ਨਵੀਂ ਦਿੱਲੀ: ਅੱਜ ਐਤਵਾਰ ਸਵੇਰ ਤੋਂ ਹੀ ਦਿੱਲੀ ਦੇ ਕਈ ਇਲਾਕਿਆਂ 'ਚ ਭਾਰੀ ਬਾਰਸ਼ ਨਾਲ ਲੋਕਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਵਿਸ਼ਵ ਸਿਹਤ ਸੰਗਠਨ (WHO) ਦੀ ਇਮਾਰਤ ਦੇ ਪਿੱਛੇ ਅੰਨਾ ਨਗਰ ਦੀਆਂ ਬਹੁਤ ਸਾਰੀਆਂ ਬਸਤੀਆਂ 'ਚ ਤਬਾਹੀ ਦੀ ਬਾਰਸ਼ ਹੋਈ। ਭਾਰੀ ਬਾਰਸ਼ ਕਾਰਨ ਅੱਠ ਤੋਂ ਦਸ ਝੌਂਪੜੀਆਂ ਜ਼ਮੀਨ ਵਿੱਚ ਧੱਸ ਜਾਣ ਕਾਰਨ ਪਾਣੀ 'ਚ ਬਹਿ ਗਈਆਂ।


ਹਾਲਾਂਕਿ ਝੁੱਗੀਆਂ ਦੇ ਘਰਾਂ ਨੂੰ ਪਹਿਲਾਂ ਖਾਲੀ ਕਰਵਾਉਣ ਕਾਰਨ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਪਰ ਇਸ ਅਚਾਨਕ ਵਾਪਰੀ ਘਟਨਾ ਵਿੱਚ ਲੋਕਾਂ ਨੂੰ ਘਰ ਦਾ ਅੰਦਰੋਂ ਆਪਣਾ ਸਾਮਾਨ ਹਟਾਉਣ ਦਾ ਮੌਕਾ ਨਹੀਂ ਮਿਲਿਆ ਤੇ ਘਰ ਦਾ ਸਾਰਾ ਸਾਮਾਨ ਵੀ ਪਾਣੀ 'ਚ ਵਹਿ ਗਿਆ।



ਕੈਪਟਨ ਨੇ ਦਿੱਤੀ ਰਾਹਤ, ਐਤਵਾਰ ਨੂੰ ਪੰਜਾਬ 'ਚ ਨਹੀਂ ਲੱਗੇਗਾ ਕਰਫਿਊ

ਘਰ ਦੇ ਪਿੱਛੇ ਪਾਣੀ ਦੇ ਤੇਜ਼ ਵਹਾਅ ਨਾਲਇਕ ਵੱਡਾ ਖੱਡਾ ਬਣ ਗਿਆ, ਜਿਸ 'ਚ ਦੋ ਮੰਜ਼ਲਾ ਮਕਾਨ ਲੋਕਾਂ ਦੀਆਂ ਨਜ਼ਰਾਂ ਸਾਹਮਣੇ ਢਹਿ ਗਿਆ। ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਦੀ ਟੀਮ ਦੇ ਨਾਲ ਫਾਇਰ ਵਿਭਾਗ, ਦਿੱਲੀ ਆਫਤ ਪ੍ਰਬੰਧਨ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਆਪਦਾ ਪ੍ਰਬੰਧਨ ਦੀਆਂ ਟੀਮਾਂ, ਪੁਲਿਸ ਸਮੇਤ ਨਾਲੇ ਦੇ ਕਿਨਾਰੇ ਹੋਰ ਝੁੱਗੀਆਂ ਨੂੰ ਤੇਜ਼ੀ ਨਾਲ ਖਾਲੀ ਕਰਾਉਣ ਦਾ ਕੰਮ ਕਰ ਰਹੀਆਂ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ