Film Medal Box Office Collection: ਪੰਜਾਬੀ ਗਾਇਕਾ ਬਾਣੀ ਸੰਧੂ ਦੀ ਡੈਬਿਊ ਫਿਲਮ ਮੈਡਲ ਰਿਲੀਜ਼ ਹੁੰਦੇ ਹੀ ਸਿਨੇਮਾਘਰਾਂ ਵਿੱਚ ਧਮਾਕਾ ਕਰਨ 'ਚ ਕਾਮਯਾਬ ਰਹੀ। ਦੱਸ ਦੇਈਏ ਕਿ ਜੈ ਰੰਧਾਵਾ ਅਤੇ ਬਾਣੀ ਸਟਾਰਰ ਫਿਲਮ ਨੇ ਰਿਲੀਜ਼ ਦੇ ਪਹਿਲੇ ਦਿਨ ਹੀ ਵੱਡੀ ਕਮਾਈ ਕੀਤੀ ਹੈ। ਖਾਸ ਗੱਲ ਇਹ ਹੈ ਕਿ ਭਾਰਤ ਵਿੱਚ ਹੀ ਇਹ ਫਿਲਮ ਸਿਰਫ ਇੱਕ ਦਿਨ ਵਿੱਚ 1.10 ਕਰੋੜ ਕਮਾਉਣ ਵਿੱਚ ਸਫਲ ਹੋਈ ਹੈ। ਇਸਦੀ ਜਾਣਕਾਰੀ ਕਲਾਕਾਰਾਂ ਵੱਲੋਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, 1.10 ਸਿਰਫ ਇੰਡਿਆ ਦੀ ਆ, ਵਾਹਿਗੁਰੂ ਜਿੰਨਾ ਸ਼ੁਕਰ ਕਰਿਆ ਉਨਾ ਥੋੜਾ ਤੁਹਾਡਾ ਸਭਦਾ... ਸਿਰਾ ਲਾ ਤਾ ਤੁਸੀ ਸਾਰਿਆਂ ਨੇ...



ਦੱਸ ਦੇਈਏ ਕਿ ਬਾਣੀ ਸੰਧੂ ਅਤੇ ਜੈ ਰੰਧਾਵਾ ਦੀ ਫਿਲਮ ਨੂੰ ਸਿਨੇਮਾਘਰਾਂ ਵਿੱਚ ਵਧੀਆਂ ਪ੍ਰਤੀਕਿਰਿਆ ਮਿਲ ਰਹੀ ਹੈ। ਗਾਇਕੀ ਦੇ ਖੇਤਰ ਵਿੱਚ ਆਪਣੇ ਨਾਂਅ ਦੇ ਝੰਡੇ ਗੱਡਣ ਵਾਲੀ ਬਾਣੀ ਨੇ ਅਦਾਕਾਰੀ ਨਾਲ ਵੀ ਆਪਣਾ ਲੋਹਾ ਮਨਵਾਇਆ ਹੈ। ਇਸ ਪੋਸਟ ਉੱਪਰ ਪ੍ਰਸ਼ੰਸਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਬਾਈ ਜੀ ਫਿਲਮ ਤੁਹਾ਼ਡੀ ਐਂਡ ਸੀ, ਅਸੀ ਚਾਹੁੰਦੇ ਆਂ ਕਿ ਤੁਸੀ ਮੈਡਲ 2 ਬਣਾਓ... ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਹੁਣ ਤੂੰ ਸ਼ਿਕਾਰ ਨਹੀਂ ਰਿਹਾ ਸ਼ਿਕਾਰੀ ਬਣ ਗਿਆ...



ਕਾਬਿਲੇਗ਼ੌਰ ਹੈ ਕਿ ਬਾਣੀ ਸੰਧੂ ਤੇ ਜੈ ਰੰਧਾਵਾ ਸਟਾਰਰ ਫਿਲਮ 'ਮੈਡਲ' ਦਾ ਲੋਕ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਸੀ, ਜੋ ਕਿ ਖਤਮ ਹੋ ਗਿਆ। ਫਿਲਮ ਨੇ ਰਿਲੀਜ਼ ਹੋਣ ਦੇ ਪਹਿਲੇ ਹੀ ਦਿਨ ਵੱਡੀ ਕਮਾਈ ਕੀਤੀ ਹੈ। ਦੱਸ ਦੇਈਏ ਕਿ ਫਿਲਮ ਦੀ ਕਹਾਣੀ ਇੱਕ ਕਾਲਜ ਸਟੂਡੈਂਟ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਅਥਲੈਟਿਕਸ ਵਿੱਚ ਗੋਲਡ ਮੈਡਲ ਲਿਆਉਣ ਲਈ ਕੜੀ ਮੇਹਨਤ ਕਰ ਰਿਹਾ ਹੈ, ਪਰ ਉਸ ਦੇ ਨਾਲ ਕੁੱਝ ਅਜਿਹਾ ਹੋ ਜਾਂਦਾ ਹੈ ਕਿ ਉਹ ਗੈਂਗਸਟਰ ਬਣ ਜਾਂਦਾ ਹੈ। ਫਿਲਹਾਲ ਫਿਲਮ ਆਉਣ ਵਾਲੇ ਦਿਨਾਂ ਵਿੱਚ ਕੀ ਕਮਾਲ ਦਿਖਾਉਂਦੀ ਹੈ, ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।