ਬੋਨ ਸ਼ਹਿਰ, ਜੋ ਪਹਿਲਾਂ ਜਰਮਨੀ ਦੀ ਰਾਜਧਾਨੀ ਸੀ, ਵਿੱਚ ਇੱਕ ਅਜੀਬ ਕਿਸਮ ਦਾ ਕਾਇਦਾ ਹੈ। ਜੇ ਤੁਸੀਂ ਸਰਦੀਆਂ ਦੇ ਮੌਸਮ ਤੋਂ ਬਾਅਦ ਬੋਨ ਸ਼ਹਿਰ ਜਾਓਗੇ, ਤਾਂ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਡੱਡੂਆਂ ਨੂੰ ਸੜਕ ਪਾਰ ਕਰਵਾਉਂਦੇ ਹੋਏ ਵੇਖੋਗੇ। ਦਰਅਸਲ, ਜਿਵੇਂ ਹੀ ਬੋਨ ਵਿੱਚ ਗਰਮੀ ਵੱਧਦੀ ਹੈ, ਡੱਡੂ ਚਾਰੇ ਪਾਸੇ ਘੁੰਮਣਾ ਸ਼ੁਰੂ ਕਰ ਦਿੰਦੇ ਹਨ। ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਹੋਣ ਤੇ ਡੱਡੂ ਸਰਦੀਆਂ ਵਾਲਾ ਆਪਣਾ ਪੁਰਾਣਾ ਟਿਕਾਣਾ ਛੱਡ ਦਿੰਦੇ ਹਨ, ਪਰ ਨਵੀਂ ਥਾਂ ਪਹੁੰਚਣ ਦੌਰਾਨ, ਉਹ ਸੜਕਾਂ ਤੇ ਤੇਜ਼ ਰਫਤਾਰ ਵਾਹਨਾਂ ਦੇ ਹੇਠਾਂ ਆ ਜਾਂਦੇ ਹਨ। ਅਜਿਹੀ ਸਥਿਤੀ ਵਿੱਚ, ਜਰਮਨੀ ਦੀਆਂ ਕਈ ਸਵੈ-ਸੇਵੀ ਸੰਸਥਾਵਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਲਈ ਹੈ। ਵਾਈਲਡ ਲਾਈਫ ਕੰਜ਼ਰਵੇਸ਼ਨ ਨਾਲ ਜੁੜੀ ਇੱਕ ਸੰਸਥਾ ਦੀ ਡਾਇਰੈਕਟਰ ਮੋਨਿਕਾ ਹਟਚੇਲ ਦਾ ਕਹਿਣਾ ਹੈ ਕਿ ਕਈ ਵਾਰ ਅਜਿਹਾ ਹੋਇਆ ਸੀ ਕਿ ਕਈ ਡੱਡੂਆਂ ਨੂੰ ਰੇਲ ਗੱਡੀਆਂ ਨੇ ਕੁਚਲ ਦਿੱਤਾ। ਇਸ ਦੇ ਮੱਦੇਨਜ਼ਰ, ਅਸੀਂ ਸੜਕ ਪਾਰ ਕਰਦੇ ਸਮੇਂ ਉਨ੍ਹਾਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਲਈ। ਹੁਣ ਬਹੁਤ ਸਾਰੀਆਂ ਸੰਸਥਾਵਾਂ ਲੰਬੇ ਸਮੇਂ ਤੋਂ ਡੱਡੂਆਂ ਨੂੰ ਸੜਕ ਪਾਰ ਕਰਨ ਲਈ ਕੰਮ ਕਰ ਰਹੀਆਂ ਹਨ।
ਡੱਡੂਆਂ ਨੂੰ ਬਚਾਉਣ ਲਈ ਕਈ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਡੱਡੂਆਂ ਨੂੰ ਸੜਕ ਪਾਰ ਕਰਨ ਲਈ, ਸੜਕਾਂ ਦੇ ਹੇਠ ਸੁਰੰਗਾਂ ਬਣਾਈਆਂ ਗਈਆਂ ਹਨ, ਜਿੱਥੋਂ ਉਹ ਆਰਾਮ ਨਾਲ ਕਿਸੇ ਵੀ ਸਮੇਂ ਸੜਕ ਪਾਰ ਕਰ ਸਕਦੇ ਹਨ। ਇਸ ਨਾਲ ਡੱਡੂਆਂ ਨੂੰ ਬਚਾਉਣ ਲਈ ਫੈਨਸਿੰਗ (ਵਾੜ) ਕੀਤੀ ਗਈ ਹੈ।
ਐਨਜੀਓ ਅਤੇ ਜਰਮਨ ਸਰਕਾਰ ਨੇ ਮਿਲ ਕੇ ਬੋਨ ਸ਼ਹਿਰ ਵਿੱਚ 800 ਫੈਨਸਿੰਗ ਬਣਾਈਆਂ ਹਨ, ਜੋ ਡੱਡੂਆਂ ਨੂੰ ਸੜਕਾਂ ਤੇ ਵਾਹਨਾਂ ਹੇਠ ਆਉਣ ਤੋਂ ਬਚਾਉਂਦੇ ਹਨ। ਹਰ ਰੋਜ਼ ਗੈਰ ਸਰਕਾਰੀ ਸੰਗਠਨ ਵਾੜ ਦੀ ਜਾਂਚ ਕਰਦੇ ਹਨ ਤੇ ਬੰਦ ਡੱਡੂਆਂ ਨੂੰ ਨੇੜੇ ਦੇ ਜੰਗਲ ਵਿੱਚ ਛੱਡ ਦਿੰਦੇ ਹਨ।
ਬਚਾਉਣਾ ਮਹੱਤਵਪੂਰਨ ਕਿਉਂ? ਮਾਹਰਾਂ ਦੇ ਅਨੁਸਾਰ, ਡੱਡੂ ਦੀ ਇਹ ਸਪੀਸੀਜ਼ ਜ਼ਹਿਰੀਲੇ ਤੇ ਨੁਕਸਾਨਦੇਹ ਕੀੜੇ ਖਾਂਦੀ ਹੈ, ਇਹ ਉਨ੍ਹਾਂ ਨੂੰ ਨਿਯੰਤਰਣ ਵਿੱਚ ਰੱਖਦੀ ਹੈ। ਇਸ ਤੋਂ ਇਲਾਵਾ, ਉਹ ਮੱਛਰ ਵੀ ਖਾਂਦੇ ਹਨ। ਇਨ੍ਹਾਂ ਕਾਰਨਾਂ ਕਰਕੇ, ਡੱਡੂਆਂ ਨੂੰ ਬਚਾਉਣਾ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਗਲੋਬਲ ਤੌਰ 'ਤੇ, ਡੱਡੂਆਂ ਦੀਆਂ ਕਿਸਮਾਂ ਨੂੰ ਜ਼ਿੰਦਾ ਰੱਖਣਾ ਬਹੁਤ ਜ਼ਰੂਰੀ ਹੈ। ਡੱਡੂ ਪਾਣੀ ਵਿਚ ਮੌਜੂਦ ਐਲਗੀ ਨੂੰ ਖਾਂਦਾ ਹੈ, ਜਿਸ ਨਾਲ ਪਾਣੀ ਦੀ ਗੁਣਵਤਾ ਕਾਇਮ ਰਹਿੰਦੀ ਹੈ।