ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਐਤਵਾਰ ਨੂੰ ਬਠਿੰਡਾ ਪਹੁੰਚੇ। ਇੱਥੇ ਉਹ 18 ਸਾਲਾ ਅਕਾਸ਼ਦੀਪ ਦੇ ਰਿਸ਼ਤੇਦਾਰਾਂ ਨੂੰ ਮਿਲੇ, ਜਿਸ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਇੱਥੇ ਸਿੱਧੂ ਨੇ ਕਿਹਾ ਕਿ ਪੰਜਾਬ ਦੀ 10 ਫੀਸਦੀ ਆਬਾਦੀ ਨਸ਼ੇੜੀ ਹੈ। ਜਦੋਂ ਸਰਕਾਰ ਕੋਲ ਸਹੀ ਅੰਕੜੇ ਹੀ ਨਹੀਂ ਹਨ ਤਾਂ ਨਸ਼ਿਆਂ ਤੋਂ ਕਿਵੇਂ ਛੁਟਕਾਰਾ ਮਿਲੇਗਾ। ਸਿੱਧੂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਹਰ ਜ਼ਿਲ੍ਹੇ ਨੂੰ ਨਸ਼ਾ ਜਾਗਰੂਕਤਾ ਲਈ 50 ਲੱਖ ਰੁਪਏ ਦਿੰਦੀ ਹੈ। ਪੰਜਾਬ 'ਚ ਉਸ 'ਚੋਂ 5 ਲੱਖ ਰੁਪਏ ਵੀ ਖਰਚ ਨਹੀਂ ਕੀਤੇ ਜਾਂਦੇ।
ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਨੂੰ ਲੈ ਕੇ ਦੋ ਸਰਵੇਖਣ ਹੋਏ ਹਨ। ਇਨ੍ਹਾਂ ਵਿੱਚੋਂ ਇੱਕ ਸਰਵੇਖਣ ICMR ਤੇ ਦੂਜਾ AIMS ਦੁਆਰਾ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ 0.9% ਆਬਾਦੀ ਨਸ਼ੇੜੀ ਹੈ। ਸਿੱਧੂ ਨੇ ਕਿਹਾ ਕਿ ਸਰਕਾਰੀ ਅੰਕੜੇ ਦੱਸਦੇ ਹਨ ਕਿ 7 ਲੱਖ ਲੋਕ ਉਨ੍ਹਾਂ ਦੇ ਨਸ਼ਾ ਛੁਡਾਊ ਕਲੀਨਿਕਾਂ ਤੋਂ ਦਵਾਈਆਂ ਲੈ ਰਹੇ ਹਨ। ਜੇਕਰ ਅਜਿਹਾ ਹੈ ਤਾਂ 5% ਆਬਾਦੀ ਨਸ਼ੇੜੀ ਬਣ ਗਈ ਹੈ। ਸਰਕਾਰ ਕੋਲ ਕੋਈ ਸਹੀ ਜਾਣਕਾਰੀ ਨਹੀਂ।
ਨਵਜੋਤ ਸਿੱਧੂ ਨੇ ਸਵਾਲ ਉਠਾਇਆ ਕਿ ਚੋਣਾਂ ਵੇਲੇ ਵੋਟਰਾਂ ਦੀ ਗਿਣਤੀ ਹੁੰਦੀ ਹੈ। ਵੋਟਰਾਂ ਦਾ ਘਰ-ਘਰ ਜਾ ਕੇ ਪਤਾ ਲਗਾਇਆ ਜਾ ਰਿਹਾ ਹੈ। ਫਿਰ ਨਸ਼ਿਆਂ ਦੇ ਮਾਮਲੇ ਵਿੱਚ ਅਜਿਹਾ ਕਿਉਂ ਨਹੀਂ ਕੀਤਾ ਜਾ ਸਕਦਾ। ਇਸ ਨਾਲ ਸਰਕਾਰ ਨੂੰ ਸਹੀ ਜਾਣਕਾਰੀ ਮਿਲੇਗੀ। ਇਸ ਦੇ ਆਧਾਰ 'ਤੇ ਹੋਰ ਕਦਮ ਚੁੱਕੇ ਜਾ ਸਕਦੇ ਹਨ।
ਸਿੱਧੂ ਨੇ ਕਿਹਾ ਕਿ ਜੇਕਰ ਕੋਈ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਸਰਕਾਰ ਨੂੰ ਕਿਵੇਂ ਦੱਸੇ? ਕੋਈ ਹੈਲਪਲਾਈਨ ਨੰਬਰ ਨਹੀਂ। ਸਿੱਧੂ ਨੇ ਕਿਹਾ ਕਿ ਹਰ ਤਹਿਸੀਲ ਤੇ ਸਬ ਤਹਿਸੀਲ ਵਿੱਚ 7 ਤੋਂ 10 ਕਿਲੋਮੀਟਰ ਦੇ ਘੇਰੇ ਵਿੱਚ ਐਂਬੂਲੈਂਸ ਹੋਣੀ ਚਾਹੀਦੀ ਹੈ। ਜੋ ਨਸ਼ੇੜੀਆਂ ਨੂੰ ਹਸਪਤਾਲ ਪਹੁੰਚਾ ਸਕਦਾ ਹੈ। ਇਸ ਨਾਲ ਮੌਤਾਂ ਰੁਕ ਜਾਣਗੀਆਂ। ਹੁਣ ਜੇਕਰ ਨੌਜਵਾਨ ਨਸ਼ੇ 'ਚ ਧੁੱਤ ਹੋ ਕੇ ਕਿਧਰੇ ਪਿਆ ਹੋਵੇ ਤਾਂ ਉਥੇ ਹੀ ਉਸ ਦੀ ਮੌਤ ਹੋ ਜਾਂਦੀ ਹੈ।
ਪੰਜਾਬ ਦੀ 10% ਆਬਾਦੀ ਨਸ਼ੇੜੀ; ਕੇਂਦਰ ਤੋਂ ਆਏ 50 ਲੱਖ ਯੂਜ਼ ਹੀ ਨਹੀਂ ਹੁੰਦੇ, ਨਵਜੋਤ ਸਿੱਧੂ ਬੋਲੇ, ਆਖਰ ਕਿਵੇਂ ਖਤਮ ਹੋਏਗਾ ਨਸ਼ਾ?
abp sanjha
Updated at:
16 May 2022 12:09 PM (IST)
Edited By: ravneetk
ਨਵਜੋਤ ਸਿੱਧੂ ਨੇ ਸਵਾਲ ਉਠਾਇਆ ਕਿ ਚੋਣਾਂ ਵੇਲੇ ਵੋਟਰਾਂ ਦੀ ਗਿਣਤੀ ਹੁੰਦੀ ਹੈ। ਵੋਟਰਾਂ ਦਾ ਘਰ-ਘਰ ਜਾ ਕੇ ਪਤਾ ਲਗਾਇਆ ਜਾ ਰਿਹਾ ਹੈ। ਫਿਰ ਨਸ਼ਿਆਂ ਦੇ ਮਾਮਲੇ ਵਿੱਚ ਅਜਿਹਾ ਕਿਉਂ ਨਹੀਂ ਕੀਤਾ ਜਾ ਸਕਦਾ।
ਨਵਜੋਤ ਸਿੱਧੂ
NEXT
PREV
Published at:
16 May 2022 12:09 PM (IST)
- - - - - - - - - Advertisement - - - - - - - - -