Viral News: ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਸੂਰਜ ਨਾ ਡੁੱਬਿਆ ਅਤੇ ਚੰਦਰਮਾ ਨਾ ਚੜ੍ਹਿਆ ਹੁੰਦਾ, ਤਾਂ ਸਾਨੂੰ ਦਿਨ ਅਤੇ ਰਾਤ ਬਾਰੇ ਕਿਵੇਂ ਪਤਾ ਲਗਦਾ? ਅਸੀਂ ਕਦੋਂ ਆਰਾਮ ਕਰਦੇ ਅਤੇ ਕਦੋਂ ਕੰਮ ਕਰਨਾ ਸ਼ੁਰੂ ਕਰਦੇ? ਦਿਨ-ਰਾਤ ਦੇ ਸੰਕਲਪ ਕਾਰਨ ਹੀ ਸਾਡਾ ਜੀਵਨ ਇੰਨੇ ਸੁਚੱਜੇ ਢੰਗ ਨਾਲ ਚੱਲ ਸਕਦਾ ਹੈ, ਨਹੀਂ ਤਾਂ ਇਹ ਬਹੁਤ ਮੁਸ਼ਕਲ ਹੁੰਦਾ। ਹਾਲਾਂਕਿ, ਅੱਜ ਅਸੀਂ ਤੁਹਾਨੂੰ ਅਜਿਹੀ ਜਗ੍ਹਾ ਬਾਰੇ ਦੱਸਾਂਗੇ, ਜਿੱਥੇ ਕੁਝ ਮਹੀਨਿਆਂ ਤੱਕ ਨਾ ਦਿਨ ਹੁੰਦਾ ਹੈ ਅਤੇ ਨਾ ਹੀ ਰਾਤ।
ਨਾਰਵੇ 'ਚ ਇੱਕ ਅਜਿਹਾ ਟਾਪੂ ਹੈ, ਜਿੱਥੇ ਸਾਲ 'ਚ ਕੁਝ ਮਹੀਨੇ ਅਜਿਹੇ ਹੁੰਦੇ ਹਨ, ਜਿਨ੍ਹਾਂ 'ਚ ਸੂਰਜ ਨਹੀਂ ਡੁੱਬਦਾ। ਸੋਚੋ, ਜਦੋਂ ਸੂਰਜ ਨਹੀਂ ਡੁੱਬੇਗਾ ਤਾਂ ਕੋਈ ਆਪਣਾ ਜੀਵਨ ਚੱਕਰ ਸਹੀ ਢੰਗ ਨਾਲ ਕਿਵੇਂ ਚਲਾ ਸਕੇਗਾ। ਅਜੀਬ ਗੱਲ ਇਹ ਹੈ ਕਿ ਕੁਦਰਤ ਦਾ ਇਹ ਅਨੋਖਾ ਨਜ਼ਾਰਾ ਆਰਕਟਿਕ ਸਰਕਲ ਵਿੱਚ ਪੈਂਦੇ ਟਾਪੂ Sommarøy ਵਿੱਚ ਦੇਖਣ ਨੂੰ ਮਿਲਦਾ ਹੈ।
ਇਸ ਸਥਾਨ 'ਤੇ ਮਈ ਤੋਂ ਲੈ ਕੇ ਜੁਲਾਈ ਤੱਕ ਕੁੱਲ 70 ਦਿਨ ਅਜਿਹੇ ਹਨ, ਜਿੱਥੇ ਸੂਰਜ ਬਿਲਕੁਲ ਵੀ ਨਹੀਂ ਡੁੱਬਦਾ। ਫਿਰ ਅਗਲੇ 3 ਮਹੀਨੇ ਇਸ ਤਰ੍ਹਾਂ ਦੇ ਹਨ, ਜਦੋਂ ਸੂਰਜ ਬਿਲਕੁਲ ਨਹੀਂ ਚੜ੍ਹਦਾ। ਭਾਵ 70 ਦਿਨਾਂ ਲਈ 24 ਘੰਟੇ ਰੌਸ਼ਨੀ ਅਤੇ 3 ਮਹੀਨਿਆਂ ਲਈ 24 ਘੰਟੇ ਹਨੇਰਾ ਰਹਿੰਦਾ ਹੈ। ਇਸ ਅਜੀਬ ਦਿਨ-ਰਾਤ ਦੇ ਚੱਕਰ ਦਾ ਸਾਹਮਣਾ ਇੱਥੇ ਰਹਿੰਦੇ 300 ਨਾਗਰਿਕਾਂ ਨੂੰ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਲਈ ਇਹ ਬਹੁਤ ਮੁਸ਼ਕਲ ਹੈ। ਅਜਿਹੇ 'ਚ ਉਹ ਲਗਾਤਾਰ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੇ ਇਲਾਕੇ ਨੂੰ ਦੁਨੀਆ ਦਾ ਪਹਿਲਾ ਟਾਈਮ ਫ੍ਰੀ ਜ਼ੋਨ ਐਲਾਨਿਆ ਜਾਵੇ।
ਇਹ ਵੀ ਪੜ੍ਹੋ: Punjab News: ਨਸ਼ਾ ਤਸਕਰ ਜਗਦੀਸ਼ ਭੋਲਾ ਨੂੰ ਮਿਲੀ ਤਿੰਨ ਦਿਨਾਂ ਦੀ ਅੰਤਰਿਮ ਜ਼ਮਾਨਤ, ਮਾਂ ਦੇ ਭੋਗ 'ਚ ਹੋਵੇਗਾ ਸ਼ਾਮਲ
ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਇੱਥੋਂ ਦੇ ਵਸਨੀਕ ਸਮਾਂ ਰਹਿਤ ਜ਼ੋਨ ਬਣਾਉਣ ਦੀ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਮੁਤਾਬਕ 70 ਦਿਨਾਂ ਲਈ ਸਮਾਂ ਮਾਇਨੇ ਨਹੀਂ ਰੱਖਦਾ। ਉਹ ਰਾਤ ਨੂੰ 2 ਵਜੇ ਵੀ ਘਰ ਦੀ ਰੰਗਤ ਕਰ ਸਕਦੇ ਹਨ, ਸਵੇਰੇ 4 ਵਜੇ ਵੀ ਤੈਰਾਕੀ ਕਰ ਸਕਦੇ ਹਨ। ਇੱਥੇ ਲੋਕ ਆਪਣੇ ਕਾਰੋਬਾਰ ਅਤੇ ਕੰਮ ਲਈ ਘੜੀ ਦਾ ਸਹਾਰਾ ਨਹੀਂ ਲੈਂਦੇ। ਹਾਲਾਂਕਿ ਘੜੀ ਦੀ ਵਰਤੋਂ ਹੋਟਲਾਂ ਅਤੇ ਲਾੱਜ ਵਰਗੇ ਕਾਰੋਬਾਰਾਂ ਲਈ ਕੀਤੀ ਜਾਂਦੀ ਹੈ, ਫਿਰ ਵੀ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਹ ਆਪਣੀ ਜ਼ਿੰਦਗੀ ਆਜ਼ਾਦਾਨਾ ਢੰਗ ਨਾਲ ਜੀਣਾ ਚਾਹੁੰਦੇ ਹਨ, ਅਜਿਹੇ ਵਿੱਚ ਉਨ੍ਹਾਂ ਨੂੰ ਘੜੀ ਦੀ ਪਾਬੰਦੀ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ: Religious conversion: ਮੋਬਾਇਲ ਗੇਮਜ਼ ਰਾਹੀਂ ਹੋ ਰਿਹਾ ਧਰਮ ਪਰਿਵਰਤਨ ਤੇ ਮਨੁੱਖੀ ਤਸਕਰੀ, ਧਿਆਨ ਨਾਲ ਕਿਤੇ ਬੱਚੇ ਨਾਲ ਹੋ ਜਾਣ ਸ਼ਿਕਾਰ!