ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਅਸਰ ਸ਼ਰਾਬ ਤੇ ਬੀਅਰ ਦੀ ਵਿਕਰੀ 'ਤੇ ਬਾਖੂਬੀ ਪਿਆ ਹੈ। ਸੂਬੇ 'ਚ ਗਰਮੀ ਦੌਰਾਨ ਬੀਅਰ ਦੀ ਵਿਕਰੀ ਮਹਾਮਾਰੀ ਕਾਰਨ ਕਾਫੀ ਘਟ ਗਈ ਹੈ।


ਸ਼ਰਾਬ ਠੇਕੇਦਾਰਾਂ ਨੇ ਪਿਛਲੇ ਸਾਲ ਨਾਲੋਂ ਮਈ ਤੇ ਜੂਨ ਦੌਰਾਨ ਆਪਣੇ ਕੋਟੇ 'ਚੋਂ 60 ਫੀਸਦ ਘੱਟ ਮਾਲ ਚੁੱਕਿਆ। ਜੂਨ 'ਚ ਵਿਕਰੀ 'ਚ ਤੇਜ਼ੀ ਦੇਖੀ ਗਈ ਪਰ ਮਈ 2020 ਦੇ ਅੰਕੜਿਆਂ ਦੇ ਨਾਲ ਦੋ ਮਹੀਨੇ ਦਾ ਸਮਾਂ ਬੀਅਰ ਦੀ ਵਿਕਰੀ ਲਈ ਖ਼ਰਾਬ ਰਿਹਾ ਹੈ।


ਇੰਡੀਅਨ ਮੇਡ ਫਾਰੇਨ ਲਿਕੁਇਰ ਦੀ ਵਿਕਰੀ ਵੀ ਮਹਾਮਾਰੀ ਕਾਰਨ ਪ੍ਰਭਾਵਿਤ ਹੋਈ ਹੈ। ਸ਼ਰਾਬ ਠੇਕੇਦਾਰਾਂ ਨੇ ਪਿਛਲੇ ਸਾਲ ਮਈ ਤੇ ਜੂਨ ਦੇ ਮੁਕਾਬਲੇ ਇਸ ਸਾਲ ਮਈ ਤੇ ਜੂਨ 'ਚ IMFL ਦਾ 31 ਫੀਸਦ ਘੱਟ ਕੋਟਾ ਚੁੱਕਿਆ ਹੈ। ਇਸ ਦੇ ਨਾਲ ਹੀ ਪੰਜਾਬ 'ਚ ਬਣੀ ਸ਼ਰਾਬ ਦੀ ਵਿਕਰੀ 'ਚ ਵੀ ਇਸ ਸਮੇਂ ਦੌਰਾਨ 20 ਫੀਸਦ ਵਾਧਾ ਦਰਜ ਕੀਤਾ ਗਿਆ।


ਸਾਵਧਾਨ! ਭਾਰਤ 'ਚ ਕੋਰੋਨਾ ਨਾਲ ਹਾਲਾਤ ਗੰਭੀਰ, ਕਮਿਊਨਿਟੀ ਸਪ੍ਰੈੱਡ ਦੀ ਸ਼ੁਰੂਆਤ


ਇਕ ਸਰਕਾਰੀ ਅਧਿਕਾਰੀ ਮੁਤਾਬਕ IMFL ਦੀ ਵਿਕਰੀ 'ਚ ਗਿਰਾਵਟ ਦਾ ਵੱਡਾ ਕਾਰਨ ਕੋਰੋਨਾ ਵਾਇਰਸ ਕਾਰਨ ਵਿਆਹ ਕਾਰਜਾਂ 'ਚ ਭਾਰੀ ਗਿਰਾਵਟ ਆਉਣਾ ਵੀ ਹੈ। ਇਸ ਤੋਂ ਇਲਾਵਾ ਬੀਅਰ ਦੀ ਵਿਕਰੀ ਘੱਟ ਹੋਣ ਪਿੱਛੇ ਕਾਲਜ ਯੂਨੀਵਰਸਿਟੀਆਂ ਬੰਦ ਹੋਣਾ ਵੀ ਕਾਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਕਾਲਜ ਦੇ ਸਮੇਂ ਬੀਅਰ ਦੇ ਮੁੱਖ ਉਪਭੋਗਤਾ ਵਿਦਿਆਰਥੀ ਹੁੰਦੇ ਹਨ।


ਵਿਧਾਇਕਾਂ ਨੂੰ ਕੋਰੋਨਾ ਹੋਣ ਮਗਰੋਂ ਸਿਆਸਤਦਾਨਾਂ 'ਚ ਦਹਿਸ਼ਤ, ਪਾਬੰਦੀਆਂ ਦੇ ਬਾਵਜੂਦ ਇਕੱਠਾਂ 'ਚ ਸ਼ਾਮਲ ਹੁੰਦੇ ਰਹੇ ਲੀਡਰ


ਅਧਿਕਾਰਤ ਅੰਕੜਿਆਂ ਦੇ ਮੁਤਾਬਕ ਸ਼ਰਾਬ ਠੇਕੇਦਾਰਾਂ ਨੇ ਮਈ 'ਚ ਬੀਅਰ ਦੇ 63,000 ਡੱਬੇ ਤੇ ਜੂਨ 'ਚ 6.57 ਲੱਖ ਡੱਬੇ ਚੁੱਕੇ। ਇਸ ਦੇ ਮੁਕਾਬਲੇ ਸਾਲ 2019 'ਚ ਮਈ 'ਚ 3.62 ਲੱਖ ਤੇ ਜੂਨ 'ਚ 5.35 ਲੱਖ ਡੱਬੇ ਚੁੱਕੇ ਸਨ। ਇਸ ਹਿਸਾਬ ਨਾਲ ਮਈ ਮਹੀਨੇ 'ਚ 82 ਫੀਸਦ ਗਿਰਾਵਟ ਦਰਜ ਕੀਤੀ ਗਈ ਤੇ ਜੂਨ ਮਹੀਨੇ 60 ਫੀਸਦ ਕਮੀ ਦਰਜ ਕੀਤੀ ਗਈ ਹੈ।


ਬਾਰਸ਼ ਨੇ ਮਚਾਈ ਤਬਾਹੀ, ਸਵਾਰੀਆਂ ਨਾਲ ਭਰੀ ਬੱਸ ਡੁੱਬੀ, ਪੌੜੀ ਲਾ ਕੇ ਕੱਢੇ ਯਾਤਰੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ