ਚੰਡੀਗੜ੍ਹ: ਸੁਸ਼ਾਂਤ ਸਿੰਘ ਰਾਜਪੂਤ ਵੱਲੋਂ ਖੁਦਕੁਸ਼ੀ ਕੀਤੇ ਜਾਣ 'ਤੇ ਹਰ ਕਿਸੇ ਨੂੰ ਗਹਿਰਾ ਸਦਮਾ ਲੱਗਾ ਹੈ। ਸੁਸ਼ਾਂਤ ਦੀ ਮੌਤ ਤੋਂ ਬਾਅਦ ਕਈ ਸਿਤਾਰਿਆਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।


ਸੁਸ਼ਾਂਤ ਦੀ ਅਚਾਨਕ ਮੌਤ ਤੋਂ ਬਾਅਦ, ਨਿਡਰ ਕੰਗਨਾ ਰਣੌਤ ਨੇ ਮਰਹੂਮ ਅਦਾਕਾਰ ਸੁਸ਼ਾਂਤ ਨੂੰ ਨਿਆਂ ਦਿਵਾਉਣ ਲਈ ਇੱਕ ਵਾਰ ਫਿਰ ਸਵਾਲ ਖੜ੍ਹੇ ਕੀਤੇ ਹਨ। ਕੰਗਨਾ ਨੇ ਫਿਲਮ ਇੰਡਸਟਰੀ ਵਿੱਚ ਕੁਝ ਲੋਕਾਂ ਦੇ ਨਾਂ ਜ਼ਾਹਰ ਕੀਤੇ।


ਕੰਗਨਾ ਨੇ ਕਿਹਾ ਇਨ੍ਹਾਂ ਤੋਂ ਅਜੇ ਤੱਕ ਸੁਸ਼ਾਂਤ ਸਿੰਘ ਦੀ ਮੌਤ ਬਾਰੇ ਕੋਈ ਪੁੱਛਗਿੱਛ ਨਹੀਂ ਕੀਤੀ ਗਈ। ਉਨ੍ਹਾਂ ਮੁਤਾਬਕ ਫਿਲਮ ਨਿਰਮਾਤਾ ਮਹੇਸ਼ ਭੱਟ, ਫਿਲਮ ਨਿਰਮਾਤਾ ਕਰਨ ਜੌਹਰ ਤੇ ਫਿਲਮ ਆਲੋਚਕ ਰਾਜੀਵ ਮਸੰਦ ਨੂੰ ਪੁੱਛਗਿੱਛ ਲਈ ਬੁਲਾਇਆ ਜਾਣਾ ਚਾਹੀਦਾ ਹੈ।


ਵਿਧਾਇਕਾਂ ਨੂੰ ਕੋਰੋਨਾ ਹੋਣ ਮਗਰੋਂ ਸਿਆਸਤਦਾਨਾਂ 'ਚ ਦਹਿਸ਼ਤ, ਪਾਬੰਦੀਆਂ ਦੇ ਬਾਵਜੂਦ ਇਕੱਠਾਂ 'ਚ ਸ਼ਾਮਲ ਹੁੰਦੇ ਰਹੇ ਲੀਡਰ


ਕੰਗਨਾ ਨੇ ਕਿਹਾ, "ਮੈਂ ਇਹ ਨਹੀਂ ਕਹਿ ਰਹੀ ਕਿ ਕੋਈ ਚਾਹੁੰਦਾ ਸੀ ਕਿ ਸੁਸ਼ਾਂਤ ਮਰ ਜਾਵੇ, ਪਰ ਕਈ ਚਾਹੁੰਦੇ ਸਨ ਕਿ ਉਹ ਪੂਰੀ ਤਰ੍ਹਾਂ ਬਰਬਾਦ ਹੋ ਜਾਵੇ।" ਫਿਲਹਾਲ ਕੰਗਨਾ ਰਣੌਤ ਦੇ ਇਸ ਬਿਆਨ ਤੋਂ ਬਾਅਦ ਇਨ੍ਹਾਂ ਲੋਕਾਂ ਵੱਲੋਂ ਹਾਲੇ ਕੋਈ ਜਵਾਬ ਨਹੀਂ ਆਇਆ।


ਬਾਰਸ਼ ਨੇ ਮਚਾਈ ਤਬਾਹੀ, ਸਵਾਰੀਆਂ ਨਾਲ ਭਰੀ ਬੱਸ ਡੁੱਬੀ, ਪੌੜੀ ਲਾ ਕੇ ਕੱਢੇ ਯਾਤਰੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ