ਚੰਡੀਗੜ੍ਹ: ਜੇ ਤੁਸੀਂ ਵੀ ਇਸ ਤਿਉਹਾਰ ਦੇ ਸੀਜ਼ਨ ਵਿੱਚ ਨਵਾਂ ਸਮਾਰਟਫੋਨ ਲੈਣ ਬਾਰੇ ਸੋਚ ਰਹੇ ਹੋ ਤੇ ਤੁਹਾਡਾ ਬਜਟ 10,000 ਤੋਂ ਘੱਟ ਹੈ ਤਾਂ ਬਾਜ਼ਾਰ ਵਿੱਚ ਅਜਿਹੇ ਕਈ ਫੋਨ ਹਨ ਜੋ ਤੁਹਾਡੀ ਚੋਣ ਹੋ ਸਕਦੀ ਹੈ। ਸੈਮਸੰਗ, ਸ਼ਿਓਮੀ, ਰੀਅਲਮੀ ਵਰਗੀਆਂ ਕੰਪਨੀਆਂ ਇਸ ਰੇਂਜ 'ਚ ਸ਼ਾਨਦਾਰ ਸਮਾਰਟਫੋਨ ਪੇਸ਼ ਕਰ ਰਹੀਆਂ ਹਨ। ਆਓ ਜਾਣਦੇ ਹਾਂ ਕਿ ਇਸ ਬਜਟ ਵਿੱਚ ਕਿਹੜੇ ਸਮਾਰਟਫੋਨ ਹਨ?
Redmi 9 prime: Redmi 9 Prime ਦੇ 4 ਜੀਬੀ 64 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 9,999 ਰੁਪਏ ਹੈ। ਇਸ ਸਮਾਰਟਫੋਨ 'ਚ 6.53 ਇੰਚ ਦਾ ਫੁੱਲ ਐੱਚਡੀ ਪਲੱਸ ਸਕਰੀਨ ਹੈ। ਇਸ ਫੋਨ ਵਿੱਚ ਮੀਡੀਆਟੇਕ ਹੈਲੀਓ G 80 ਪ੍ਰੋਸੈਸਰ ਹੈ। ਇਹ ਫੋਨ ਐਂਡਰਾਇਡ 10 'ਤੇ ਆਧਾਰਤ ਐਮਆਈਯੂਆਈ 11 ਓਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਪਾਵਰ ਲਈ, ਇਸ ਫੋਨ ਵਿੱਚ 5 ਵਾਟਰ ਫਾਸਟ ਚਾਰਜਿੰਗ ਸਪੋਰਟ ਦੇ ਨਾਲ 5,020 ਐਮਏਐਚ ਦੀ ਬੈਟਰੀ ਹੈ। ਕੁਨੈਕਟੀਵਿਟੀ ਲਈ ਇਸ ਵਿੱਚ 4G VoLTE, ਵਾਈ-ਫਾਈ, ਜੀਪੀਐਸ, ਬਲੂਟੁੱਥ ਵਰਜ਼ਨ 5.0, ਐਫਐਮ ਰੇਡੀਓ, 3.5 ਹੈੱਡਫੋਨ ਜੈਕ ਤੇ ਟਾਈਪ-ਸੀ ਵਰਗੇ ਯੂਐਸਬੀ ਪੋਰਟ ਫੀਚਰ ਉਪਲਬਧ ਹਨ।
[mb]1597300209[/mb]
Samsung Galaxy a10s: Galaxy A10s ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੇ 2GB+32GB ਵੇਰੀਐਂਟ ਦੀ ਕੀਮਤ 8980 ਰੁਪਏ ਹੈ। ਇਸ ਫੋਨ 'ਚ 6.2 ਇੰਚ ਦੀ HD+ ਇਨਫਿਨਿਟੀ-ਵੀ ਡਿਸਪਲੇਅ ਦਿੱਤੀ ਗਈ ਹੈ, ਜੋ ਕਾਫ਼ੀ ਵਧੀਆ ਹੈ। ਇਸ ਤੋਂ ਇਲਾਵਾ ਇਹ ਫੋਨ ਔਕਟਾਕੋਰ ਪ੍ਰੋਸੈਸਰ 'ਤੇ ਕੰਮ ਕਰਦਾ ਹੈ। Galaxy A10s ਐਂਡਰਾਇਡ 9 ਪਾਈ ਤੇ ਅਧਾਰਤ ਹੈ। ਇਸ ਫੋਨ ਦੇ ਰੀਅਰ 'ਚ dual ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ 'ਚ 13 ਮੈਗਾਪਿਕਸਲ ਦੇ ਪ੍ਰਾਇਮਰੀ ਸੈਂਸਰ ਨਾਲ 2 ਮੈਗਾਪਿਕਸਲ ਦਾ ਸੈਂਸਰ ਮੌਜੂਦ ਹੈ। ਜਦਕਿ ਸੈਲਫੀ ਲਈ ਇਸ ਦੇ ਫਰੰਟ 'ਤੇ 8 ਮੈਗਾਪਿਕਸਲ ਦਾ ਕੈਮਰਾ ਹੈ। ਇਸ ਵਿੱਚ ਪਾਵਰ ਲਈ 4,000mAh ਦੀ ਬੈਟਰੀ ਹੈ।
Samsung Galaxy M01: Samsung Galaxy M01 ਦੀ ਕੀਮਤ 7,999 ਰੁਪਏ ਹੈ। Galaxy M01 5.7 ਇੰਚ ਦੀ ਐਚਡੀ ਪਲੱਸ ਇਨਫਿਨਟੀ-ਵੀ ਡਿਸਪਲੇਅ ਨੂੰ ਸਪੋਰਟ ਕਰਦੀ ਹੈ। ਫੋਟੋਆਂ ਖਿੱਚਣ ਲਈ ਇਸ ਵਿੱਚ 13/2 MP ਦਾ ਦੋਹਰਾ ਰਿਅਰ ਕੈਮਰਾ ਹੈ। ਸੈਲਫੀ ਲਈ ਇਸ ਡਿਵਾਈਸ 'ਚ 5 MP ਦਾ ਫਰੰਟ ਕੈਮਰਾ ਹੈ। ਉੱਥੇ ਹੀ ਗਲੈਕਸੀ M01 ਵਿੱਚ ਫੇਸ ਅਨਲੌਕ ਫੀਚਰ ਵੀ ਹੈ। ਦੋਵੇਂ ਸਮਾਰਟਫੋਨ ਡੌਲਬੀ ਏਟੀਐਮਓਐਸ ਤਕਨਾਲੋਜੀ ਨਾਲ ਲੈਸ ਹਨ, ਜੋ ਗਾਹਕਾਂ ਨੂੰ ਵਧੀਆ ਆਵਾਜ਼ ਦੀ ਗੁਣਵੱਤਾ ਦਾ ਤਜ਼ਰਬਾ ਦੇਵੇਗਾ।
[mb]1596737362[/mb]
Realme c3: Realme c3 ਦੇ 4 ਜੀਬੀ ਰੈਮ 64 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 7999 ਰੁਪਏ ਹੈ। ਇਸ ਵਿੱਚ 5,000 ਐਮਏਐਚ ਦੀ ਬੈਟਰੀ ਹੈ ਜੋ ਰਿਵਰਸ ਚਾਰਜਿੰਗ ਫੀਚਰ ਦੇ ਨਾਲ ਆਉਂਦੀ ਹੈ। ਇਸ ਫੋਨ 'ਚ 6.5 ਇੰਚ ਦੀ ਐਚਡੀ ਪਲੱਸ ਵਾਟਰ ਡ੍ਰਾਪ ਨੌਚ ਡਿਸਪਲੇਅ ਹੈ। ਪ੍ਰਦਰਸ਼ਨ ਲਈ, ਫੋਨ ਵਿੱਚ ਔਕਟਾ-ਕੋਰ ਮੀਡੀਆਟੈੱਕ ਹੈਲੀਓ ਜੀ 70 ਚਿੱਪਸੈੱਟ ਹੈ। ਇਹ ਫੋਨ ਐਂਡਰਾਇਡ 10 ਓਪਰੇਟਿੰਗ ਸਿਸਟਮ ਤੇ ਚੱਲਦਾ ਹੈ। Realme C3 ਰੀਅਲ 'ਚ dual ਕੈਮਰਾ ਸੈੱਟਅਪ ਦਿੱਤਾ ਗਿਆ ਹੈ।
Realme C11: ਇਸ ਫੋਨ ਦੀ ਕੀਮਤ 7,499 ਰੁਪਏ ਹੈ। ਇਸ ਫੋਨ 'ਚ 6.5 ਇੰਚ ਦੀ ਐਚਡੀ 720x1600 ਪਿਕਸਲ ਡਿਸਪਲੇਅ ਹੈ, ਜੋ ਆਸਪੈਕਟ ਰੇਸ਼ੋ 20: 9 ਨਾਲ ਆਉਂਦੀ ਹੈ। ਇਸ ਦੇ ਨਾਲ ਹੀ ਇਸ ਵਿੱਚ 2.3 ਗੀਗਾਹਰਟਜ਼ ਆਕਟਾ-ਕੋਰ ਮੀਡੀਆਟੈੱਕ ਹੈਲੀਓ ਜੀ 35 ਪ੍ਰੋਸੈਸਰ ਹੈ। ਇਸ ਵਿੱਚ dual ਰੀਅਰ ਕੈਮਰਾ ਸੈੱਟਅਪ ਹੈ, ਜਿਸ ਵਿੱਚ 13 ਮੈਗਾਪਿਕਸਲ ਦੇ ਨਾਲ 2 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਵੀ ਹੈ। ਨਾਲ ਹੀ 5000mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾਅਵਾ ਕਰ ਰਹੀ ਹੈ ਕਿ ਇਸ ਫੋਨ ਦੀ ਬੈਟਰੀ 40 ਦਿਨਾਂ ਦੇ ਸਟੈਂਡਬਾਏ ਟਾਈਮ ਨਾਲ ਆਉਂਦੀ ਹੈ।
ਇਸ ਦੀਵਾਲੀ 'ਤੇ ਖਰੀਦਣਾ ਚਾਹੁੰਦੇ ਹੋ ਨਵਾਂ ਸਮਾਰਟਫੋਨ ਤਾਂ ਸਿਰਫ 15,000 'ਚ ਮਿਲਣਗੇ ਇਹ ਫੋਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Top Smartphones Under 10000rs: ਫੈਸਟੀਵਲ ਸੀਜ਼ਨ 'ਚ ਖਰੀਦੋ ਸਿਰਫ 10 ਹਜ਼ਾਰ 'ਚ ਸ਼ਾਨਦਾਰ ਸਮਾਰਟਫੋਨ, ਇਹ ਕੰਪਨੀਆਂ ਦੇ ਰਹੀਆਂ ਖਾਸ ਆਫਰ
ਏਬੀਪੀ ਸਾਂਝਾ
Updated at:
17 Nov 2020 11:30 AM (IST)
ਜੇ ਤੁਸੀਂ ਵੀ ਇਸ ਤਿਉਹਾਰ ਦੇ ਸੀਜ਼ਨ ਵਿੱਚ ਨਵਾਂ ਸਮਾਰਟਫੋਨ ਲੈਣ ਬਾਰੇ ਸੋਚ ਰਹੇ ਹੋ ਤੇ ਤੁਹਾਡਾ ਬਜਟ 10,000 ਤੋਂ ਘੱਟ ਹੈ ਤਾਂ ਬਾਜ਼ਾਰ ਵਿੱਚ ਅਜਿਹੇ ਕਈ ਫੋਨ ਹਨ ਜੋ ਤੁਹਾਡੀ ਚੋਣ ਹੋ ਸਕਦੀ ਹੈ।
- - - - - - - - - Advertisement - - - - - - - - -