Sunny Malton Emotion Post: ਰੈਪਰ ਸੰਨੀ ਮਾਲਟਨ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਦੋਸਤੀ ਕਿਸੇ ਕੋਲੋਂ ਲੁੱਕੀ ਨਹੀਂ ਹਨ। ਅਕਸਰ ਦੋਵਾਂ ਨੂੰ ਇੱਕ-ਦੂਜੇ ਨਾਲ ਮਸਤੀ ਕਰਦੇ ਹੋਏ ਵੀ ਵੇਖਿਆ ਜਾਂਦਾ ਸੀ। ਹਾਲਾਂਕਿ ਮਾਲਟਨ ਹਾਲੇ ਤੱਕ ਮੂਸਾ ਜੱਟ ਨਾਲ ਜੁੜੀਆਂ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ। ਜਿਨ੍ਹਾਂ ਨੂੰ ਦੇਖ ਪ੍ਰਸ਼ੰਸਕ ਵੀ ਭਾਵੁਕ ਹੋ ਜਾਂਦੇ ਹਨ। ਇਸ ਵਿਚਕਾਰ ਸੰਨੀ ਮਾਲਟਨ ਵੱਲੋਂ ਇੱਕ ਤਸਵੀਰ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝੀ ਕੀਤੀ ਗਈ ਹੈ। ਜਿਸ ਨੂੰ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਲਿਖਿਆ, ਲਾਈਫ ਅੱਜ ਕੱਲ੍ਹ ਵੇ, ਭਰੋਸਾ ਕੀ ਆ ਸਾਲੀ ਦਾ...

Continues below advertisement





ਇਸ ਤੋਂ ਇਲਾਵਾ ਇੰਸਟਾਗ੍ਰਾਮ ਸਟੋਰੀ ਵਿੱਚ ਸਿੱਧੂ ਦੀ ਤਸਵੀਰ ਨਾਲ ਕੈਪਸ਼ਨ ਲਿਖਦੇ ਹੋਏ ਸੰਨੀ ਮਾਲਟਨ ਨੇ ਲਿਖਿਆ, ਅਸੀਂ ਬਹੁਤ ਸਾਰੀਆਂ ਚੀਜ਼ਾ ਨੂੰ ਲੈ ਲਾਪਰਵਾਹ ਹੋ ਜਾਂਦੇ ਆ... ਛੋਟੀਆਂ-ਛੋਟੀਆਂ ਚੀਜ਼ਾਂ ਹੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦੀਆਂ ਹਨ... ਆਪਣੇ ਅਜ਼ੀਜ਼ਾਂ ਨੂੰ ਕਾਲ ਕਰਨ ਦੇ ਯੋਗ ਹੋਣਾ ਇੱਕ ਲਗਜ਼ਰੀ ਹੈ ਅਤੇ ਮੇਰੇ 'ਤੇ ਭਰੋਸਾ ਕਰੋ, ਜਦੋਂ ਤੁਹਾਡੇ ਕੋਲ ਉਹ ਵਿਕਲਪ ਨਹੀਂ ਹੋਵੇਗਾ, ਤਾਂ ਇਹ ਤੁਹਾਨੂੰ ਤੋੜ ਦੇਵੇਗਾ।


.
ਕਾਬਿਲੇਗੌਰ ਹੈ ਕਿ ਸੰਨੀ ਮਾਲਟਨ ਅਕਸਰ ਸਿੱਧੂ ਮੂਸੇਵਾਲਾ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਦੋਵਾਂ ਦੀ ਦੋਸਤੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਬੇਹੱਦ ਮਸ਼ਹੂਰ ਹੈ। ਦੱਸ ਦੇਈਏ ਕਿ ਸੰਨੀ ਮਾਲਟਨ 'ਸਾਨ ਜੱਟ' ਸਿੱਧੂ ਮੂਸੇ ਵਾਲਾ ਦੇ ਜਨਮਦਿਨ 'ਤੇ ਯਾਨੀ 11 ਜੂਨ ਨੂੰ ਰਿਲੀਜ਼ ਕਰਨਗੇ। ਜਿਸਦਾ ਹਰ ਕਿਸੇ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਕਾਬਿਲੇਗੌਰ ਹੈ ਕਿ ਸੰਨੀ ਮਾਲਟਨ ਸਿੱਧੂ ਦੀਆਂ ਯਾਦਾਂ ਸਾਂਝੀਆਂ ਕਰਨ ਦੇ ਨਾਲ-ਨਾਲ ਉਨ੍ਹਾਂ ਲਈ ਇਨਸਾਫ ਦੀ ਮੰਗ ਕਰਦੇ ਹੋਏ ਵੀ ਦਿਖਾਈ ਦਿੰਦੇ ਹਨ। ਹਾਲਾਂਕਿ ਰੈਪਰ ਵੱਲੋਂ ਪਰਮੀਸ਼ ਵਰਮਾ ਨਾਲ ਗਾਏ ਗੀਤ 'ਵੀ ਮੇਡ ਇਟ' ਵਿੱਚ ਵੀ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਗੀਤ ਵਿੱਚ ਤੁਸੀ ਸਿੱਧੂ ਨਾਲ ਜੁੜੀ ਝਲਕ ਦੇਖ ਸਕਦੇ ਹੋ।


Read More:- Sunny Malton: ਸੰਨੀ ਮਾਲਟਨ ਨੇ ਆਪਣੀ ਧੀ ਨਾਲ ਵੀਡੀਓ ਸ਼ੇਅਰ ਕਰ ਸਿੱਧੂ ਮੂਸੇਵਾਲਾ ਨੂੰ ਕੀਤਾ ਯਾਦ, ਦਿਲ ਨੂੰ ਛੂਹ ਲਵੇਗੀ ਇਹ ਗੱਲ