ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ 19ਵੀਂ ਸਦੀ ਵਿੱਚ ਮੋਟਾਪੇ ਨੂੰ ਸੁੰਦਰ ਮੰਨਿਆ ਜਾਂਦਾ ਸੀ। ਉਸ ਸਦੀ ਦੀ ਇਰਾਨੀ ਰਾਜਕੁਮਾਰੀ ਦੀ ਖੂਬਸੂਰਤੀ ਦੇ ਕਿੱਸੇ ਅੱਜ ਵੀ ਮਸ਼ਹੂਰ ਹਨ।

ਇਰਾਨ ਦੀ ਰਾਜਕੁਮਾਰੀ ਤਾਜ ਅਲ ਕਜਰ ਸੁਲਤਾਨਾ ਨੇ ਸੁੰਦਰਤਾ ਦੇ ਸਾਰੇ ਮਾਪਦੰਡਾਂ ਨੂੰ ਤੋੜ ਦਿੱਤਾ ਸੀ। ਉਸ ਦੇ ਚਿਹਰੇ 'ਤੇ ਮੁੱਛਾਂ ਸੀ। ਨਾਲ ਹੀ ਉਹ ਮੋਟੀ ਵੀ ਬਹੁਤ ਸੀ। ਭਾਵੇਂ ਕਿ ਤੁਸੀਂ ਇਹ ਸਭ ਜਾਣ ਕੇ ਥੋੜ੍ਹਾ ਹੈਰਾਨ ਹੋ ਸਕਦੇ ਹੋ, ਪਰ ਫਿਰ ਵੀ ਉਸ ਨੂੰ ਕਾਫ਼ੀ ਸੁੰਦਰ ਮੰਨਿਆ ਜਾਂਦਾ ਸੀ।

ਮੀਡੀਆ ਰਿਪੋਰਟਾਂ ਅਨੁਸਾਰ ਉਸ ਸਮੇਂ ਜ਼ਿਆਦਾਤਰ ਨੌਜਵਾਨ ਰਾਜਕੁਮਾਰੀ ਦੀ ਖੂਬਸੂਰਤੀ ਦੇ ਕਾਇਲ ਸੀ ਤੇ ਉਸ ਨਾਲ ਵਿਆਹ ਕਰਨਾ ਚਾਹੁੰਦੇ ਸੀ। ਹਾਲਾਂਕਿ, ਰਾਜਕੁਮਾਰੀ ਕਜਰ ਨੇ ਹਰ ਕਿਸੇ ਦੀਆਂ ਪੇਸ਼ਕਸ਼ਾਂ ਨੂੰ ਠੁਕਰਾ ਦਿੱਤਾ। ਇਹ ਵੀ ਕਿਹਾ ਜਾਂਦਾ ਹੈ ਕਿ ਰਾਜਕੁਮਾਰੀ ਦੀ ਇਸ ਚੀਜ ਤੋਂ ਦੁਖੀ ਹੋ ਕੇ 13 ਨੌਜਵਾਨਾਂ ਨੇ ਆਤਮ ਹੱਤਿਆ ਕਰ ਲਈ ਸੀ।



ਦਰਅਸਲ, ਇਨ੍ਹਾਂ ਪ੍ਰਸਤਾਵਾਂ ਨੂੰ ਰੱਦ ਕਰਨ ਪਿੱਛੇ ਕਾਰਨ ਇਹ ਸੀ ਕਿ ਰਾਜਕੁਮਾਰੀ ਪਹਿਲਾਂ ਹੀ ਅਮੀਰ ਹੁਸੈਨ ਖ਼ਾਨ ਸ਼ੋਜਾ-ਏ-ਸੁਲਤਾਨੇਹ ਨਾਲ ਵਿਆਹ ਕਰਵਾ ਚੁੱਕੀ ਸੀ। ਇਸ ਵਿਆਹ ਦੁਆਰਾ ਉਸ ਦੀਆਂ ਦੋ ਧੀਆਂ ਤੇ ਦੋ ਪੁੱਤਰ ਸੀ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ।

ਇਸ ਔਰਤ ਨੇ ਪਤੀ ਨੂੰ ਤਲਾਕ ਦੇ ਕੇ ਆਪਣੇ 20 ਸਾਲਾ ਬੇਟੇ ਨਾਲ ਕਰਵਾਇਆ ਵਿਆਹ, ਹੁਣ ਬਣਨ ਵਾਲੀ ਹੈ ਮਾਂ

ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਰਾਜਕੁਮਾਰੀ ਦੇ ਕਈ ਅਫੇਅਰ ਵੀ ਸੀ। ਇਨ੍ਹਾਂ 'ਚੋਂ ਦੋ ਸਭ ਤੋਂ ਪ੍ਰਮੁੱਖ ਸੀ ਗੁਲਾਮ ਅਲੀ ਖਾਨ ਅਜੀਜੀ ਅਲ ਸੁਲਤਾਨ ਤੇ ਇਰਾਨੀ ਕਵੀ ਆਰਿਫ਼ ਕਾਜ਼ਵਿਨੀ। ਇਹ ਵੀ ਕਿਹਾ ਜਾਂਦਾ ਹੈ ਕਿ ਰਾਜਕੁਮਾਰੀ ਉਸ ਦੌਰ ਦੀਆਂ ਆਧੁਨਿਕ ਔਰਤਾਂ 'ਚੋਂ ਇੱਕ ਸੀ। ਉਹ ਪੱਛਮੀ ਸਭਿਅਤਾ ਤੋਂ ਭਾਰੀ ਪ੍ਰੇਰਿਤ ਸੀ ਤੇ ਪੱਛਮੀ ਕਪੜੇ ਪਹਿਨਦੀ ਸੀ। ਮੰਨਿਆ ਜਾਂਦਾ ਹੈ ਕਿ ਰਾਜਕੁਮਾਰੀ ਕਜਰ ਉਸ ਯੁੱਗ ਦੀ ਪਹਿਲੀ ਔਰਤ ਹੈ ਜਿਸ ਨੇ ਹਿਜਾਬ ਉਤਾਰਿਆ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ