ਸਿਡਨੀ: ਅੱਜ-ਕੱਲ੍ਹ ਭਾਰਤ 'ਚ ਹਰ ਕੋਈ ਆਪਣੇ-ਆਪ ਨੂੰ ਪੜ੍ਹਿਆ-ਲਿਖਿਆ ਦਿਖਾਉਣ ਲਈ ਅੰਗਰੇਜ਼ੀ 'ਚ ਗੱਲ ਕਰਨੀ ਪਸੰਦ ਕਰਦਾ ਹੈ। ਕੋਈ ਜਿੰਨੀ ਵਧੀਆ ਅੰਗਰੇਜ਼ੀ ਬੋਲਦਾ ਹੈ ਉਨ੍ਹਾਂ ਹੀ ਲੋਕ ਕਹਿੰਦੇ ਹਨ ਕਿ ਇਹ ਬਹੁਤ ਹੁਸ਼ਿਆਰ ਅਤੇ ਪੜ੍ਹਿਆ -ਲਿਖਿਆ ਵਿਅਕਤੀ ਹੈ। ਬਹੁਤ ਸਾਰੇ ਲੋਕ ਆਪਣੀ ਰਾਸ਼ਟਰੀ ਭਾਸ਼ਾ ਹਿੰਦੀ ਨੂੰ ਭੁੱਲਦੇ ਜਾ ਰਹੇ ਹਨ। ਇਸ ਦੇ ਉਲਟ ਵਿਦੇਸ਼ੀਆਂ 'ਚ ਹਿੰਦੀ ਬੋਲਣ ਦੀ ਰੁਚੀ ਵਧ ਰਹੀ ਹੈ। ਆਸਟ੍ਰੇਲੀਆ ਦੇ ਸੂਬੇ ਮੈਲਬਾਰਨ 'ਚ ਰਹਿਣ ਵਾਲੇ ਇਆਨ ਵੁਲਫਰਡ ਦੀ ਹਿੰਦੀ ਸੁਣ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ। ਉਹ ਇੰਨੀ ਚੰਗੀ ਹਿੰਦੀ ਬੋਲਦਾ ਹੈ ਕਿ ਸਭ ਨੂੰ ਪਿੱਛੇ ਛੱਡ ਜਾਂਦਾ ਹੈ। ਇਸ ਨੇ ਕਿਹਾ ਕਿ ਉਹ ਹਿੰਦੀ ਨੂੰ ਇੰਨਾ ਪਿਆਰ ਕਰਦਾ ਹੈ ਕਿ ਉਹ ਅੰਗਰੇਜ਼ੀ ਦੇ ਬਹੁਤ ਘੱਟ ਸ਼ਬਦਾਂ ਦੀ ਵਰਤੋਂ ਕਰਦਾ ਹੈ। ਜਾਣਕਾਰੀ ਮੁਤਾਬਿਕ ਇਆਨ ਫ਼ਿਲਹਾਲ 'ਲਾ ਟਰੋਬ ਯੂਨੀਵਰਸਿਟੀ' ਵਿਚ ਹਿੰਦੀ ਦਾ ਲੈਕਚਰਾਰ ਹੈ। ਉਸ ਨੇ ਹਿੰਦੀ ਭਾਸ਼ਾ ਅਤੇ ਸਾਹਿਤ ਵਿਚ ਆਪਣੀ ਪੜ੍ਹਾਈ ਆਸਟਿਨ ਦੀ 'ਯੂਨੀਵਰਸਿਟੀ ਆਫ਼ ਟੈਕਸਾਸ' ਤੋਂ ਪੂਰੀ ਕੀਤੀ ਹੈ। ਇੰਨਾ ਹੀ ਨਹੀਂ ਇਆਨ ਸੋਸ਼ਲ ਮੀਡੀਆ ਜ਼ਰੀਏ ਵੀ ਲੋਕਾਂ ਨੂੰ ਹਿੰਦੀ ਭਾਸ਼ਾ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਆਪਣੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ 'ਚ ਉਸ ਨੇ ਹਿੰਦੀ ਦੀ ਹੀ ਵਰਤੋਂ ਕੀਤੀ ਹੈ।