ਨਵੀਂ ਦਿੱਲੀ: ਸੇਲ ਦਾ ਸਿਲਸਿਲਾ ਤਿਉਹਾਰਾਂ ਦੇ ਸੀਜ਼ਨ ਤੋਂ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਕਈ ਟੈਕ ਕੰਪਨੀਆਂ ਸੇਲ ਵਿੱਚ ਆਪਣੇ ਪ੍ਰੋਡਕਟ ਵੇਚਣ ਦੀ ਤਿਆਰੀ ਕਰ ਰਹੀਆਂ ਹਨ। ਇਸ ਦੌਰਾਨ, Xiaomi ਆਪਣੇ ਗਾਹਕਾਂ ਨੂੰ ਸੇਲ ਵਿੱਚ ਪ੍ਰੋਡਕਟ ਖਰੀਦਣ ਦਾ ਮੌਕਾ ਦੇ ਰਹੀ ਹੈ। ਕੰਪਨੀ ਦੀ Mi sale 16 ਅਕਤੂਬਰ ਨੂੰ mi ਦੀ ਅਧਿਕਾਰਤ ਵੈਬਸਾਈਟ mi.com ਤੋਂ ਸ਼ੁਰੂ ਹੋਵੇਗੀ। ਛੇ ਦਿਨਾਂ ਤੱਕ ਚੱਲਣ ਵਾਲੀ ਇਸ ਸੇਲ ਵਿੱਚ ਸ਼ਿਓਮੀ ਗੋਲਡ, ਪਲੈਟੀਨਮ ਤੇ ਡਾਇਮੰਡ ਵੀਆਈਪੀ ਮੈਂਬਰਾਂ ਨੂੰ ਵੀ ਚੰਗੇ ਆਫ਼ਰਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਹ ਮੈਂਬਰ ਇੱਕ ਦਿਨ ਪਹਿਲਾਂ ਹੀ ਸੇਲ ਵਿੱਚ ਮਿਲਣ ਵਾਲੇ ਪ੍ਰੋਡਕਟਾਂ ਨੂੰ ਐਕਸੈਸ ਕਰਨ ਦੇ ਯੋਗ ਹੋਣਗੇ।

ਕੀਮਤਾਂ ਘੱਟ ਹੋਣਗੀਆਂ

MI ਦੀ ਸੇਲ ਦੇ ਦੌਰਾਨ ਬਹੁਤ ਸਾਰੇ ਪ੍ਰੋਡਕਟਾਂ ਦੀਆਂ ਕੀਮਤਾਂ ਘਟਣਗੀਆਂ। ਕੰਪਨੀ ਆਪਣੀ Mi 10T Series, 15 ਅਕਤੂਬਰ ਨੂੰ ਭਾਰਤ ਵਿੱਚ ਲਾਂਚ ਕਰਨ ਜਾ ਰਹੀ ਹੈ। ਇਸ ਨਵੀਂ ਲੜੀ ਤਹਿਤ Mi 10T ਤੇ Mi 10T Pro ਸਮਾਰਟਫੋਨ ਲਾਂਚ ਕੀਤੇ ਜਾਣਗੇ।

ਵਾਧੂ ਛੋਟ ਮਿਲੇਗੀ

ਇਸ ਸੇਲ ਲਈ Xiaomi ਨੇ ਐਕਸਿਸ ਬੈਂਕ ਤੇ ਬੈਂਕ ਆਫ ਬੜੌਦਾ ਨਾਲ ਪਾਰਟਨਰਸ਼ਿਪ ਕੀਤੀ ਹੈ। ਐਕਸਿਸ ਬੈਂਕ ਕਾਰਡ ਤੇ ਬੈਂਕ ਆਫ ਬੜੌਦਾ ਕ੍ਰੈਡਿਟ ਕਾਰਡ 'ਤੇ ਵੀ ਗਾਹਕਾਂ ਨੂੰ 1000 ਰੁਪਏ ਤੱਕ ਦੀ ਤੁਰੰਤ ਛੋਟ ਮਿਲੇਗੀ।

Top Smartphones Under 10000rs: ਫੈਸਟੀਵਲ ਸੀਜ਼ਨ 'ਚ ਖਰੀਦੋ ਸਿਰਫ 10 ਹਜ਼ਾਰ 'ਚ ਸ਼ਾਨਦਾਰ ਸਮਾਰਟਫੋਨ, ਇਹ ਕੰਪਨੀਆਂ ਦੇ ਰਹੀਆਂ ਖਾਸ ਆਫਰ

1 ਰੁਪਏ ਵਿੱਚ ਖਰੀਦ ਪਾਓਗੇ ਪ੍ਰੋਡਕਟ

ਇਸ ਵਾਰ Mi Sale ਵਿਚ 16 ਅਕਤੂਬਰ ਤੋਂ 21 ਅਕਤੂਬਰ ਤੱਕ ਹਰ ਸ਼ਾਮ ਇੱਕ ਵਜੇ ਇੱਕ ਫਲੈਸ਼ ਸੇਲ ਹੋਵੇਗੀ। ਇਸ ਸਮੇਂ ਦੌਰਾਨ, ਗਾਹਕਾਂ ਨੂੰ ਇੱਕ ਰੁਪਏ ਵਿਚ ਪ੍ਰੋਡਕਟ ਖਰੀਦਣ ਦਾ ਮੌਕਾ ਮਿਲੇਗਾ। ਸੇਲ ਵਿੱਚ ਰੈੱਡਮੀ ਨੋਟ 9 ਪ੍ਰੋ ਤੇ Mi ਟੀਵੀ 4 ਏ 32 ਇੰਚ ਦੇ ਹੋਰਾਈਜ਼ਨ ਐਡੀਸ਼ਨ ਆਦਿ ਨੂੰ ਖਰੀਦਣ ਦਾ ਵਧੀਆ ਮੌਕਾ ਮਿਲੇਗਾ।

ਚੰਡੀਗੜ੍ਹ ਆਪਣੇ ਦੋਸਤਾਂ ਨਾਲ ਮਿਲੇ ਹਨੀ ਸਿੰਘ

ਇਹ ਕੰਪਨੀ ਵੀ ਦੇ ਰਹੀ ਛੋਟ

ਕੰਪਨੀ ਨੇ ਟਵਿੱਟਰ 'ਤੇ ਦੱਸਿਆ ਕਿ ਕੰਪਨੀ ਦੇ ਫੋਨਾਂ ਤੇ ਪਹਿਲੀ ਵਾਰ ਛੋਟ ਦਿੱਤੀ ਜਾਵੇਗੀ। ਕੰਪਨੀ ਵੱਲੋਂ ਹਾਲ ਹੀ ਵਿੱਚ ਲਾਂਚ ਕੀਤੇ ਗਏ Poco C3, Poco M2, Poco M2 Pro, Poco X2 ਤੇ Poco X3  'ਤੇ ਛੋਟ ਦੀ ਪੇਸ਼ਕਸ਼ ਕੀਤੀ ਜਾਵੇਗੀ। Poco M2 'ਤੇ 500 ਰੁਪਏ ਦੀ ਛੋਟ ਦਿੱਤੀ ਜਾਵੇਗੀ। ਵਿਕਰੀ ਦੇ ਦੌਰਾਨ, ਇਸ ਨੂੰ 10,499 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਇਸ ਦੇ ਨਾਲ ਹੀ Poco M2 Pro 'ਤੇ 1,000 ਰੁਪਏ ਦੀ ਛੂਟ ਦਿੱਤੀ ਜਾਵੇਗੀ। ਛੂਟ ਦੇ ਬਾਅਦ, ਤੁਹਾਨੂੰ ਇਹ ਫੋਨ 12,999 ਰੁਪਏ ਵਿੱਚ ਮਿਲੇਗਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ