ਗੁਰਦਾਸਪੁਰ: ਡੇਰਾ ਬਾਬਾ ਨਾਨਕ ਰਾਵੀ ਦਰਿਆ ਰਾਹੀਂ ਪਾਕਿਸਤਾਨ ਵਾਲੇ ਪਾਸਿਓਂ ਪਾਈਪ 'ਚ ਹੈਰੋਇਨ ਦੇ 60 ਪੈਕਟ ਲੁਕੋ ਕੇ ਪਾਈਪਾਂ ਨੂੰ ਬਲੈਡਰ ਬੰਨ੍ਹ ਕੇ ਰੱਸੀ ਰਾਹੀਂ ਭਾਰਤ ਭੇਜਿਆ ਜਾਣਾ ਸੀ ਪਰ ਬੀਐਸਐਫ ਵੱਲੋਂ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਡੇਰਾ ਬਾਬਾ ਨਾਨਕ ਵਿੱਚ ਇਹ ਸਭ ਤੋਂ ਵੱਡੀ ਖੇਪ ਸੀ ਜੋ ਬੀਐਸਐਫ ਦੀ 10ਵੀਂ ਬਟਾਲੀਅਨ ਨੇ ਬਰਾਮਦ ਕੀਤੀ ਹੈ।


ਬੀਐਸਐਫ ਦੇ ਡੀਆਈਜੀ ਰਾਜੇਸ਼ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਕਿ ਪਕਿਸਤਾਨ ਵੱਲੋਂ ਡੇਰਾ ਬਾਬਾ ਨਾਨਕ ਸਥਿਤ ਰਾਵੀ ਦਰਿਆ ਰਾਹੀਂ ਪਲਾਸਟਿਕ ਦੀ ਪਾਈਪ ਵਿੱਚ 60 ਪੈਕਟ ਹੈਰੋਇਨ ਦੇ ਪਾ ਕੇ ਪਾਈਪ ਨਾਲ ਬਲੈਡਰ ਬੰਨ੍ਹ ਕੇ ਪਕਿਸਤਾਨ ਤਰਫੋਂ ਰੱਸੀ ਨਾਲ ਆਪਰੇਟ ਕੀਤਾ ਜਾ ਰਿਹਾ ਸੀ।

ਪੰਜਾਬ 'ਚ ਮੀਂਹ ਦੀ ਛਹਿਬਰ, ਅਗਲੇ ਦੋ ਦਿਨਾਂ ਲਈ ਅਲਰਟ

ਜਦ ਇਹ ਪਾਈਪ ਰਾਵੀ ਦਰਿਆ ਵਿੱਚ ਦੇਖੀ ਗਈ ਤਾਂ ਬੀਐਸਐਫ ਦੀ 10 ਬਟਾਲੀਅਨ ਦੇ ਜਵਾਨਾਂ ਵੱਲੋਂ ਇਸ ਨਸ਼ੇ ਦੀ ਖੇਪ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਬੀਐਸਐਫ ਜੇ ਜਵਾਨਾਂ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ। ਪਹਿਲੀ ਵਾਰ ਪਾਕਿਸਤਾਨ ਵਿੱਚੋਂ ਕਿਸੇ ਨੇ ਵੱਖਰੇ ਢੰਗ ਨਾਲ ਇੰਨੀ ਵੱਡੀ ਖੇਪ ਭੇਜੀ ਹੈ।