Virgin Boy Egg: ਵੈਸੇ ਤਾਂ ਤੁਸੀਂ ਚੀਨ ਦੇ ਅਜੀਬੋ-ਗਰੀਬ ਪਕਵਾਨਾਂ ਬਾਰੇ ਸੁਣਿਆ ਹੀ ਹੋਵੇਗਾ। ਤੁਸੀਂ ਇਹ ਵੀ ਸੁਣਿਆ ਹੋਵੇਗਾ ਕਿ ਉਹ ਕਈ ਤਰ੍ਹਾਂ ਦੇ ਜਾਨਵਰਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਪਕਾ ਕੇ ਜਾਂ ਫਿਰ ਕੱਚੇ ਖਾਂਦੇ ਹਨ। ਚੀਨ ਦੀ ਇੱਕ ਅਜਿਹੀ ਡਿਸ਼ ਹੈ, ਜੋ ਆਪਣੇ ਆਪ ਵਿੱਚ ਬਿਲਕੁਲ ਵੱਖਰੀ ਹੈ ਤੇ ਜਦੋਂ ਤੁਸੀਂ ਇਸ ਬਾਰੇ ਸੁਣੋਗੇ ਤਾਂ ਤੁਹਾਨੂੰ ਵੀ ਅਜੀਬ ਮਹਿਸੂਸ ਹੋਵੇਗਾ। ਤੁਸੀਂ ਵੀ ਹੈਰਾਨ ਹੋਵੋਗੇ ਕਿ ਆਖਰ ਅਜਿਹਾ ਕਿਉਂ ਕੀਤਾ ਜਾਂਦਾ ਹੈ। 



ਦਰਅਸਲ, ਅੱਜ ਅਸੀਂ ਜਿਸ ਪਕਵਾਨ ਦੀ ਗੱਲ ਕਰ ਰਹੇ ਹਾਂ, ਉਹ ਕਿਸੇ ਜਾਨਵਰ ਤੋਂ ਨਹੀਂ, ਸਗੋਂ ਮਨੁੱਖ ਦੇ ਪਿਸ਼ਾਬ ਤੋਂ ਬਣਦੀ ਹੈ। ਇਸ 'ਚ ਖਾਸ ਗੱਲ ਇਹ ਹੈ ਕਿ ਇਸ ਡਿਸ਼ ਨੂੰ ਬਣਾਉਣ 'ਚ ਅਣਵਿਆਹੇ ਲੜਕਿਆਂ ਦੇ ਪਿਸ਼ਾਬ ਦੀ ਵਰਤੋਂ ਕੀਤੀ ਜਾਂਦੀ ਹੈ।



ਅਜਿਹੇ 'ਚ ਸਵਾਲ ਉੱਠਦਾ ਹੈ ਕਿ ਚੀਨ 'ਚ ਲੋਕ ਅਜਿਹਾ ਕਿਉਂ ਕਰਦੇ ਹਨ ਤੇ ਕੁਆਰਿਆਂ ਮੁੰਡਿਆਂ ਦੇ ਪਿਸ਼ਾਬ ਦੀ ਵਰਤੋਂ ਕਰਨ ਪਿੱਛੇ ਕੀ ਤਰਕ ਹੈ। ਇਸ ਦੇ ਨਾਲ ਹੀ, ਇਸ ਡਿੱਸ਼ ਦਾ ਨਾਮ ਵੀ ਬਹੁਤ ਅਜੀਬ ਹੈ। ਆਓ ਜਾਣਦੇ ਹਾਂ ਕੀ ਹੈ ਇਸ ਪਕਵਾਨ ਦੀ ਕਹਾਣੀ ਤੇ ਇਸ ਨੂੰ ਬਣਾਉਣ ਦਾ ਤਰੀਕਾ, ਜਿਸ ਦੀ ਕਾਫੀ ਚਰਚਾ ਹੈ।



ਸਭ ਤੋਂ ਪਹਿਲਾਂ ਦੱਸਦੇ ਹਾਂ ਕਿ ਇਸ ਡਿਸ਼ ਦਾ ਕੀ ਨਾਮ ਹੈ। ਇਸ ਡਿਸ਼ ਦਾ ਨਾਮ "ਵਰਜਿਨ ਬੁਆਏ ਐੱਗ" ਹੈ। ਪਕਵਾਨ ਦੇ ਨਾਂ 'ਚ ਕੁਆਰਾ ਹੋਣ ਤੋਂ ਹੀ ਤੁਸੀਂ ਕਾਫੀ ਕੁਝ ਅੰਦਾਜ਼ਾ ਲਾ ਸਕਦੇ ਹੋ। ਦਰਅਸਲ, ਇਹ ਇੱਕ ਪਰੰਪਰਾਗਤ ਪਕਵਾਨ ਹੈ ਤੇ ਇਸ ਨੂੰ ਵਿਸ਼ੇਸ਼ ਪਰੰਪਰਾਵਾਂ ਨਾਲ ਜੋੜ ਕੇ ਬਣਾਇਆ ਜਾਂਦਾ ਹੈ। ਇਹ ਚੀਨ ਦੇ ਝੇਜਿਆਂਗ ਸੂਬੇ ਦੇ ਡੋਂਗਯਾਂਗ ਸ਼ਹਿਰ ਵਿੱਚ ਬਣਾਇਆ ਜਾਂਦਾ ਹੈ। ਇਸ ਡਿਸ਼ 'ਚ ਅੰਡੇ ਨੂੰ ਉਬਾਲਣਾ ਪੈਂਦਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ 10-12 ਸਾਲ ਦੇ ਲੜਕਿਆਂ ਦੇ ਪਿਸ਼ਾਬ ਤੋਂ ਬਣਾਇਆ ਜਾਂਦਾ ਹੈ।



ਵਰਜਿਨ ਬੁਆਏ ਐੱਗ ਬਣਾਉਣ ਦੀ ਪ੍ਰਕਿਰਿਆ ਉਨ੍ਹਾਂ ਲੜਕਿਆਂ ਦੇ ਪਿਸ਼ਾਬ ਨਾਲ ਕੀਤੀ ਜਾਂਦੀ ਹੈ ਜੋ ਛੋਟੇ ਹੁੰਦੇ ਹਨ ਤੇ ਉਨ੍ਹਾਂ ਲਈ ਇਹ ਮੰਨਿਆ ਜਾਂਦਾ ਹੈ ਕਿ ਉਹ ਸਿਹਤਮੰਦ ਖੁਰਾਕ ਲੈਂਦੇ ਹਨ ਤੇ ਉਨ੍ਹਾਂ ਦੀ ਜੀਵਨ ਸ਼ੈਲੀ ਵੀ ਬਹੁਤ ਵਧੀਆ ਹੁੰਦੀ ਹੈ। ਇਸ ਕਾਰਨ ਉਨ੍ਹਾਂ ਦਾ ਪਿਸ਼ਾਬ ਵਰਤਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਦਾ ਪਿਸ਼ਾਬ ਆਂਡੇ ਨੂੰ ਉਬਾਲਣ ਲਈ ਵਰਤਿਆ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ, ਅੰਡੇ ਇੱਕ ਦਿਨ ਜਾਂ ਇਸ ਤੋਂ ਵੱਧ ਸਮੇਂ ਲਈ ਪਕਾਏ ਜਾਂਦੇ ਹਨ ਤੇ ਪਿਸ਼ਾਬ ਦੀ ਗੰਧ ਨੂੰ ਸੋਖ ਲੈਂਦੇ ਹਨ।



ਅੰਡੇ ਪਕਾਏ ਜਾਣ ਤੋਂ ਬਾਅਦ, ਉਨ੍ਹਾਂ ਦੇ ਕਵਰ ਹਟਾ ਦਿੱਤੇ ਜਾਂਦੇ ਹਨ। ਪਿਸ਼ਾਬ ਦੇ ਕੁਝ ਤੱਤਾਂ ਕਾਰਨ ਆਂਡੇ ਦਾ ਸਵਾਦ ਥੋੜ੍ਹਾ ਨਮਕੀਨ ਹੋ ਜਾਂਦਾ ਹੈ। ਕੁਝ ਲੋਕ ਦਾਅਵਾ ਕਰਦੇ ਹਨ ਕਿ ਇਨ੍ਹਾਂ ਅੰਡਿਆਂ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਤੇ ਖੂਨ ਦੇ ਸਰਕੂਲੇਸ਼ਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ। ਵੈਸੇ ਤਾਂ ਇਸ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਹੈ ਤੇ ਕਈ ਲੋਕ ਸਿਹਤ ਨੂੰ ਲੈ ਕੇ ਵੀ ਇਸ ਨੂੰ ਸਵੀਕਾਰ ਨਹੀਂ ਕਰਦੇ।