Trending News : ਹਿਮਾਚਲ ਪ੍ਰਦੇਸ਼ ਦਾ ਜਦੋਂ ਕਦੀ ਨਾਮ ਆਉਂਦਾ ਹੈ ਤਾਂ ਸਾਡੇ ਜਿਹਨ 'ਚ ਹਮੇਸ਼ਾ ਦੇਵਭੂਮੀ ਦਾ ਹੀ ਖਿਆਲ ਆਉਂਦਾ ਹੈ। ਦੇਵਭੂਮੀ ਭਾਵ ਦੇਵਤਾਵਾਂ ਦੀ ਭੂਮੀ....ਜਿੱਥੇ ਅੱਜ ਵੀ ਚੱਪੇ-ਚੱਪੇ 'ਤੇ ਕਈ ਰਹੱਸ ਲੁਕੇ ਹੋਏ ਹਨ। ਇੱਥੇ ਤੁਹਾਨੂੰ ਕਈ ਰਹੱਸਮਈ ਚੀਜ਼ਾਂ ਦੇਖਣ ਨੂੰ ਮਿਲ ਜਾਣਗੀਆਂ ਜਿਸ ਦੇ ਰਹੱਸ 'ਤੋਂ ਅੱਜ ਵੀ ਪਰਦਾ ਨਹੀਂ ਉੱਠ ਪਾਇਆ ਹੈ। ਇਨ੍ਹਾਂ ਰਹੱਸਾਂ ਤੋਂ ਇਲਾਵਾ ਇਹ ਪ੍ਰਦੇਸ਼ ਆਪਣੀ ਖੂਬਸੂਰਤ ਵਾਦੀਆਂ ਲਈ ਦੁਨੀਆ ਭਰ 'ਚ ਪ੍ਰਸਿੱਧ ਹੈ। ਜਿਸ ਨੂੰ ਦੇਖਣ ਲਈ ਦੁਨੀਆਭਰ ਤੋਂ ਲੋਕ ਆਉਂਦੇ ਹਨ।



ਕੀ ਤੁਸੀਂ ਜਾਣਦੇ ਹੋ ਇਸ ਹਿਮਾਚਲ ਦੀ ਧਰਤੀ 'ਤੇ ਹੀ ਇਕ ਅਜਿਹੀ ਝੀਲ ਜੋ ਦਿਖਣ 'ਚ ਕਾਫੀ ਸੁੰਦਰ ਤੇ ਜਿਸ ਦੇ ਅੰਦਰ ਕਰੋੜਾਂ ਦਾ ਖਜ਼ਾਨਾ ਲੁਕਿਆ ਹੋਇਆ ਹੈ। ਕਮਰੂਨਾਗ ਝੀਲ , ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਤੋਂ 51 ਕਿਲੋਮੀਟਰ ਦੂਰ ਕਰਸੋਗ ਘਾਟੀ 'ਚ ਸਥਿਤ ਹੈ। ਇਸ ਝੀਲ ਤਕ ਸ਼ਰਧਾਲੂਆਂ ਨੂੰ ਪਹੁੰਚਾਉਣ ਲਈ 'ਚੋਂ ਰਸਤਾ ਬਣਾਇਆ ਗਿਆ ਹੈ।

ਇਸ ਝੀਲ ਨੂੰ ਲੈ ਕੇ ਅਜਿਹਾ ਕਿਹਾ ਜਾਂਦਾ ਹੈ ਕਿ ਇਸ ਨੂੰ ਦੇਖਦੇ ਹੀ ਸ਼ਰਧਾਲੂਆਂ ਦੀ ਸਾਰੀ ਥਕਾਨ ਦੂਰ ਹੋ ਜਾਂਦੀ ਹੈ। ਇਸੇ ਥਾਂ 'ਤੇ ਪੱਥਰ ਨਾਲ ਬਣੀ ਕਮਰੂਨਾਗ ਬਾਬਾ ਦੀ ਮੂਰਤੀ ਹੈ। ਜਿੱਥੇ ਹਰ ਸਾਲ ਜੂਨ 'ਚ ਕਮਰੂਨਾਗ ਮੰਦਰ 'ਚ ਮੇਲਾ ਕਰਵਾਇਆ ਜਾਂਦਾ ਹੈ।

ਮਹਾਭਾਰਤ ਕਾਲ ਨਾਲ ਜੁੜਿਆ ਇਸ ਝੀਲ ਦਾ ਰਹੱਸ
ਇਸ ਝੀਲ 'ਚ ਸੋਨਾ-ਚਾਂਦੀ ਤੇ ਰੁਪਏ-ਪੈਸੇ ਚੜ੍ਹਾਉਣ ਦੀ ਇਹ ਪਰੰਪਰਾ ਪੁਰਾਣੀ ਹੈ। ਇੱਥੇ ਲੋਕ ਆਪਣੀ ਮੰਨਤ ਪੂਰੀ ਹੋਣ ਤੋਂ ਬਾਅਦ ਆਪਣੀ ਆਸਥਾ ਮੁਤਾਬਕ ਸੋਨਾ ਚਾਂਦੀ ਚੜ੍ਹਾਉਂਦੇ ਹਨ। ਜੋ ਕਿ ਪਾਣੀ ਤੋਂ ਬਿਲਕੁੱਲ ਸਾਫ ਝਲਕਦਾ ਹੈ। ਸਾਲਾਂ ਤੋਂ ਲੋਕਾਂ ਦੁਆਰਾ ਚੜਾਏ ਗਏ ਧਨ ਤੇ ਗਹਿਣੇ ਕਾਰਨ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਝੀਲ 'ਚ ਅਰਬਾਂ ਦਾ ਖਜ਼ਾਨਾ ਪਿਆ ਹੋਇਆ ਹੈ। ਹਾਲਾਂਕਿ ਏਨੇ ਵੱਡੇ ਖਜਾਨੇ ਦੀ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਮੰਦਰ ਵੱਲੋਂ ਇੱਥੇ ਕੋਈ ਸੁਰੱਖਿਆ ਤਾਂ ਨਹੀਂ ਕੀਤੀ ਗਈ ਪਰ ਅਜਿਹਾ ਮੰਨਿਆ ਜਾਂਦਾ ਹੈ ਕਿ ਏਨੇ ਵੱਡੇ ਖਜਾਨੇ ਦੀ ਰਖਵਾਲੀ ਖੁਦ ਕਮਰੂਨਾਗ ਦੇਵਤਾ ਕਰਦੇ ਹਨ।