ਚਾਈਨਾ ਨੇ ਲੱਭਿਆ ਗੁੰਮਸ਼ੁਦਾ ਬੱਚਿਆਂ ਦੀ ਤਲਾਸ਼ ਦਾ ਤਰੀਕਾ..
1979 ਵਿੱਚ ਨਿਊ ਯਾਰਕ ਦੇ ਇੱਕ ਪਿਤਾ ਨੇ ਛੇ ਸਾਲ ਦੇ ਬੇਟੇ ਨੂੰ ਲੱਭਣ ਦੇ ਲਈ ਦੁੱਧ ਦੇ ਪੈਕੇਟਾਂ ‘ਤੇ ਬੇਟੇ ਦੀ ਫੋਟੋ ਪ੍ਰਿੰਟ ਕਰ ਕੇ ਸ਼ਹਿਰ ਵਿੱਚ ਵੰਡੀਆਂ ਸਨ। ਚਾਈਨਾ ਨੈਸ਼ਨਲ ਰੇਡੀਓ ਵੈੱਬਸਾਈਟ ਦੇ ਮੁਤਾਬਕ ਚੀਨ ਵਿੱਚ ਮਨੁੱਖੀ ਤਸਕਰੀ ਅਤੇ ਅੰਗ ਤਸਕਰੀ ਰੈਕੇਟ ਦੇ ਲਈ ਬੱਚੇ ਸਭ ਤੋਂ ਸਾਫਟ ਟਾਰਗੈਟ ਹੁੰਦੇ ਹਨ। ਇਥੇ ਲਾਪਤਾ ਹੋਣ ਵਾਲੇ ਬੱਚਿਆਂ ਦਾ ਅੰਕੜਾ ਕਾਫੀ ਜ਼ਿਆਦਾ ਹੈ। ਹਰ ਸਾਲ ਦੇਸ਼ ਵਿੱਚ ਕਰੀਬ ਦੋ ਲੱਖ ਬੱਚੇ ਗਾਇਬ ਹੁੰਦੇ ਹਨ। ਇਸ ਮੁਹਿੰਮ ਨਾਲ ਬੱਚਿਆਂ ਨੂੰ ਸਰਚ ਕਰਨ ਵਿੱਚ ਮਦਦ ਮਿਲੇਗੀ।
ਇਸ ਤੋਂ ਵੱਡੀ ਗਿਣਤੀ ਵਿੱਚ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਲੱਭਣ ਵਿੱਚ ਮਦਦ ਵੀ ਮਿਲ ਰਹੀ ਹੈ। ਮਾਪੇ ਕੰਪਨੀ ਨੂੰ ਸ਼ੁਕਰੀਆ ਬੋਲ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ, ਜੋ ਕੰਮ ਸਰਕਾਰ ਅਤੇ ਪੁਲਸ ਨਹੀਂ ਕਰ ਸਕੀ। ਉਸੇ ਨੂੰ ਇਸ ਕੰਪਨੀ ਨੇ ਕਰ ਦਿਖਾਇਆ ਹੈ। ਇੱਕ ਮਾਂ ਦਾ ਕਹਿਣਾ ਹੈ ਕਿ ਉਸ ਦਾ ਛੇ ਸਾਲ ਤੋਂ ਗੁੰਮ ਬੇਟਾ ਵਾਪਸ ਆ ਗਿਆ ਹੈ। ਕੰਪਨੀ ਨੂੰ ਇਹ ਆਈਡੀਆ ਇੱਕ ਪਿਤਾ ਨੂੰ ਆਪਣੇ ਬੱਚੇ ਦੇ ਲੱਭਣ ਲਈ ਅਪਣਾਏ ਤਰੀਕੇ ਨੂੰ ਦੇਖ ਕੇ ਆਇਆ।
ਪਰੇਸ਼ਾਨ ਪਰਵਾਰਾਂ ਦੀ ਮਦਦ ਲਈ ਮਿਨਰਲ ਵਾਟਰ ਦੀ ਬੋਤਲ ਨੂੰ ਸੁਪਰਮਾਰਕੀਟ, ਰੇਲਵੇ ਸਟੇਸ਼ਨ, ਏਅਰਪੋਰਟ ਅਤੇ ਜਨਤਕ ਸਥਾਨਾਂ ‘ਤੇ ਵੇਚਣ ਦਾ ਫੈਸਲਾ ਕੀਤਾ ਗਿਆ ਹੈ। ਪਹਿਲੀ ਖੇਪ ਮਾਰਕੀਟ ਵਿੱਚ ਸਪਲਾਈ ਕਰ ਦਿੱਤੀ ਗਈ ਹੈ। ਇਸ ਮੁਹਿੰਮ ਦਾ ਮਕਸਦ ਲੋਕਾਂ ਵਿੱਚ ਮਨੁੱਖੀ ਤਸਕਰੀ ਨੂੰ ਲੈ ਕੇ ਜਾਗਰੂਕਤਾ ਫੈਲਾਉਣਾ ਤੇ ਗੁੰਮਸ਼ੁਦਾ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਨੂੰ ਮਿਲਾਉਣਾ ਹੈ। ਇੱਕ ਬੋਤਲ ‘ਤੇ ਵੱਧ ਤੋਂ ਵੱਧ ਛੇ ਬੱਚਿਆਂ ਦਾ ਬਾਇਓਡਾਟਾ ਪ੍ਰਿੰਟ ਕੀਤਾ ਜਾਂਦਾ ਹੈ।
ਚੀਨ ਦੇ ਸ਼ਾਨਡਾਂਗ ਸੂਬੇ ਦੇ ਕਿੰਗਡਾਓ ਦੀ ਫੂਡ ਕੰਪਨੀ ਨੇ ਬਾਓਬੇਈਹੁਈਜਾ ਵੈੱਬਸਾਈਟ ਦੇ ਨਾਲ ਮਿਲ ਕੇ ਇਸ ਮੁਹਿੰਮ ਨੂੰ ਸ਼ੁਰੂ ਕੀਤਾ ਹੈ। ਵੈਬਸਾਈਟ ਨੇ ਗੁੰਮਸ਼ੁਦਾ ਬੱਚਿਆਂ ਦਾ ਆਨਲਾਈਨ ਡਾਟਾਬੇਸ ਬਣਾਇਆ ਹੈ, ਜੋ ਗਾਇਬ ਬੱਚਿਆਂ ਨੂੰ ਟਰੈਕ ਕਰਦਾ ਹੈ। ਕੰਪਨੀ ਦੇ ਮੈਨੇਜਰ ਵਾਂਗ ਕਹਿੰਦੇ ਹਨ ਕਿ ‘ਬੱਚਿਆਂ ਦੀ ਤਸਵੀਰ’ ਅਤੇ ਹੋਰ ਜਾਣਕਾਰੀ ਉਨ੍ਹਾਂ ਦੇ ਪਰਵਾਰ ਦੀ ਆਗਿਆ ਦੇ ਬਾਅਦ ਬੋਤਲ ‘ਤੇ ਪ੍ਰਿੰਟ ਕੀਤੀ ਗਈ ਹੈ।
ਕਿੰਗਡਾਓ- ਭਾਰਤ ਵਿੱਚ ਗੁੰਮਸ਼ੁਦਾ ਬੱਚਿਆਂ ਦੀਆਂ ਫੋਟੋ ਅਕਸਰ ਦੀਵਾਰਾਂ, ਅਖਬਾਰਾਂ ਅਤੇ ਟੀ ਵੀ ਉੱਤੇ ਦੇਖਣ ਨੂੰ ਮਿਲਦੀਆਂ ਹਨ, ਪ੍ਰੰਤੂ ਚੀਨ ਵਿੱਚ ਉਨ੍ਹਾਂ ਨੂੰ ਲੱਭਣ ਦੇ ਲਈ ਇੱਕ ਕੰਪਨੀ ਨੇ ਅਨੋਖਾ ਤਰੀਕਾ ਕੱਢਿਆ ਹੈ। ਕੰਪਨੀ ਮਿਨਰਲ ਵਾਟਰ ਦੀ ਬੋਤਲ ‘ਤੇ ਗੁੰਮਸ਼ੁਦਾ ਬੱਚਿਆਂ ਦਾ ਡਾਟਾ ਪ੍ਰਿੰਟ ਕਰ ਰਹੀ ਹੈ। ਇਸ ਉੱਤੇ ਉਨ੍ਹਾਂ ਦੇ ਫੋਟੋਗਰਾਫ, ਮਾਤਾ-ਪਿਤਾ ਦਾ ਨਾਂਅ ਅਤੇ ਫੋਨ ਨੰਬਰ ਲਿਖਿਆ ਹੁੰਦਾ ਹੈ। ਕੰਪਨੀ ਨੇ ‘ਬੇਬੀ ਕਮ ਹੋਮ’ ਨਾਂਅ ਨਾਲ ਅਜਿਹੀਆਂ ਪੰਜ ਲੱਖ ਪਾਣੀ ਦੀਆਂ ਬੋਤਲਾਂ ਮਾਰਕੀਟ ਵਿੱਚ ਲਾਂਚ ਕੀਤੀਆਂ ਹਨ। ਕਰੀਬ 32 ਹਜ਼ਾਰ ਮਾਪੇ ਹੁਣ ਤੱਕ ਆਪਣੇ ਬੱਚਿਆਂ ਦੀ ਤਲਾਸ਼ ਦੇ ਲਈ ਕੰਪਨੀ ਦੀ ਵੈੱਬਸਾਈਟ ‘ਤੇ ਰਜਿਸਟਰੇਸ਼ਨ ਕਰਾ ਚੁੱਕੇ ਹਨ। ਕੰਪਨੀ ਦੀ ਇਸ ਪਹਿਲ ਦੇ ਬਾਅਦ ਹੁਣ ਤੱਕ 1704 ਬੱਚੇ ਘਰ ਪਰਤ ਆਏ ਹਨ।