ਇਸ ਦੀਵਾਲੀ 'ਤੇ ਖਰੀਦਣਾ ਚਾਹੁੰਦੇ ਹੋ ਨਵਾਂ ਸਮਾਰਟਫੋਨ ਤਾਂ ਸਿਰਫ 15,000 'ਚ ਮਿਲਣਗੇ ਇਹ ਫੋਨ
Redmi note 9 pro: ਰੈਡਮੀ ਨੋਟ 9 ਪ੍ਰੋ ਦੀ ਕੀਮਤ 13,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਕੀਮਤ 'ਤੇ ਇਸ ਦਾ 4 ਜੀਬੀ ਰੈਮ + 64 ਜੀਬੀ ਸਟੋਰੇਜ ਵੇਰੀਐਂਟ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਫੋਨ ਦੇ 6 ਜੀਬੀ ਰੈਮ+ 128 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 16,999 ਰੁਪਏ ਰੱਖੀ ਗਈ ਹੈ। ਇਸ ਫੋਨ 'ਚ ਓਕਟਾ-ਕੋਰ ਪ੍ਰੋਸੈਸਰ ਅਤੇ ਕਵਾਡ ਰੀਅਰ ਕੈਮਰਾ ਸੈੱਟਅਪ ਹੈ। ਇਹ ਫੋਨ ਤਿੰਨ ਕੱਲਰਸ 'ਚ ਉਪਲਬਧ ਹੈ। ਜੇਕਰ ਫੋਨ ਦੀ ਬੈਟਰੀ ਦੀ ਗੱਲ ਕਰੀਏ ਤਾਂ ਰੈਡਮੀ ਦੇ ਇਸ ਫੋਨ ਦੀ 5,020 ਐਮਏਐਚ ਦੀ ਮਜ਼ਬੂਤ ਬੈਟਰੀ ਹੈ, ਜੋ ਤੇਜ਼ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
Download ABP Live App and Watch All Latest Videos
View In AppPoco M2 Pro: ਪੋਕੋ ਐਮ 2 ਪ੍ਰੋ ਦੇ 4 GB ਰੈਮ + 64 GB ਸਟੋਰੇਜ ਵੇਰੀਐਂਟ ਦੀ ਕੀਮਤ 13,999 ਰੁਪਏ ਹੈ। ਇਸ ਦੇ ਨਾਲ ਹੀ ਇਸ ਦੇ 6 ਜੀਬੀ ਰੈਮ + 64 ਜੀਬੀ ਸਟੋਰੇਜ ਦੀ ਕੀਮਤ 14,999 ਰੁਪਏ ਰੱਖੀ ਗਈ ਹੈ। ਪੋਕੋ ਐਮ 2 ਪ੍ਰੋ ਦਾ 6.67 ਇੰਚ ਦਾ ਫੁੱਲ ਐਚਡੀ ਪਲੱਸ ਡਿਸਪਲੇਅ ਹੈ, ਜਿਸ 'ਚ 1080x2400 ਪਿਕਸਲ ਰੈਜ਼ੋਲਿਊਸ਼ਨ ਹੈ। ਇਸ ਦੇ ਨਾਲ ਹੀ ਫੋਨ ਵਿੱਚ ਕੁਆਲ-ਕੌਮ ਸਨੈਪਡ੍ਰੈਗਨ 720 ਜੀ ਪ੍ਰੋਸੈਸਰ ਹੈ। ਇਹ ਫੋਨ ਐਂਡਰਾਇਡ 10 'ਤੇ ਅਧਾਰਤ MIUI 11 ਓਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ।
Samsung Galaxy M21: ਇਸ ਸੈਮਸੰਗ ਫੋਨ ਦੇ 4GB+ 64GB ਮਾਡਲ ਦੀ ਹੁਣ ਕੀਮਤ 14,499 ਰੁਪਏ ਹੈ। ਇਸ ਦੇ ਨਾਲ ਹੀ 6GB+ 128GB ਵੇਰੀਐਂਟ ਦੀ ਕੀਮਤ 16,499 ਰੁਪਏ ਹੈ। Samsung Galaxy M21 'ਚ 6.4 ਫੁੱਲ HD+ ਇਨਫਿਨਿਟੀ-ਯੂ sAMOLED ਡਿਸਪਲੇਅ ਹੈ। ਇਸ ਫੋਨ ਵਿੱਚ ਓਕਟਾ-ਕੋਰ ਐਕਸਿਨੋਸ 9611 ਪ੍ਰੋਸੈਸਰ ਹੈ। ਜਦੋਂਕਿ ਪਾਵਰ ਲਈ ਫੋਨ 'ਚ 6000 mAh ਦੀ ਬੈਟਰੀ ਦਿੱਤੀ ਗਈ ਹੈ, ਜੋ 15W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਹ ਫੋਨ ਐਂਡਰਾਇਡ 10 'ਤੇ ਆਧਾਰਿਤ ਵਨ UI 2.0 'ਤੇ ਕੰਮ ਕਰਦਾ ਹੈ।
Realme narzo 20 pro: ਰੀਅਲਮੀ ਦੇ ਇਸ 6GB-64GB ਫੋਨ ਦੀ ਕੀਮਤ 14,999 ਹੈ ਤੇ 8GB- 128GB ਵੇਰੀਐਂਟ ਦੀ ਕੀਮਤ 16,999 ਰੁਪਏ ਹੈ। 6.5 ਇੰਚ ਦੀ ਸਕ੍ਰੀਨ ਵਾਲੀ ਨਾਰਜੋ 20 ਪ੍ਰੋ 'ਚ ਮੀਡੀਆਟੇਕ ਹੈਲੀਓ ਜੀ95 ਪ੍ਰੋਸੈਸਰ ਹੈ ਤੇ ਇਸ 'ਚ 48 ਐਮਪੀ ਏਆਈ ਕੁਆਡ ਕੈਮਰਾ ਸੈੱਟਅਪ, 90 ਹਰਟਜ਼ ਸਮੂਥ ਡਿਸਪਲੇਅ ਤੇ 4500 ਐਮਏਐਚ ਦੀ ਬੈਟਰੀ ਹੈ। ਇਹ ਫੋਨ 6 ਜੀਬੀ-64 ਜੀਬੀ ਅਤੇ 8 ਜੀਬੀ -128 ਜੀਬੀ ਵੇਰੀਐਂਟ 'ਚ ਹੈ ਤੇ ਇਨ੍ਹਾਂ ਦੀ ਕੀਮਤ ਕ੍ਰਮਵਾਰ 14,999 ਤੇ 16,999 ਰੁਪਏ ਹੈ। ਇਹ ਫੋਨ 25 ਸਤੰਬਰ ਤੋਂ ਵਿਕਰੀ ਲਈ ਉਪਲਬਧ ਹੋ ਗਿਆ ਹੈ।
Realme 7: ਰੀਅਲਮੀ 7 ਮਿਸਟ ਬੱਲੂ ਤੇ ਮੀਸਟ ਵ੍ਹਾਈਟ ਕੱਲਰ ਆਪਸ਼ਨ ਵਿੱਚ ਉਪਲਬਧ ਹੈ। ਭਾਰਤ ਵਿੱਚ ਇਸ ਦੀ 6GB + 64GB ਸਟੋਰੇਜ ਵੇਰੀਐਂਟ ਦੀ ਕੀਮਤ 14,999 ਰੁਪਏ ਹੈ ਜਦੋਂਕਿ 8 8GB + 128GB ਸਟੋਰੇਜ ਵੇਰੀਐਂਟ ਦੀ ਕੀਮਤ 16,999 ਰੁਪਏ ਹੈ। ਰੀਅਲਮੀ ਦੇ ਇਸ ਫੋਨ 'ਚ 6.4-ਇੰਚ ਦੀ AMOLED ਫੁੱਲ HD+ ਡਿਸਪਲੇਅ ਦਿੱਤੀ ਗਈ ਹੈ। ਇਸ ਵਿੱਚ ਆਕਟਾ-ਕੋਰ ਸਨੈਪਡ੍ਰੈਗਨ 720 ਜੀ ਪ੍ਰੋਸੈਸਰ ਹੈ। ਫੋਨ 'ਚ ਐਂਡਰਾਇਡ 10 ਓਪਰੇਟਿੰਗ ਸਿਸਟਮ ਬੇਸਡ ਰੀਅਲਮੀ ਯੂਆਈ ਦਿੱਤੀ ਗਈ ਹੈ।
- - - - - - - - - Advertisement - - - - - - - - -