world’s most mysterious village: ਜੇ ਤੁਹਾਡੀ ਨਜ਼ਰ ਚਲੀ ਜਾਵੇ ਤਾਂ ਸਾਰੀ ਦੁਨੀਆਂ ਬੇਰੰਗ ਦਿੱਸਣ ਲੱਗ ਪੈਂਦੀ ਹੈ। ਤੁਸੀਂ ਆਪਣੇ ਆਲੇ-ਦੁਆਲੇ ਕਿਸੇ ਅੰਨ੍ਹੇ ਇਨਸਾਨ ਨੂੰ ਜ਼ਰੂਰ ਦੇਖਿਆ ਹੋਵੇਗਾ। ਜ਼ਿੰਦਗੀ ਲਈ ਅੱਖਾਂ ਦੀ ਰੌਸ਼ਨੀ ਬਹੁਤ ਜ਼ਰੂਰੀ ਹੈ ਪਰ ਕੀ ਤੁਸੀਂ ਕਦੇ ਅਜਿਹੀ ਜਗ੍ਹਾ ਬਾਰੇ ਸੁਣਿਆ ਹੈ, ਜਿੱਥੇ ਰਹਿਣ ਵਾਲਾ ਹਰ ਵਿਅਕਤੀ, ਜਾਨਵਰ ਤੇ ਪੰਛੀ ਅੰਨ੍ਹਾ ਹੈ।

ਆਮ ਤੌਰ 'ਤੇ ਇਹ ਸੰਸਾਰ ਸਾਨੂੰ ਬਹੁਤ ਸਾਧਾਰਨ ਲੱਗਦਾ ਹੈ, ਕਿਉਂਕਿ ਅਸੀਂ ਇਸ ਸੰਸਾਰ 'ਚ ਸਿਰਫ਼ ਸਾਧਾਰਨ ਚੀਜ਼ਾਂ ਹੀ ਵੇਖੀਆਂ ਹਨ। ਜਦਕਿ ਅਸਲ 'ਚ ਇਹ ਸੰਸਾਰ ਓਨਾ ਸਾਧਾਰਨ ਨਹੀਂ ਜਿੰਨਾ ਅਸੀਂ ਸੋਚਦੇ ਹਾਂ। ਰਹੱਸਾਂ ਨਾਲ ਭਰੀ ਇਸ ਧਰਤੀ 'ਤੇ ਇੱਕ ਤੋਂ ਵੱਧ ਕੇ ਇੱਕ ਰਹੱਸਮਈ ਸਥਾਨ, ਜਾਨਵਰ, ਨਦੀਆਂ ਤੇ ਤਾਲਾਬ ਆਦਿ ਹਨ। ਇਸ ਕੜੀ 'ਚ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪਿੰਡ (ਰਹੱਸਮਈ ਪਿੰਡ) ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਰਹਿਣ ਵਾਲਾ ਹਰ ਇਨਸਾਨ, ਜਾਨਵਰ, ਪੰਛੀ... ਸਭ ਅੰਨ੍ਹੇ ਹਨ।

ਅਸੀਂ ਗੱਲ ਕਰ ਰਹੇ ਹਾਂ ਮੈਕਸੀਕੋ ਦੇ ਪ੍ਰਸ਼ਾਂਤ ਮਹਾਸਾਗਰ ਖੇਤਰ 'ਚ 'ਟਿਲਟੇਪੈਕ' ਨਾਂ ਦੇ ਪਿੰਡ ਦੀ। ਇਸ ਪਿੰਡ 'ਚ ਲਗਪਗ 60 ਝੌਂਪੜੀਆਂ ਹਨ, ਜਿੱਥੇ 300 ਦੇ ਕਰੀਬ ਰੈੱਡ ਇੰਡੀਅਨ ਰਹਿੰਦੇ ਹਨ ਪਰ ਇਸ ਪਿੰਡ ਦੀ ਅਜੀਬ ਗੱਲ ਇਹ ਹੈ ਕਿ ਇੱਥੇ ਹਰ ਕੋਈ ਅੰਨ੍ਹਾ ਹੈ। ਇੱਥੇ ਸਿਰਫ਼ ਲੋਕ ਹੀ ਨਹੀਂ, ਕੁੱਤੇ, ਬਿੱਲੀਆਂ ਤੇ ਹੋਰ ਪਾਲਤੂ ਜਾਨਵਰ ਵੀ ਅੰਨ੍ਹੇ ਹਨ। ਇਹ ਥੋੜ੍ਹਾ ਅਜੀਬ ਲੱਗ ਸਕਦਾ ਹੈ, ਪਰ ਇਹ ਅਸਲੀਅਤ ਹੈ। ਉਂਜ ਤਾਂ ਇਸ ਪਿੰਡ 'ਚ ਪੈਦਾ ਹੋਏ ਬੱਚੇ ਜਨਮ ਤੋਂ ਹੀ ਅੰਨ੍ਹੇ ਨਹੀਂ ਹੁੰਦੇ, ਸਗੋਂ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਪੂਰੀ ਤਰ੍ਹਾਂ ਸੁਰੱਖਿਅਤ ਹੁੰਦੀ ਹੈ, ਪਰ ਸਮੇਂ ਦੇ ਨਾਲ ਉਹ ਅੱਖਾਂ ਦੀ ਰੌਸ਼ਨੀ ਗੁਆ ਬੈਠਦੇ ਹਨ।

ਇਸ ਕਾਰਨ ਇੱਥੇ ਲੋਕ ਅੰਨ੍ਹੇ


ਮੀਡੀਆ ਰਿਪੋਰਟਾਂ ਮੁਤਾਬਕ ਇਸ ਪਿੰਡ 'ਚ ਜੇਪੋਟੇਕ (Zapotec Civilization) ਕਬੀਲੇ ਦੇ ਲੋਕ ਰਹਿੰਦੇ ਹਨ। ਇੱਥੋਂ ਦੇ ਸਾਰੇ ਲੋਕ ਅੰਨ੍ਹੇ ਹੋਣ ਕਾਰਨ ਇੱਥੇ ਕਿਸੇ ਵੀ ਘਰ 'ਚ ਬਿਜਲੀ ਜਾਂ ਦੀਵਾ ਨਹੀਂ ਹੈ। ਇੱਥੇ ਦਿਨ ਤੇ ਰਾਤ ਨਾਲ ਕੋਈ ਖ਼ਾਸ ਫ਼ਰਕ ਨਹੀਂ ਪੈਂਦਾ। ਪੰਛੀਆਂ ਦੀ ਆਵਾਜ਼ ਤੋਂ ਪਤਾ ਲੱਗਦਾ ਹੈ ਕਿ ਦਿਨ ਹੋ ਗਿਆ ਹੈ ਤਾਂ ਲੋਕ ਕੰਮ 'ਤੇ ਨਿਕਲ ਜਾਂਦੇ ਹਨ। ਸ਼ਾਮ ਨੂੰ ਜਦੋਂ ਪੰਛੀਆਂ ਦੀਆਂ ਆਵਾਜ਼ਾਂ ਆਉਣੀਆਂ ਬੰਦ ਹੋ ਜਾਂਦੀਆਂ ਹਨ ਤਾਂ ਲੋਕ ਆਪਣੀਆਂ ਝੌਂਪੜੀਆਂ ਵੱਲ ਚਲੇ ਜਾਂਦੇ ਹਨ। ਇਹ ਲੋਕ ਸੰਘਣੇ ਜੰਗਲਾਂ 'ਚ ਰਹਿੰਦੇ ਹਨ ਅਤੇ ਸੱਭਿਅਤਾ ਤੇ ਵਿਕਾਸ ਤੋਂ ਕੋਹਾਂ ਦੂਰ ਹਨ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇੱਥੇ ਰਹਿਣ ਵਾਲੇ ਲੋਕ ਇੱਕ ਰੁੱਖ ਨੂੰ ਆਪਣੇ ਅੰਨ੍ਹੇਪਣ ਦਾ ਕਾਰਨ ਮੰਨਦੇ ਹਨ। ਪਿੰਡ ਦੇ ਲੋਕਾਂ ਦਾ ਮੰਨਣਾ ਹੈ ਕਿ ਲਾਵਜੁਏਲਾ ਨਾਮਕ ਸਰਾਪਿਤ ਦਰੱਖਤ (Mysterious Tree) ਨੂੰ ਦੇਖ ਕੇ ਇਨਸਾਨ ਤੋਂ ਲੈ ਕੇ ਜਾਨਵਰਾਂ ਅਤੇ ਪੰਛੀਆਂ ਤੱਕ ਹਰ ਕੋਈ ਅੰਨ੍ਹਾ ਹੋ ਜਾਂਦਾ ਹੈ।

ਉੱਥੇ ਹੀ ਮਾਹਿਰਾਂ ਦਾ ਕਹਿਣਾ ਹੈ ਕਿ ਪਿੰਡ 'ਚ ਜ਼ਹਿਰੀਲੀ ਮੱਖੀਆਂ ਵੱਡੀ ਗਿਣਤੀ 'ਚ ਪਾਈਆਂ ਜਾਂਦੀਆਂ ਹਨ। ਇਸ ਦੇ ਕੱਟਣ ਕਾਰਨ ਉਥੋਂ ਦੇ ਲੋਕ ਅੰਨ੍ਹੇਪਣ ਦਾ ਸ਼ਿਕਾਰ ਹੋ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਇੱਥੇ ਕਿਸੇ ਵੀ ਘਰ 'ਚ ਖਿੜਕੀ ਨਹੀਂ ਹੈ। ਹਾਲਾਂਕਿ ਇਹ ਮੰਨਿਆ ਜਾਂਦਾ ਹੈ ਕਿ ਇੱਥੇ ਕੁਝ ਲੋਕਾਂ ਦੀ ਅੱਖਾਂ ਦੀ ਰੌਸ਼ਨੀ ਠੀਕ ਹੈ, ਜਿਸ ਕਾਰਨ ਬਾਕੀ ਲੋਕ ਇੱਥੇ ਰਹਿ ਪਾਉਂਦੇ ਹਨ।