OTT Recharge Plan: ਪ੍ਰੀਪੇਡ ਪਲਾਨ ਦੇ ਨਾਲ, ਟੈਲੀਕਾਮ ਕੰਪਨੀਆਂ ਆਪਣੇ ਯੂਜ਼ਰਸ ਨੂੰ ਐਕਸਟ੍ਰਾ ਬੈਨੀਫਿਟਸ ਵਾਲੇ ਸਬਸਕ੍ਰਿਪਸ਼ਨ ਵੀ ਆਫਰ ਕਰ ਰਹੀਆਂ ਹਨ। ਇਸ ਸੂਚੀ ਵਿੱਚ ਭਾਰਤੀ ਏਅਰਟੈੱਲ, ਰਿਲਾਇੰਸ ਜੀਓ ਅਤੇ ਵੋਡਾਫੋਨ ਆਈਡੀਆ ਤਿੰਨੋਂ ਹੀ ਸ਼ਾਮਲ ਹਨ। ਇਹ ਤਿੰਨੋਂ ਕੰਪਨੀਆਂ Free OTT ਦਾ ਲਾਭ ਦੇ ਰਹੀਆਂ ਹਨ। ਖਾਸ ਗੱਲ ਇਹ ਹੈ ਕਿ ਸਿਰਫ 95 ਰੁਪਏ ਵਾਲੇ ਪਲਾਨ 'ਚ ਵੀ Free OTT ਦਾ ਫਾਇਦਾ ਦਿੱਤਾ ਜਾ ਰਿਹਾ ਹੈ। ਆਓ ਜਾਣਦੇ ਹਾਂ ਇਸ ਬਾਰੇ-


ਇਹ ਹੈ ਏਅਰਟੈੱਲ ਦਾ ਸਭ ਤੋਂ ਸਸਤਾ Free OTT ਪਲਾਨ


ਏਅਰਟੈੱਲ ਆਪਣੇ ਡੇਟਾ ਪਲਾਨ ਵਿੱਚ ਇੱਕ ਮਹੀਨੇ ਲਈ 22 ਤੋਂ ਵੱਧ OTT ਸੇਵਾਵਾਂ ਦੀ ਕੰਟੈਂਟ ਦੇਖਣ ਦਾ ਆਪਸ਼ਨ ਦੇ ਰਿਹਾ ਹੈ। ਇਸ ਪਲਾਨ ਦੀ ਕੀਮਤ 149 ਰੁਪਏ ਹੈ ਅਤੇ 1GB ਐਕਸਟ੍ਰਾ ਮੌਜੂਦਾ ਐਕਟਿਵ ਪਲਾਨ ਜਿੰਨੀ ਵੈਲੀਡਿਟੀ ਦੇ ਨਾਲ ਮਿਲਦਾ ਹੈ। ਪਰ ਇਸ ਵਿੱਚ ਕੋਈ ਕਾਲਿੰਗ ਜਾਂ SMS ਦੀ ਸਹੂਲਤ ਨਹੀਂ ਹੈ। ਇਹ ਪਲਾਨ 30 ਦਿਨਾਂ ਲਈ Xstream Play Premium ਦਾ ਆਫਰ ਕਰ ਰਿਹਾ ਹੈ। ਇਸ 'ਚ ਯੂਜ਼ਰਸ 22 ਤੋਂ ਜ਼ਿਆਦਾ OTTs  ਦਾ ਕੰਟੈਂਟ ਦੇਖ ਰਹੇ ਹਨ। ਇਸ ਸੂਚੀ 'ਚ SonyLiv, Lionsgate Play ਅਤੇ SunNxt ਵੀ ਸ਼ਾਮਲ ਹਨ।


ਇਹ ਵੀ ਪੜ੍ਹੋ:Weather Update: ਪੰਜਾਬ ਦੇ 5 ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਚੰਡੀਗੜ੍ਹੀਆਂ ਨੂੰ ਵੀ ਮਿਲੇਗੀ ਗਰਮੀ ਤੋਂ ਰਾਹਤ, ਜਾਣੋ ਮੌਸਮ ਦਾ ਹਾਲ



ਇਹ ਹੈ ਜੀਓ ਦਾ ਸਭ ਤੋਂ ਸਸਤਾ Free OTT ਪਲਾਨ


ਰਿਲਾਇੰਸ ਜੀਓ ਦਾ ਸਭ ਤੋਂ ਸਸਤਾ OTT ਪਲਾਨ ਸਿਰਫ 175 ਰੁਪਏ ਵਿੱਚ ਮਿਲ ਰਿਹਾ ਹੈ ਅਤੇ ਇਸ ਵਿੱਚ 10 OTT ਸੇਵਾਵਾਂ ਦਾ ਕੰਟੈਂਟ ਦੇਖਿਆ ਜਾ ਸਕਦਾ ਹੈ। ਇਸ ਡੇਟਾ ਪਲਾਨ ਵਿੱਚ ਯੂਜ਼ਰਸ ਨੂੰ 28 ਦਿਨਾਂ ਦੀ ਵੈਲੀਡਿਟੀ ਦੇ ਨਾਲ 10 ਜੀਬੀ ਐਕਸਟ੍ਰਾ ਡਾਟਾ ਆਫਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, OTT ਕੰਟੈਂਟ ਨੂੰ JioCinema Premium ਅਤੇ JioTV  Mobile Apps ਰਾਹੀਂ ਦੇਖਿਆ ਜਾ ਸਕਦਾ ਹੈ।


ਇਹ ਹੈ Vodafone Idea (Vi) ਦਾ ਸਭ ਤੋਂ ਸਸਤਾ Free OTT ਪਲਾਨ


ਜੀਓ ਅਤੇ ਏਅਰਟੈੱਲ ਦੀ ਤਰ੍ਹਾਂ, ਵੋਡਾਫੋਨ ਆਈਡੀਆ ਸਿਰਫ 95 ਰੁਪਏ ਵਿੱਚ OTT ਪਲਾਨ ਪੇਸ਼ ਕਰ ਰਿਹਾ ਹੈ। ਇਹ ਕੇਵਲ ਡੇਟਾ ਪਲਾਨ ਹੈ ਅਤੇ ਇਹ 14 ਦਿਨਾਂ ਦੀ ਵੈਲੀਡਿਟੀ ਦੇ ਨਾਲ 4 ਜੀਬੀ ਐਕਸਟ੍ਰਾ ਡੇਟਾ ਦੀ ਪੇਸ਼ਕਸ਼ ਕਰਦਾ ਹੈ। ਇਸ ਨਾਲ ਰੀਚਾਰਜ ਕਰਨ 'ਤੇ ਤੁਹਾਨੂੰ SonyLiv ਦਾ ਸਬਸਕ੍ਰਿਪਸ਼ਨ ਮਿਲਦਾ ਹੈ। ਹਾਲਾਂਕਿ, ਇਸ ਦੇ ਰੀਚਾਰਜ 'ਤੇ ਕੋਈ ਕਾਲਿੰਗ ਜਾਂ SMS ਦੀ ਸਹੂਲਤ ਨਹੀਂ ਮਿਲਦੀ ਹੈ। 


ਇਹ ਵੀ ਪੜ੍ਹੋ: ਅੱਜ ਤੋਂ ਵੱਧ ਜਾਵੇਗੀ UPI Transaction Limit, ਹੁਣ ਇੱਕ ਦਿਨ 'ਚ ਇੰਨੇ ਪੈਸੇ ਕਰ ਸਕੋਗੇ ਟਰਾਂਸਫਰ