Trending: ਚੋਰੀ ਦੀ ਘਟਨਾ ਕਿਸੇ ਨਾਲ ਵੀ ਵਾਪਰ ਸਕਦੀ ਹੈ। ਚੋਰੀ ਦੀਆਂ ਘਟਨਾਵਾਂ ਤੋਂ ਬਚਣ ਲਈ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਹਾਲਾਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਲੋਕਾਂ ਨਾਲ ਦਿਨ-ਦਿਹਾੜੇ ਜਾਂ ਭਰੀ ਭੀੜ ਵਿੱਚ ਵੀ ਚੋਰੀ ਦੀਆਂ ਵਾਰਦਾਤਾਂ ਹੋ ਜਾਂਦੀਆਂ ਹਨ ਤੇ ਲੋਕਾਂ ਨੂੰ ਖ਼ਬਰ ਤੱਕ ਲੱਗਦੀ। ਹੁਣ ਇਸੇ ਤਰ੍ਹਾਂ ਦੀ ਚੋਰੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ।

ਇਸ ਵੀਡੀਓ 'ਚ ਇਕ ਔਰਤ ਚੋਰੀ ਦੀ ਵਾਰਦਾਤ ਨੂੰ ਇਸ ਤਰ੍ਹਾਂ ਅੰਜਾਮ ਦਿੰਦੀ ਹੈ ਕਿ ਆਸ-ਪਾਸ ਖੜ੍ਹੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ। ਵਾਇਰਲ ਵੀਡੀਓ ਇਕ ਦੁਕਾਨ ਦੀ ਹੈ। ਇਸ ਦੁਕਾਨ ਵਿੱਚ ਕੁਝ ਲੋਕ ਸਾਮਾਨ ਖਰੀਦ ਰਹੇ ਹਨ। ਫਿਰ ਇੱਕ ਔਰਤ ਵਿਚਕਾਰ ਆਉਂਦੀ ਹੈ ਤੇ ਕੁਝ ਸਮਾਨ ਮੰਗਦੀ ਹੈ। ਹਾਲਾਂਕਿ ਇਸ ਦੌਰਾਨ ਔਰਤ ਉਸ ਦੁਕਾਨ 'ਤੇ ਪਹਿਲਾਂ ਤੋਂ ਮੌਜੂਦ ਔਰਤ ਨਾਲ ਟਕਰਾਉਂਦੀ ਹੈ। ਉਹ ਅਜਿਹਾ ਕਈ ਵਾਰ ਕਰਦੀ ਹੈ।

ਦੂਜੀ ਔਰਤ ਵੀ ਥੋੜ੍ਹੀ ਜਿਹੀ ਹਟਦੀ ਹੈ ਪਰ ਉਸ ਦੇ  ਇਰਾਦਿਆਂ ਨੂੰ ਸਮਝ ਨਹੀਂ ਪਾਉਂਦੀ ਪਰ ਫਿਰ ਚੋਰੀ ਦੀ ਨੀਅਤ ਨਾਲ ਦੁਕਾਨ 'ਤੇ ਆਈ ਔਰਤ ਨੇ ਕਿਸੇ ਹੋਰ ਔਰਤ ਦੇ ਬੈਗ 'ਚੋਂ ਪਰਸ ਕੱਢ ਲਿਆ ਤੇ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਦੌਰਾਨ ਕਿਸੇ ਨੂੰ ਪਤਾ ਵੀ ਨਹੀਂ ਲੱਗ ਸਕਿਆ ਕਿ ਔਰਤ ਨੇ ਪਰਸ ਚੋਰੀ ਕੀਤਾ ਹੈ। ਇਸ ਵੀਡੀਓ ਨੂੰ ਹੁਣ ਤੱਕ 34 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਨੂੰ ਦੇਖਦੇ ਹੋਏ ਲੋਕ ਕਾਫੀ ਮਜ਼ਾਕੀਆ ਟਿੱਪਣੀਆਂ ਵੀ ਕਰ ਰਹੇ ਹਨ।






ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।