Door of hell: ਦੁਨੀਆ 'ਚ ਕਈ ਅਜਿਹੀਆਂ ਥਾਵਾਂ ਹਨ, ਜਿਨ੍ਹਾਂ ਬਾਰੇ ਜਾਣ ਕੇ ਹਰ ਕੋਈ ਦੰਗ ਰਹਿ ਜਾਂਦਾ ਹੈ। ਇਸ ਕੜੀ ਵਿੱਚ ਅੱਜ ਅਸੀਂ ਤੁਹਾਨੂੰ ਦੁਨੀਆ ਦੀ ਇੱਕ ਅਜਿਹੀ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇੱਥੇ ਜਾਣਾ ਤਾਂ ਦੂਰ ਦੀ ਗੱਲ ਹੈ, ਜੇਕਰ ਕੋਈ ਇਹਦੇ ਕੋਲ ਵੀ ਚਲਿਆ ਜਾਂਦਾ ਹੈ ਤਾਂ ਉਹ ਵਾਪਸ ਨਹੀਂ ਆਉਂਦਾ। ਲੋਕ ਇਸ ਨੂੰ 'ਨਰਕ ਦਾ ਦਰਵਾਜ਼ਾ' ਕਹਿੰਦੇ ਹਨ। ਦਰਅਸਲ ਇਹ ਗੱਲ ਇੱਕ ਮੰਦਰ ਦੀ ਹੈ। ਹੇਰਾਪੋਲਿਸ ਵਿੱਚ ਸਥਿਤ ਇਹ ਸਥਾਨ ਕਈ ਸਾਲਾਂ ਤੱਕ ਰਹੱਸਮਈ ਬਣਿਆ ਰਿਹਾ, ਕਿਉਂਕਿ ਲੋਕਾਂ ਦਾ ਮੰਨਣਾ ਸੀ ਕਿ ਇੱਥੇ ਆਉਣ ਵਾਲੇ ਲੋਕਾਂ ਦੀ ਮੌਤ ਗ੍ਰੀਕ ਦੇਵਤਾ ਦੇ ਜ਼ਹਿਰੀਲੇ ਸਾਹ ਨਾਲ ਹੋ ਜਾਂਦੀ ਹੈ। ਇਹ ਪਲੂਟੋ ਦੇ ਮੰਦਰ ਵਜੋਂ ਜਾਣਿਆ ਜਾਂਦਾ ਹੈ, ਯਾਨੀ ਮੌਤ ਦੇ ਦੇਵਤੇ ਦਾ ਮੰਦਰ।


ਕਈ ਸਾਲਾਂ ਤੋਂ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਮੌਤ ਦੇ ਦੇਵਤੇ ਦੇ ਸਾਹ ਦੇ ਕਾਰਨ ਜੋ ਲੋਕ ਮੰਦਰ ਜਾਂ ਇਸਦੇ ਆਲੇ ਦੁਆਲੇ ਦੇ ਖੇਤਰ ਵਿੱਚ ਜਾਂਦੇ ਹਨ, ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਲਗਾਤਾਰ ਮੌਤਾਂ ਹੋਣ ਕਾਰਨ ਇਸ ਮੰਦਰ ਨੂੰ ਲੋਕਾਂ ਨੇ 'ਨਰਕ ਦਾ ਦਰਵਾਜ਼ਾ' ਦਾ ਨਾਂ ਦਿੱਤਾ ਸੀ।


ਵਿਗਿਆਨੀਆਂ ਨੇ ਭੇਤ ਤੋਂ ਪਰਦਾ ਚੁੱਕਿਆ


ਹਾਲਾਂਕਿ ਕਈ ਸਾਲਾਂ ਬਾਅਦ ਵਿਗਿਆਨੀਆਂ ਨੂੰ ਲਗਾਤਾਰ ਹੋ ਰਹੀ ਮੌਤ ਦੇ ਕਾਰਨਾਂ ਦਾ ਪਤਾ ਲੱਗਾ ਹੈ। ਦਰਅਸਲ, ਵਿਗਿਆਨੀਆਂ ਨੇ ਦੱਸਿਆ ਕਿ ਇਸ ਮੰਦਰ ਦੇ ਹੇਠਾਂ ਤੋਂ ਜ਼ਹਿਰੀਲੀ ਕਾਰਬਨ ਡਾਈਆਕਸਾਈਡ ਗੈਸ ਲੀਕ ਹੁੰਦੀ ਰਹਿੰਦੀ ਹੈ। ਅਜਿਹੀ ਸਥਿਤੀ ਵਿੱਚ ਜੇਕਰ ਕੋਈ ਮਨੁੱਖ ਜਾਂ ਜਾਨਵਰ ਇਸ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਸ ਦੀ ਮੌਤ ਹੋ ਜਾਂਦੀ ਹੈ। ਕਾਰਬਨ ਡਾਈਆਕਸਾਈਡ ਗੈਸ ਇੰਨੀ ਖ਼ਤਰਨਾਕ ਹੈ ਕਿ ਸਿਰਫ਼ 10 ਫ਼ੀਸਦੀ ਗੈਸ 30 ਮਿੰਟਾਂ ਦੇ ਅੰਦਰ-ਅੰਦਰ ਕਿਸੇ ਵਿਅਕਤੀ ਦੀ ਜਾਨ ਲੈ ਸਕਦੀ ਹੈ। ਜਦੋਂ ਕਿ ਇਸ ਮੰਦਰ ਦੀ ਗੁਫਾ ਵਿੱਚ ਕਾਰਬਨ ਡਾਈਆਕਸਾਈਡ ਵਰਗੀ ਜ਼ਹਿਰੀਲੀ ਗੈਸ ਦੀ ਮਾਤਰਾ 91 ਫੀਸਦੀ ਹੈ।


ਇਹ ਸ਼ਹਿਰ ਥਰਮਲ ਸਪਾ ਵਜੋਂ ਮਸ਼ਹੂਰ ਸੀ


ਦਰਅਸਲ, ਹੇਰਾਪੋਲਿਸ ਸ਼ਹਿਰ ਪਠਾਰ ਖੇਤਰ 'ਤੇ ਸਥਿਤ ਇੱਕ ਪ੍ਰਾਚੀਨ ਰੋਮਨ ਸ਼ਹਿਰ ਹੈ। ਇੱਥੇ ਬਣੇ ਗਰਮ ਪਾਣੀ ਦੇ ਸੋਮੇ ਇਸ ਸਥਾਨ ਦੀ ਵਿਸ਼ੇਸ਼ਤਾ ਹਨ। ਇਹ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ ਅਤੇ ਪਾਣੀ ਦੇ ਬੁਲਬੁਲੇ ਹਰ ਸਮੇਂ ਉਨ੍ਹਾਂ ਵਿੱਚ ਉੱਠਦੇ ਰਹਿੰਦੇ ਹਨ। ਇਸੇ ਕਰਕੇ ਇਹ ਸ਼ਹਿਰ ਦੂਜੀ ਸਦੀ ਵਿੱਚ ਹੀ ਥਰਮਲ ਸਪਾ ਵਜੋਂ ਮਸ਼ਹੂਰ ਸੀ। ਮੀਡੀਆ ਰਿਪੋਰਟਾਂ ਅਨੁਸਾਰ ਇਸ ਸ਼ਹਿਰ ਵਿੱਚ ਦੂਰ-ਦੂਰ ਤੋਂ ਲੋਕ ਆਪਣੀਆਂ ਬਿਮਾਰੀਆਂ ਦੇ ਇਲਾਜ ਲਈ ਆਉਂਦੇ ਸਨ। ਇਹ ਸ਼ਹਿਰ ਜੋੜਾਂ ਅਤੇ ਚਮੜੀ ਨਾਲ ਸਬੰਧਤ ਬਿਮਾਰੀਆਂ ਦੇ ਇਲਾਜ ਲਈ ਵਿਸ਼ੇਸ਼ ਤੌਰ 'ਤੇ ਮਸ਼ਹੂਰ ਸੀ।