ਨਵੀਂ ਦਿੱਲੀ: ਅਸੀਂ ਬਚਪਨ ਤੋਂ ਹੀ ਸਵਰਗ ਤੇ ਨਰਕ ਬਾਰੇ ਸੁਣਦੇ ਆ ਰਹੇ ਹਾਂ। ਜਿੱਥੇ ਚੰਗੇ ਕੰਮਾਂ ਵਾਲੇ ਲੋਕਾਂ ਨੂੰ ਸਵਰਗ ਵਿੱਚ ਥਾਂ ਦਿੱਤੀ ਜਾਂਦੀ ਹੈ, ਉੱਥੇ ਮਾੜੇ ਕੰਮਾਂ ਵਾਲੇ ਲੋਕ ਨਰਕ ਵਿੱਚ ਜਾਂਦੇ ਹਨ। ਪਰ ਇਹ ਸੁਰਗ ਤੇ ਨਰਕ ਕਿੱਥੇ ਹਨ, ਕੋਈ ਨਹੀਂ ਜਾਣਦਾ।


ਅੱਜ ਅਸੀਂ ਤੁਹਾਨੂੰ ਧਰਤੀ 'ਤੇ ਇੱਕ ਅਜਿਹੀ ਥਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ 'ਨਰਕ ਦਾ ਦਰਵਾਜ਼ਾ' ਕਿਹਾ ਜਾਂਦਾ ਹੈ। ਜੀ ਹਾਂ, ਇਹ ਹੈਰਾਨੀਜਨਕ ਗੱਲ ਹੈ ਪਰ ਇੱਥੇ ਸੱਚ ਜਾਣ ਕੇ ਤੁਸੀਂ ਵੀ ਕੁਝ ਅਜਿਹਾ ਹੀ ਕਹੋਗੇ। ਆਓ ਜਾਣਦੇ ਹਾਂ ਇਸ ਥਾਂ ਬਾਰੇ…


'ਨਰਕ ਦਾ ਦਰਵਾਜ਼ਾ' ਕਿਹਾ ਜਾਣ ਵਾਲਾ ਸਥਾਨ, ਤੁਰਕਮੇਨਿਸਤਾਨ ਦੇ ਕਰਾਕੁਮ ਰੇਗਿਸਤਾਨ ਵਿੱਚ ਹੈ। ਦਰਅਸਲ ਪਿਛਲੇ ਕਈ ਸਾਲਾਂ ਤੋਂ ਇੱਥੇ ਇੱਕ ਵੱਡੇ ਟੋਏ 'ਚੋਂ ਲਗਾਤਾਰ ਅੱਗ ਨਿਕਲ ਰਹੀ ਹੈ, ਜੋ ਬੁੱਝਣ ਦਾ ਨਾਂ ਨਹੀਂ ਲੈ ਰਹੀ ਹੈ।


ਦੱਸ ਦਈਏ ਕਿ ਸਾਲ 1971 ਵਿੱਚ ਕੁਦਰਤੀ ਗੈਸ ਦੀ ਖੋਜ ਦੌਰਾਨ ਇਸ ਥਾਂ 'ਤੇ ਇੱਕ ਛੋਟਾ ਜਿਹਾ ਟੋਆ ਪੁੱਟਿਆ ਗਿਆ ਸੀ ਪਰ ਅਚਾਨਕ ਜ਼ਮੀਨ ਦਾ ਵੱਡਾ ਹਿੱਸਾ ਡਿੱਗਣ ਕਾਰਨ ਇੱਥੇ 130 ਫੁੱਟ ਚੌੜਾ ਤੇ 60 ਫੁੱਟ ਡੂੰਘਾ ਟੋਆ ਬਣ ਗਿਆ।


ਹੁਣ ਕਿਉਂਕਿ ਉਸ ਟੋਏ ਵਿੱਚੋਂ ਮੀਥੇਨ ਗੈਸ ਨਿਕਲ ਰਹੀ ਸੀ, ਇਸ ਲਈ ਖੁਦਾਈ ਕਰਨ ਵਾਲੀ ਟੀਮ ਨੇ ਸੋਚਿਆ ਕਿ ਉਹ ਉਸ ਗੈਸ ਨੂੰ ਬਾਲ ਦਿੰਦੇ ਹਨ, ਤਾਂ ਜੋ ਕੁਝ ਦਿਨਾਂ ਬਾਅਦ ਗੈਸ ਖ਼ਤਮ ਹੋ ਜਾਵੇਗੀ ਤੇ ਉਹ ਖੁਦਾਈ ਦਾ ਕੰਮ ਆਰਾਮ ਨਾਲ ਕਰ ਸਕਣਗੇ ਪਰ ਅਜਿਹਾ ਨਹੀਂ ਹੋਇਆ। ਉਸ ਦੀ ਬਲਦੀ ਅੱਗ ਅੱਜ ਵੀ ਬਲ ਰਹੀ ਹੈ।


ਇਸ ਟੋਏ ਤੋਂ ਅੱਗ ਦੀਆਂ ਭਿਆਨਕ ਲਪਟਾਂ ਨਿਕਲਦੀਆਂ ਹਨ, ਜਿਸ ਨੂੰ ਦੇਖਦੇ ਹੋਏ ਲੋਕਾਂ ਦੀ ਹਾਲਤ ਖ਼ਰਾਬ ਹੋ ਜਾਂਦੀ ਹੈ। ਕੋਈ ਵੀ ਇੱਥੇ ਟੋਏ ਦੁਆਲੇ ਜਾਣ ਦੀ ਹਿੰਮਤ ਨਹੀਂ ਕਰਦਾ। ਇਹੀ ਕਾਰਨ ਹੈ ਕਿ ਸਥਾਨਕ ਲੋਕਾਂ ਨੇ ਇਸ ਟੋਏ ਦਾ ਨਾਂ 'ਦ ਗੇਟ ਆਫ ਹੈਲ' ਰੱਖਿਆ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਨਰਕ 'ਚ ਵੀ ਅਜਿਹੀ ਭਿਆਨਕ ਅੱਗ ਬਲ ਰਹੀ ਹੋਵੇਗੀ ਹੈ।



ਇਹ ਵੀ ਪੜ੍ਹੋ: NPS Scheme: ਕੇਂਦਰ ਸਰਕਾਰ ਦੀ ਇਹ ਸਕੀਮ ਪਤਨੀ ਨੂੰ ਬਣਾ ਦੇਵੇਗੀ ਕਰੋੜਪਤੀ, ਜਾਣੋ ਕਿਵੇਂ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904