88 ਸਾਲਾ ਡੈਰੇਨ ਹੈ ਇੰਗਲੈਂਡ ਦਾ ਸਭ ਤੋਂ ਪੁਰਾਣਾ ਦੋਧੀ
ਡੈਰੇਨ ਦਾ ਕਹਿਣਾ ਹੈ ਕਿ ਹੁਣ ਸਮਾਂ ਬਦਲ ਗਿਆ ਹੈ । ਹੁਣ ਉਹ ਕੱਚ ਦੀਆਂ ਬੋਤਲਾਂ ਵੰਡਦਾ ਜਾਂਦਾ ਹੈ ਅਤੇ ਸਾਈਕਲ ਦੀ ਜਗ੍ਹਾ ਵੈਨ ਨੇ ਲੈ ਲਈ ਹੈ। ਡੈਰੇਨ ਆਪਣੀ ਪਤਨੀ ਅਤੇ ਬੇਟੀ ਵੱਲੋਂ ਖਾਣ-ਪੀਣ ਦੇ ਰੱਖੇ ਜਾਂਦੇ ਖ਼ਿਆਲ ਨੂੰ ਵੀ ਆਪਣੀ ਨਰੋਈ ਸਿਹਤ ਦਾ ਇੱਕ ਕਾਰਨ ਦੱਸਦਾ, ਜਿਸ ਨਾਲ ਉਹ ਪਿਛਲੇ 66 ਸਾਲਾਂ ਤੋਂ ਜ਼ਿੰਦਗੀ ਮਾਣ ਰਿਹਾ । ਸ਼ੁਰੂਆਤੀ ਦਿਨਾਂ ਤੋਂ ਲੈ ਕੇ ਹੁਣ ਤੱਕ ਉਹ ਰੋਜ਼ਾਨਾ 300 ਘਰਾਂ ਨੂੰ ਦੁੱਧ ਮੁਹੱਈਆ ਕਰਵਾਉਂਦਾ ਆ ਰਿਹਾ ਹੈ।
ਦੂਜੀ ਵਿਸ਼ਵ ਜੰਗ ਵੇਲੇ ਆਪਣੇ ਪਿਤਾ ਦੀ ਮਦਦ ਲਈ ਸ਼ੁਰੂ ਕੀਤਾ ਕੰਮ ਉਸ ਦੇ ਹੱਡੀਂ ਰਚ ਗਿਆ। ਓਹ ਦਿਨ ਅਤੇ ਅੱਜ ਦਾ ਦਿਨ, ਡੈਰੇਨ ਅਜੇ ਵੀ ਰੋਜ਼ਾਨਾ ਸਵੇਰੇ ਡੇਢ ਵਜੇ ਉੱਠ ਕੇ ਦੁੱਧ ਵੰਡਣ ਤੁਰ ਪੈਂਦਾ। ਆਪਣੀਆਂ ਯਾਦਾਂ ਤਾਜ਼ਾ ਕਰਦਾ ਦੱਸਦੇ ਕਿ ਪੁਰਾਣੇ ਸਮਿਆਂ 'ਚ ਸਾਈਕਲ 'ਤੇ ਦੋਵਾਂ ਬਾਂਹਾਂ 'ਚ ਦੁੱਧ ਵਾਲੀਆਂ ਕੇਨੀਆਂ ਪਾ ਕੇ ਮੂੰਹ ਹਨੇਰੇ ਨਿਕਲਣਾ ਵੀ ਨਸ਼ੇ ਵਾਂਗ ਸੀ । ਲੋਕਾਂ 'ਚ ਭਾਈਚਾਰਕ ਸਾਂਝ ਅਤੇ ਭਰੋਸੇਯੋਗਤਾ ਇੰਨੀ ਸੀ ਕਿ ਗਾਹਕ ਦੇ ਘਰ ਦਾ ਦਰਵਾਜ਼ਾ ਖੋਲ੍ਹ ਕੇ ਉਨ੍ਹਾਂ ਨੂੰ 'ਹੈਲੋ' ਕਹਿਣਾ ਅਤੇ ਰਸੋਈ 'ਚ ਪਏ ਬਰਤਨ 'ਚ ਦੁੱਧ ਪਾ ਕੇ ਮੁੜ ਆਪਣੇ ਰਾਹ ਪੈ ਜਾਣਾ।
ਲੰਡਨ: ਤੁਹਾਡੀ ਇੱਛਾ ਸ਼ਕਤੀ ਨਰੋਈ ਹੈ ਤਾਂ ਉਮਰ ਕੋਈ ਮਾਇਨਾ ਨਹੀਂ ਰੱਖਦੀ। ਫਿਰ ਸਿਰਫ਼ ਉਮਰ ਦੇ ਸਾਲਾਂ ਦੀ ਗਿਣਤੀ ਵਧਦੀ ਹੈ ਪਰ ਦਿਲ ਜਵਾਨ ਹੀ ਰਹਿੰਦਾ ਹੈ। ਇੱਛਾ ਸ਼ਕਤੀ ਨਿਰਬਲ ਹੋ ਜਾਵੇ ਤਾਂ ਜਵਾਨ ਸਰੀਰ ਵੀ ਬੁੱਢਿਆਂ ਤੋਂ ਬਦਤਰ ਹੋ ਜਾਂਦਾ ਹੈ। ਕਵੈਂਟਰੀ ਦਾ 88 ਸਾਲਾ ਡੈਰੇਨ ਅਜੇ ਵੀ ਕੰਮ ਨੂੰ ਆਪਣੇ ਲਈ ਨਸ਼ਾ ਮੰਨਦਾ ਹੈ। ਮਹਿਜ਼ 15 ਸਾਲਾਂ ਦਾ ਸੀ ਡੈਰੇਨ ਜਦੋਂ ਸਕੂਲ ਸਮੇਂ ਤੋਂ ਲੋਕਾਂ ਦੇ ਘਰਾਂ 'ਚ ਦੁੱਧ ਪਹੁੰਚਦਾ ਕਰਨਾ ਸ਼ੁਰੂ ਕੀਤਾ ਸੀ।