ਅੰਮ੍ਰਿਤਸਰ: ਪੰਜਾਬ ਦੇ ਛੋਟੇ-ਛੋਟੇ ਸ਼ਹਿਰਾਂ ਤੋਂ ਅਕਸਰ ਮਾਨਸੂਨ ਦੌਰਾਨ ਸੜਕਾਂ 'ਤੇ ਪਾਣੀ ਖੜ੍ਹਾ ਹੋਣ ਕਰਕੇ ਆ ਰਹੀਆਂ ਮੁਸ਼ਕਲਾਂ ਤੇ ਹਾਦਸਿਆਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਇਨ੍ਹਾਂ ਸ਼ਹਿਰਾਂ ਤੇ ਪਿੰਡਾਂ ਵੱਲ ਸਰਕਾਰ ਦਾ ਧਿਆਨ ਜਾਣਾ ਤਾਂ ਦੂਰ ਦੀ ਗੱਲ ਹੈ, ਸਰਕਾਰ ਤਾਂ ਅੰਮ੍ਰਿਤਸਰ ਵਰਗੇ ਵੱਡੇ ਸ਼ਹਿਰ ਵੱਲ ਵੀ ਚੱਜ ਨਾਲ ਧਿਆਨ ਨਹੀਂ ਦੇ ਪਾ ਰਹੀ। ਪੂਰਾ ਸ਼ਹਿਰ ਤਾਂ ਛੱਡੋ, ਜਿਸ ਪਾਵਨ ਸਥਾਨ ਸ੍ਰੀ ਹਰਿਮੰਦਰ ਸਾਹਿਬ ਕਰਕੇ ਇਹ ਸ਼ਹਿਰ ਮਸ਼ਹੂਰ ਹੈ, ਉਥੋਂ ਦਾ ਆਲਾ-ਦੁਆਲਾ ਦੇਖਣ 'ਚ ਵੇਲੇ ਵੀ ਸ਼ਾਇਦ ਸਰਕਾਰ ਅੰਨ੍ਹੀ ਹੋ ਜਾਂਦੀ ਹੈ।
ਅੱਜ ਅੰਮ੍ਰਿਤਸਰ 'ਚ ਕੁੱਝ ਸਮਾਂ ਹੀ ਤੇਜ਼ ਬਾਰਸ਼ ਹੋਣ ਨਾਲ ਸ਼ਹਿਰ 'ਚ ਥਾਂ-ਥਾਂ ਪਾਣੀ ਖੜ੍ਹਾ ਹੋ ਗਿਆ। ਉੱਥੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਹੈਰੀਟੇਜ਼ ਸਟ੍ਰੀਟ 'ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਾਫੀ ਪਾਣੀ ਜਮਾਂ ਹੋ ਗਿਆ। ਹਾਲਾਂਕਿ ਐਤਵਾਰ ਦੇ ਦਿਨ ਲੌਕਡਾਊਨ ਹੋਣ ਕਾਰਨ ਦੂਸਰੇ ਸ਼ਹਿਰਾਂ ਤੋਂ ਤਾਂ ਨਹੀਂਆ ਰਹੇ, ਪਰ ਇੰਨਾ ਪਾਣੀ ਖੜ੍ਹਾ ਦੇਖ ਕੇ ਸਥਾਨਕ ਨਿਵਾਸੀ ਪ੍ਰਸ਼ਾਸਨ ਨੂੰ ਕੋਸਦੇ ਨਜ਼ਰ ਆਏ।
ਮੀਂਹ ਨਾਲ ਸੜਕਾਂ ਬਣੀਆਂ ਤਲਾਅ, ਕਈ ਥਾਵਾਂ 'ਤੇ ਵਾਹਨ ਡੁੱਬੇ, ਦੇਖੋ ਤਸਵੀਰਾਂ
ਲੋਕਾਂ ਦਾ ਕਹਿਣਾ ਸੀ ਕਿ ਦੇਸ਼ ਇੰਨੀ ਤਰੱਕੀ ਕਰ ਗਿਆ ਕਿ ਭਾਰਤੀ ਚੰਦਰਮਾ 'ਤੇ ਪਹੁੰਚ ਗਿਆ, ਇਥੋਂ ਤੱਕ ਕਿ ਭਾਰਤੀ ਕੋਰੋਨਾਵਾਇਰਸ ਦੀ ਦਵਾਈ ਦੀ ਵੀ ਖੋਜ ਕਰਨ ਦੇ ਨਜ਼ਦੀਕ ਹਨ ਪਰ ਵਿਸ਼ਵ ਪ੍ਰਸਿੱਧ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਪਾਣੀ ਦੀ ਨਿਕਾਸੀ ਦਾ ਹੱਲ ਨਹੀਂ ਲੱਭ ਸਕੇ ਹਨ। ਬੇਸ਼ਕ ਅੱਜ ਲੌਕਡਾਊਨ ਹੋਣ ਕਾਰਨ ਦੂਸਰੇ ਰਾਜਾਂ ਤੋਂ ਲੋਕ ਨਹੀਂ ਆਏ। ਸ਼ਹਿਰ ਵਿੱਚ ਆਉਣ ਵਾਲੇ ਦਿਨਾਂ ਵਿੱਚ ਭਾਰੀ ਮੀਂਹ ਵੀ ਆਵੇਗਾ ਤੇ ਸੈਲਾਨੀ ਵੀ ਅਉਣਗੇ।
ਚਿੱਟੇ ਦੇ ਤਸਕਰਾਂ ਦੇ ਨਵੇਂ ਜੁਗਾੜ! ਇੰਝ ਆ ਰਹੀ ਸਰਹੱਦ ਪਾਰੋਂ ਹੈਰੋਇਨ, 60 ਪੈਕਟ ਫੜੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਅੰਮ੍ਰਿਤਸਰ 'ਚ ਖੁੱਲ੍ਹੀ ਸਰਕਾਰੀ ਦਾਅਵਿਆਂ ਦੀ ਪੋਲ! ਬਾਰਸ਼ ਨਾਲ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੀ ਹੈਰੀਟੇਜ ਸਟਰੀਟ ਹੋਇਆ ਇਹ ਹਾਲ
ਏਬੀਪੀ ਸਾਂਝਾ
Updated at:
19 Jul 2020 02:26 PM (IST)
ਅੱਜ ਅੰਮ੍ਰਿਤਸਰ 'ਚ ਕੁੱਝ ਸਮਾਂ ਹੀ ਤੇਜ਼ ਬਾਰਸ਼ ਹੋਣ ਨਾਲ ਸ਼ਹਿਰ 'ਚ ਥਾਂ-ਥਾਂ ਪਾਣੀ ਖੜ੍ਹਾ ਹੋ ਗਿਆ। ਉੱਥੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਹੈਰੀਟੇਜ਼ ਸਟ੍ਰੀਟ 'ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਾਫੀ ਪਾਣੀ ਜਮਾਂ ਹੋ ਗਿਆ।
ਸੰਕੇਤਕ ਤਸਵੀਰ
- - - - - - - - - Advertisement - - - - - - - - -