Sidhu Moose wala s voice in Burna Boy's live show: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਾਂਅ ਮੌਤ ਤੋਂ ਇੱਕ ਸਾਲ ਬਾਅਦ ਵੀ ਲਗਾਤਾਰ ਸੁਰਖੀਆਂ ਵਿੱਚ ਹੈ। ਸਿੱਧੂ ਦੀ ਮੌਤ ਤੋਂ ਬਾਅਦ ਵੀ ਉਸਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ। ਜਿੰਨ੍ਹਾਂ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲਿਆ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੀ ਆਵਾਜ਼ ਮਰਨ ਤੋਂ ਬਾਅਦ ਵੀ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਵਿੱਚ ਵੀ ਗੂੰਜ ਰਹੀ ਹੈ। ਹਾਲ ਹੀ ਵਿੱਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਉਹ ਖੁਦ ਵੀ ਦਿਖਾਈ ਦੇ ਰਹੇ ਹਨ।

Continues below advertisement





 
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇਸ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ, ਤੇਰਾ ਨਾਂ ਸ਼ੁਭਦੀਪ ਪੁੱਤ ਹਰ ਥਾਂ... ਬਲਕੌਰ ਸਿੱਧੂ ਵੱਲੋਂ ਸਾਂਝੀ ਕੀਤੀ ਇਸ ਵੀਡੀਓ ਵਿੱਚ ਬਰਨਾ ਬੁਆਏ ਲਾਈਵ ਸ਼ੋਅ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਬੈਕਗ੍ਰਾਊਂਡ ਵਿੱਚ ਸਿੱਧੂ ਦਾ ਗੀਤ ਮੇਰਾ ਨਾਂ ਚੱਲ ਰਿਹਾ ਹੈ। ਇਸ ਵੀਡੀਓ ਨੂੰ ਦੇਖ ਹਰ ਕੋਈ ਭਾਵੁਕ ਹੋ ਰਿਹਾ ਹੈ। 


ਇਸ ਉੱਪਰ ਪ੍ਰਸ਼ੰਸਕਾਂ ਦੇ ਨਾਲ-ਨਾਲ ਫਿਲਮੀ ਸਿਤਾਰੇ ਵੀ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਮੇਰਾ ਭਰਾ ਤੇਰਾ ਨਾਂਅ ਹਰ ਥਾਂ... ਇਸ ਤੋਂ ਇਲਾਵਾ ਲਾਲ ਸਿੰਘ ਖਹਿਰਾ ਯਾਨਿ ਕਵੀ ਪ੍ਰਦੀਪ ਸਿੰਘ ਨੇ ਕਮੈਂਟ ਕਰ ਲਿਖਿਆ, ਇਹ ਨੀ ਮੁੱਕਣਾ ਰਹਿੰਦੀ ਦੁਨੀਆਂ ਤੱਕ...


ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਲਗਾਤਾਰ ਆਪਣੇ ਪੁੱਤਰ ਲਈ ਇਨਸਾਫ ਦੀ ਜੰਗ ਲੜ ਰਹੇ ਹਨ। ਉਹ ਅਕਸਰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪੋਸਟਾਂ ਸ਼ੇਅਰ ਕਰ ਸਰਕਾਰ ਤੋਂ ਆਪਣੇ ਪੁੱਤਰ ਲਈ ਇਨਸਾਫ ਦੀ ਮੰਗ ਕਰ ਰਹੇ ਹਨ। 


ਦੱਸ ਦੇਈਏ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਸੀ। ਹੁਣ 11 ਜੂਨ ਨੂੰ ਮਰਹੂਮ ਗਾਇਕ ਦਾ ਜਨਮਦਿਨ ਮਨਾਇਆ ਜਾਵੇਗਾ। ਇਸ ਮੌਕੇ ਸ਼੍ਰੀ ਸਹਿਜ ਪਾਠ 5 ਜੂਨ ਨੂੰ ਸ਼ੁਰੂ ਹੋਵੇਗਾ ਅਤੇ ਇਸ ਦੇ ਭੋਗ ਸਿੱਧੂ ਦੇ ਜਨਮਦਿਨ ਵਾਲੇ ਦਿਨ ਯਾਨਿ ਕਿ 11 ਜੂਨ ਨੂੰ ਪਾਏ ਜਾਣਗੇ। ਇਸ ਦੇ ਨਾਲ-ਨਾਲ ਸਿੱਧੂ ਦੀ ਯਾਦ 'ਚ ਗੁਰਦੁਆਰਾ ਸਾਹਿਬ 'ਚ ਸ਼ਬਦ ਕੀਰਤਨ ਵੀ ਕਰਵਾਇਆ ਜਾਵੇਗਾ।