ਕੀਤੀ ਗਈ ਜਿਸ ਦੌਰਾਨ ਇੱਕ ਨਾਗਰਿਕ ਦੀ ਮੌਤ ਅਤੇ 12 ਜ਼ਖ਼ਮੀ ਹੋ ਗਏ।


ARY ਨਿਊਜ਼ ਦੀ ਰਿਪੋਰਟ ਮੁਤਾਬਕ ਹਵਾਈ ਫਾਇਰਿੰਗ 'ਚ ਮੌਤ ਤੋਂ ਇਲਾਵਾ 1 ਔਰਤ ਸਮੇਤ 12 ਲੋਕ ਜ਼ਖਮੀ ਹੋ ਗਏ। ਪਾਕਿਸਤਾਨ ਦੇ 77ਵੇਂ ਆਜ਼ਾਦੀ ਦਿਹਾੜੇ ਮੌਕੇ ਕਰਾਚੀ ਦੇ ਲਿਆਕਤਾਬਾਦ, ਲਿਆਰੀ, ਗਾਰਡਨ, ਮਹਿਮੂਦਾਬਾਦ, ਲਾਂਧੀ, ਕੋਰੰਗੀ, ਨਿਊ ਕਰਾਚੀ ਅਤੇ ਬਿਲਾਲ ਕਲੌਨੀ ਸਮੇਤ ਮਹਾਨਗਰ ਦੇ ਵੱਖ-ਵੱਖ ਇਲਾਕਿਆਂ 'ਚ ਹਵਾਈ ਫਾਇਰਿੰਗ ਕੀਤੀ ਗਈ, ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ।


ਇਹ ਵੀ ਪੜ੍ਹੋ: Iran Attack : ਈਰਾਨ 'ਚ ਹੋਈ ਗੋਲੀਬਾਰੀ ਦੌਰਾਨ 1 ਮੌਤ ਅਤੇ 8 ਹੋਏ ਜ਼ਖਮੀ, ਅੱਤਵਾਦੀ ਲਿਆ ਹਿਰਾਸਤ 'ਚ


ਜ਼ਖ਼ਮੀਆਂ ਨੂੰ ਹਸਪਤਾਲ ਚ ਕਰਵਾਇਆ ਗਿਆ ਭਰਤੀ


ਪਾਕਿਸਤਾਨੀ ਦੀ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕਰਾਚੀ ਦੀ ਬਿਲਾਲ ਕਲੌਨੀ, ਸੈਕਟਰ 7 'ਚ ਹਵਾਈ ਫਾਇਰਿੰਗ ਦੇ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ। ਉੱਥੇ ਹੀ ਲਿਆਕਤਬਾਦ, ਕੋਰੰਗੀ ਅਤੇ ਲਾਂਧੀ ਵਿੱਚ 2 ਵਿਅਕਤੀ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਮਹਿਮੂਦਾਬਾਦ ਵਿੱਚ ਇੱਕ, ਲਿਆਰੀ ਵਿੱਚ ਇੱਕ ਅਤੇ ਨਿਊ ਕਰਾਚੀ ਦੇ ਕੋਲ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਮਹਿਮੂਦਾਬਾਦ ਵਿੱਚ ਹਵਾਈ ਫਾਇਰਿੰਗ ਵਿੱਚ ਜ਼ਖ਼ਮੀ ਹੋਏ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ।


ਪਿਛਲੇ 57 ਵਿਅਕਤੀ ਹੋਏ ਸੀ ਜ਼ਖ਼ਮੀ


ਪਿਛਲੇ ਸਾਲ ਵੀ ਪਾਕਿਸਤਾਨ ਦੇ ਕਰਾਚੀ 'ਚ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਹਵਾਈ ਫਾਇਰਿੰਗ ਹੋਈ ਸੀ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਕਰੀਬ 57 ਲੋਕ ਜ਼ਖਮੀ ਹੋ ਗਏ ਸਨ। ਪਾਕਿਸਤਾਨ ਵਿੱਚ ਲੋਕ ਅਕਸਰ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾਉਂਦਿਆਂ ਹੋਇਆਂ ਹਵਾਈ ਫਾਇਰਿੰਗ ਕਰਦੇ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Pakistan News : ਪਾਕਿਸਤਾਨ ਸੁਤੰਤਰਤਾ ਦਿਵਸ ਮੌਕੇ ਜਨਰਲ ਆਸਿਮ ਮੁਨੀਰ ਨੇ ਛੇੜਿਆ ਕਸ਼ਮੀਰ ਦਾ ਮੁੱਦਾ