Won lottery of 42 crores: ਤੁਸੀਂ ਇਹ ਗੱਲ ਆਮ ਸੁਣਦੇ ਹੋ ਕਿ ਜੇਕਰ ਤੁਹਾਡੀ ਕਿਸਮਤ ਵਿਚ ਕੁਝ ਲਿਖਿਆ ਹੈ, ਤਾਂ ਉਹ ਮਿਲ ਕੇ ਰਹੇਗਾ। ਬਿਲਕੁਲ ਅਜਿਹਾ ਹੀ ਇਕ ਵਿਅਕਤੀ ਨਾਲ ਹੋਇਆ। ਦਰਅਸਲ ਮਾਮਲਾ ਇਹ ਹੈ ਕਿ ਚੋਰਾਂ ਨੇ ਇਕ ਵਿਅਕਤੀ ਦਾ ਡੈਬਿਟ ਕਾਰਡ ਚੋਰੀ ਕਰ ਲਿਆ ਅਤੇ ਉਸ ਨਾਲ ਹੀ ਲਾਟਰੀ ਦੀ ਟਿਕਟ ਖਰੀਦੀ। 


ਸੋਚਿਆ ਤਾਂ ਇਹ ਸੀ ਕਿ ਜੇਕਰ ਜਿੱਤ ਗਏ ਤਾਂ ਪੈਸੇ ਉਨ੍ਹਾਂ ਦੇ ਖਾਤੇ ਵਿਚ ਆ ਜਾਣਗੇ, ਪਰ ਹੋਇਆ ਇਸ ਦੇ ਉਲਟ। ਉਨ੍ਹਾਂ ਦੀ ਕਿਸਮਤ ਐਨੀ ਮਾੜੀ ਸੀ ਕਿ ਉਨ੍ਹਾਂ ਨੂੰ ਇਕ ਪੈਸਾ ਵੀ ਨਹੀਂ ਮਿਲਿਆ ਅਤੇ ਜਿਸ ਸ਼ਖਸ ਦਾ ਡੈਬਿਟ ਕਾਰਡ ਸੀ, ਉਹ ਮਾਲੋਮਾਲ ਹੋ ਗਿਆ। 'ਦਿ ਸਨ' ਦੀ ਰਿਪੋਰਟ ਮੁਤਾਬਕ ਬੋਲਟਨ ਦੇ ਵਸਨੀਕ ਜੌਨ-ਰੋਸ ਵਾਟਸਨ ਅਤੇ ਮਾਰਕ ਗੁਡਰਾਮ ਨੇ ਲਾਟਰੀ ਟਿਕਟਾਂ ਖਰੀਦਣ ਲਈ ਕਿਸੇ ਹੋਰ ਦੇ ਬੈਂਕ ਕਾਰਡ ਦੀ ਵਰਤੋਂ ਕੀਤੀ। ਜਦੋਂ ਨਤੀਜਾ ਆਇਆ ਤਾਂ ਉਹ ਖੁਸ਼ੀ ਵਿਚ ਨੱਚਣ ਲੱਗ ਪਏ। ਦੋਵਾਂ ਨੇ 4 ਮਿਲਿਅਨ ਪੌਂਡ ਯਾਨੀ 42 ਕਰੋੜ ਦਾ ਜੈਕਪਾਟ ਜਿੱਤਿਆ, ਪਰ ਉਸ ਦੀ ਖੁਸ਼ੀ ਇੱਕ ਪਲ ਵਿੱਚ ਹੀ ਗਾਇਬ ਹੋ ਗਈ।


ਜਦੋਂ ਮਾਰਕ ਗੁਡਰਾਮ ਨੇ ਲਾਟਰੀ ਦੇ ਪੈਸੇ ਲੈਣ ਲਈ ਦਾਅਵਾ ਕੀਤਾ ਤਾਂ ਜਾਂਚ ਤੋਂ ਪਤਾ ਲੱਗਾ ਕਿ ਮਾਮਲਾ ਵੱਖਰਾ ਸੀ। ਪਤਾ ਲੱਗਾ ਹੈ ਕਿ ਉਸ ਦਾ ਕੋਈ ਬੈਂਕ ਖਾਤਾ ਨਹੀਂ ਹੈ। ਜਦੋਂ ਉਸ ਦਾ ਬੈਂਕ ਖਾਤਾ ਨਹੀਂ ਹੈ, ਤਾਂ ਉਸ ਨੇ ਟਿਕਟ ਖਰੀਦਣ ਲਈ ਕਿਸ ਦੇ ਬੈਂਕ ਕਾਰਡ ਦੀ ਵਰਤੋਂ ਕੀਤੀ? ਇਸ ਤੋਂ ਬਾਅਦ ਹੀ ਲਾਟਰੀ ਅਧਿਕਾਰੀਆਂ ਨੂੰ ਉਸ 'ਤੇ ਸ਼ੱਕ ਹੋਇਆ ਅਤੇ ਜਾਂਚ ਸ਼ੁਰੂ ਕਰ ਦਿੱਤੀ।


 ਜਾਂਚ ਵਿਚ ਸਨਸਨੀਖੇਜ਼ ਗੱਲਾਂ ਸਾਹਮਣੇ ਆਈਆਂ। ਇਹ ਗੱਲ ਸਾਹਮਣੇ ਆਈ ਕਿ ਜਿਸ ਕਾਰਡ ਨਾਲ ਦੋਵਾਂ ਨੇ ਲਾਟਰੀ ਦੀਆਂ ਟਿਕਟਾਂ ਖਰੀਦੀਆਂ ਸਨ, ਉਹ ਜੌਹਨ ਦਾ ਨਹੀਂ ਸੀ। ਇਹ ਇਕ ਚੋਰੀ ਹੋਇਆ ਡੈਬਿਟ ਕਾਰਡ ਸੀ, ਜੋ ਅਸਲ ਵਿਚ ਜੋਸ਼ੂਆ ਨਾਂ ਦੇ ਵਿਅਕਤੀ ਦਾ ਸੀ। ਇਸੇ ਕਾਰਡ ਦੀ ਵਰਤੋਂ ਕਰਕੇ ਟਿਕਟ ਖਰੀਦੀ ਸੀ। ਉਨ੍ਹਾਂ ਨੂੰ ਯਕੀਨ ਨਹੀਂ ਸੀ ਕਿ ਉਹ ਫਸ ਜਾਣਗੇ।ਦੋਵਾਂ ਨੂੰ 18-18 ਮਹੀਨੇ ਦੀ ਜੇਲ੍ਹ ਹੋਈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।