ਬ੍ਰਾਜ਼ੀਲ ਦੀ ਅਦਾਲਤ 'ਚ ਇਕ ਅਜੀਬ ਘਟਨਾ ਦੇਖਣ ਨੂੰ ਮਿਲੀ। ਇੱਕ ਕਪਲ ਮਿਸਰ ਦੇ 25ਵੇਂ ਮਹਾਨ ਕਾਲੇ ਰਾਜੇ (ਨੂਬੀਆ) ਦੇ ਨਾਮ 'ਤੇ ਆਪਣੇ ਬੱਚੇ ਦਾ ਨਾਮ "ਪੀਏ" ਰੱਖਣਾ ਚਾਹੁੰਦਾ ਸੀ। ਹਾਲਾਂਕਿ, ਅਦਾਲਤ ਨੇ ਇਹ ਕਹਿੰਦੇ ਹੋਏ ਨਾਮ ਰੱਖਣ ਤੋਂ ਇਨਕਾਰ ਕਰ ਦਿੱਤਾ ਕਿ ਇਸਦਾ ਉਚਾਰਨ ਪੁਰਤਗਾਲੀ ਸ਼ਬਦ "ਪਲੀਏ" ਵਰਗਾ ਹੈ, ਜਿਸਦਾ ਅਰਥ ਹੈ ਬੈਲੇ ਡਾਂਸ-ਸਟੈਪ। ਅਦਾਲਤ ਨੇ ਇਹ ਵੀ ਕਿਹਾ ਕਿ ਇਸ ਕਾਰਨ ਬੱਚੇ ਨੂੰ ਸਾਰੀ ਉਮਰ ਹਾਸੇ ਦਾ ਪਾਤਰ ਬਣਨਾ ਪਵੇਗਾ।
ਦੱਸਿਆ ਜਾ ਰਿਹਾ ਹੈ ਕਿ ਬ੍ਰਾਜ਼ੀਲ ਦੇ ਮਿਨਾਸ ਗੇਰੇਸ ਦੇ ਰਹਿਣ ਵਾਲੇ ਕੈਟਰੀਨਾ ਅਤੇ ਡੈਨੀਲੋ ਪ੍ਰਿਮੋਲਾ ਆਪਣੇ ਬੱਚੇ ਦਾ ਨਾਂ ਮਿਸਰ ਦੇ 25ਵੇਂ ਕਾਲੇ ਰਾਜੇ ਦੇ ਨਾਂ 'ਤੇ ਰੱਖਣਾ ਚਾਹੁੰਦੇ ਸਨ। ਪ੍ਰੀਮੋਲਾ ਨੇ ਦੱਸਿਆ ਕਿ ਇਹ ਵਿਚਾਰ ਸਾਨੂੰ 2023 ਰੀਓ ਡੀ ਜੇਨੇਰੀਓ ਕਾਰਨੀਵਲ ਦੇ ਥੀਮ ਗੀਤ ਦੌਰਾਨ ਆਇਆ ਸੀ। ਅਸੀਂ ਪੀਏ ਦੀ ਕਹਾਣੀ ਪੜ੍ਹੀ। ਉਹ ਇੱਕ ਨੂਬੀਅਨ ਯੋਧਾ ਸੀ। ਉਸ ਨੇ ਮਿਸਰ ਨੂੰ ਜਿੱਤ ਕੇ ਪਹਿਲੇ ਕਾਲੇ ਫ਼ਿਰਊਨ ਦਾ ਦਰਜਾ ਪ੍ਰਾਪਤ ਕੀਤਾ। ਅਸੀਂ ਆਪਣੇ ਪੁੱਤਰ ਦਾ ਨਾਂ ਉਸ ਦੇ ਨਾਂ 'ਤੇ ਰੱਖਣ ਬਾਰੇ ਸੋਚਿਆ। ਹਾਲਾਂਕਿ ਜੱਜ ਨੇ ਨਾਮ ਦੇ ਸਪੈਲਿੰਗ ਅਤੇ ਉਚਾਰਣ ਨੂੰ ਦੇਖਦੇ ਹੋਏ ਨਾਮ ਰੱਖਣ ਦੇ ਫੈਸਲੇ 'ਤੇ ਰੋਕ ਲਗਾ ਦਿੱਤੀ ਹੈ।
ਪ੍ਰੀਮੋਲਾ ਨੇ ਅੱਗੇ ਕਿਹਾ ਕਿ ਪੀਏ ਕਾਲੇ ਲੋਕਾਂ ਦੇ ਇਤਿਹਾਸ ਵਿੱਚ ਸਭ ਤੋਂ ਮਜ਼ਬੂਤ ਯੋਧਾ ਸੀ। ਅਸੀਂ ਆਪਣੇ ਪੁੱਤਰ ਨੂੰ ਇਹ ਨਾਮ ਦੇ ਕੇ ਇੱਕ ਮਿਸਾਲ ਕਾਇਮ ਕਰਨਾ ਚਾਹੁੰਦੇ ਸੀ। ਹਾਲਾਂਕਿ ਅਜਿਹਾ ਨਹੀਂ ਹੋ ਸਕਿਆ। ਅਦਾਲਤ ਦਾ ਕਹਿਣਾ ਹੈ ਕਿ ਨਾਮ ਦੇ ਉਚਾਰਣ ਕਾਰਨ ਬੱਚੇ ਨੂੰ ਉਮਰ ਭਰ ਮਜ਼ਾਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪ੍ਰਿਮੋਲਾ ਨੇ ਕਿਹਾ, 'ਇਸ ਨਾਲ ਧੱਕੇਸ਼ਾਹੀ ਨੂੰ ਨਹੀਂ ਰੋਕਿਆ ਜਾ ਸਕਦਾ, ਪਰ ਸਮਾਜ ਦੀ ਅਗਿਆਨਤਾ ਨੂੰ ਦੂਰ ਕਰਕੇ ਇਸ ਨੂੰ ਰੋਕਿਆ ਜਾ ਸਕਦਾ ਹੈ।'
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।