Jasmine Sandlas With Family: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੀ ਹੋੋਈ ਹੈ। ਇਸਦੀ ਵਜ੍ਹਾ ਉਸਦਾ ਅਪਕਮਿੰਗ ਗੀਤ ਗੌਣ ਹੈ। ਦਰਅਸਲ, ਇਹ ਗੀਤ ਫਿਲਮ ਮੌੜ ਦਾ ਹੈ। ਖਾਸ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਜੈਸਮੀਨ ਆਪਣੇ ਵੱਖਰੇ ਲੁੱਕ ਵਿੱਚ ਦਿਖਾਈ ਦੇਵੇਗੀ। ਫਿਲਹਾਲ ਦਰਸ਼ਕਾਂ ਵੀ ਜੈਸਮੀਨ ਦੇ ਇਸ ਲੁੱਕ ਨੂੰ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਵਿਚਕਾਰ ਗਾਇਕਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਆਪਣੇ ਪਰਿਵਾਰ ਨਾਲ ਖਾਸ ਸਮਾਂ ਬਤੀਤ ਕਰਦੇ ਹੋਏ ਦਿਖਾਈ ਦੇ ਰਹੀ ਹੈ। ਤੁਸੀ ਵੀ ਵੇਖੋ ਇਹ ਵੀਡੀਓ...







ਦਰਅਸਲ, ਇਹ ਵੀਡੀਓ ਜੈਸਮੀਨ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਦੀ ਮਾਂ ਅਤੇ ਭੈਣ ਰੋਸਲੀਨ ਅਤੇ ਭਰਾ ਰਵਨੀਤ ਸੈਂਡਲਾਸ ਵੀ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਦੇਖ ਤੁਸੀ ਅੰਦਾਜ਼ਾ ਲਗਾ ਸਕਦੇ ਹੋ ਕਿ ਜੈਸਮੀਨ ਪਰਿਵਾਰ ਨਾਲ ਬੇਹੱਦ ਖਾਸ ਪਲਾਂ ਦਾ ਆਨੰਦ ਮਾਣ ਰਹੀ ਹੈ। 
 
ਕਾਬਿਲੇਗੌਰ ਹੈ ਕਿ ਜੈਸਮੀਨ ਆਪਣੀ ਨਿੱਜੀ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ। ਉਹ ਅਕਸਰ ਆਪਣੇ ਪਰਿਵਾਰ ਨਾਲ ਮਸਤੀ ਭਰੀਆਂ ਤਸਵੀਰਾਂ ਅਤੇ ਵੀਡੀਓ ਸਾਂਝੇ ਕਰਦੀ ਰਹਿੰਦੀ ਹੈ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ। 


ਵਰਕਫਰੰਟ ਦੀ ਗੱਲ ਕਰਿਏ ਤਾਂ ਜੈਸਮੀਨ ਸੈਂਡਲਾਸ ਦਾ ਹਾਲ ਹੀ ਵਿੱਚ ਗੀਤ ਪਤਲੋਂ ਰਿਲੀਜ਼ ਹੋਇਆ। ਜਿਸ ਨੂੰ ਪ੍ਰਸ਼ੰਸਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ। ਫਿਲਹਾਲ ਪ੍ਰਸ਼ੰਸਕ ਜੈਸਮੀਨ ਦੇ ਗੀਤ ਗੌਣ ਦਾ ਇੰਤਜ਼ਾਰ ਕਰ ਰਹੇ ਹਨ। ਦੱਸ ਦੇਈਏ ਕਿ ਫਿਲਮ ਮੌੜ 9 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।


Read More:- Jasmine Sandlas: ਜੈਸਮੀਨ ਸੈਂਡਲਾਸ ਦਾ ਫਿਲਮ 'ਮੌੜ' 'ਚ ਹੋਵੇਗਾ ਅਹਿਮ ਕਿਰਦਾਰ, ਗਾਇਕਾ ਬੋਲੀ- ਮੈਂ ਰੱਖਣਾ ਚਾਹੁੰਦੀ ਸੀ Secret, ਪਰ...

Read More:- Ammy Virk: ਐਮੀ ਵਿਰਕ ਨਹੀਂ ਰਣਜੀਤ ਬਾਵਾ ਸੀ ਫਿਲਮ 'ਸੁਫਨਾ' ਦੀ ਪਹਿਲੀ ਪਸੰਦ, ਜਾਣੋ ਕਿਉਂ ਨਹੀਂ ਬਣ ਸਕੇ ਜਗਜੀਤ