✕
  • ਹੋਮ

ਚੂਹਿਆਂ ਤੋਂ ਬਣਦੀ 'ਲਾਲ ਪਰੀ', ਜਾਣੋ ਹੋਰ ਅਨੋਖੇ ਡ੍ਰਿੰਕਸ

ਏਬੀਪੀ ਸਾਂਝਾ   |  24 Apr 2018 06:46 PM (IST)
1

ਨੋਟ: ਇਹ ਖੋਜ ਦੇ ਦਾਅਵੇ ਹਨ ਤੇ ਏਬੀਪੀ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਤੁਸੀਂ ਇਨ੍ਹਾਂ 'ਤੇ ਅਮਲ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਜਾਂ ਸਿਹਤ ਮਾਹਰ ਦੀ ਸਲਾਹ ਜ਼ਰੂਰ ਲੈ ਲਓ।

2

ਇੰਫੈਕਟਿਡ ਵ੍ਹਾਈਟਹੈੱਡ ਸ਼ੌਟ- ਇਹ ਡ੍ਰਿੰਕ ਦੇਖਣ ਵਿੱਚ ਇਵੇਂ ਲੱਗਦਾ ਹੈ ਜਿਵੇਂ ਦੁੱਧ ਨੂੰ ਹਾਰਡ ਡ੍ਰਿੰਕ ਵਿੱਚ ਮਿਕਸ ਕਰ ਦਿੱਤਾ ਹੋਵੇ। ਇਸ ਨੂੰ ਬਣਾਉਣ ਲਈ ਥੋੜ੍ਹੀ ਜਿਹੀ ਵੋਦਕਾ ਵਿੱਚ ਬਲੱਡੀ ਮੈਰੀ ਡ੍ਰਿੰਕ ਨੂੰ ਮਿਕਸ ਕਰੋ ਤੇ ਇਸ ਵਿੱਚ ਇੱਕ ਛੋਟਾ ਚਮਚਾ 'ਚੀਜ਼' ਦਾ ਪਾਓ। ਤੁਹਾਡੀ ਡ੍ਰਿੰਕ ਤਿਆਰ ਹੈ।

3

ਕੁੰਬਚਾ- ਇਹ ਗ੍ਰੀਨ ਤੇ ਬਲੈਕ ਟੀ ਤੋਂ ਮਿਲ ਕੇ ਬਣਦੀ ਹੈ। ਇਹ ਸੁਆਦ ਵਿੱਚ ਮਿੱਠੀ ਹੁੰਦੀ ਹੈ। ਇਹ ਅਸਥਮਾ, ਡਾਇਬਿਟੀਜ਼, ਹਰਪਸ ਤੇ ਇੰਸੋਮਨਿਆ ਦੇ ਮਰੀਜ਼ਾਂ ਲਈ ਲਾਹੇਵੰਦ ਹੈ। ਇਹ ਹਲਕਾ ਠੰਢਾ ਤੇ ਕਾਰਬੋਨੇਟਿਡ ਡ੍ਰਿੰਕ ਹੈ।

4

ਕਿਮ ਜੋਂਗ ਯੂਐਨ ਨਿਊਕਲੀਅਰ ਬੰਬ- ਇਸ ਡ੍ਰਿੰਕ ਲਈ ਤੁਹਾਨੂੰ ਮੈਕਡੋਨਾਲਡਜ਼ ਜਾਣਾ ਪੈਣਾ ਹੈ। ਉੱਥੇ ਜਾ ਕੇ ਤੁਸੀਂ ਇੱਕ ਵੱਡਾ ਮੈਕ, ਵੱਡੀ ਫ੍ਰੈਂਚ ਫ੍ਰਾਈਜ਼, ਇੱਕ ਮਿਲਕ ਸ਼ੇਕ, ਇੱਕ ਐਪਲ ਪਾਈ ਤੇ ਬੀਬੀਕਿਊ ਸੌਸ ਆਰਡਰ ਕਰੋ। ਇਨ੍ਹਾਂ ਸਾਰਿਆਂ ਨੂੰ ਘਰ ਲਿਆ ਕੇ ਵੋਦਕਾ ਵਿੱਚ ਮਿਲਾ ਕੇ ਮਿਕਸੀ ਵਿੱਚ ਪੀਸ ਲਵੋ। ਤੁਹਾਡਾ ਕਿਮ ਜੋਂਗ ਯੂਐਨ ਨਿਊਕਲੀਅਰ ਬੰਬ ਡ੍ਰਿੰਕ ਤਿਆਰ ਹੈ। ਤੁਸੀਂ ਇਸ ਨੂੰ ਪੀ ਲਓ।

5

ਬੇਬੀ ਮਾਈਸ ਵਾਈਨ- ਚੂਹਿਆਂ ਦੇ ਬੱਚਿਆਂ ਤੋਂ ਬਣੀ ਵਾਈਨ ਨੂੰ ਬੇਬੀ ਮਾਈਸ ਵਾਈਨ ਕਿਹਾ ਜਾਂਦਾ ਹੈ। ਇਹ ਡ੍ਰਿੰਕ ਅਸਥਮਾ ਦੇ ਮਰੀਜ਼ਾਂ ਲਈ ਲਾਹੇਵੰਦ ਹੈ। ਨਾਲ ਹੀ ਲਿਵਰ ਦੀਆਂ ਬਿਮਾਰੀਆਂ ਲਈ ਵੀ ਫਾਇਦੇਮੰਦ ਰਹਿੰਦੀ ਹੈ। ਚੀਨ ਤੇ ਕੋਰੀਆ ਵਿੱਚ ਇਸ ਨੂੰ ਖ਼ੂਬ ਪੀਤਾ ਜਾਂਦਾ ਹੈ।

6

ਬਲਿਕ (ਬ੍ਰਿਊ)- ਇਹ ਇੱਕ ਅਜਿਹੀ ਡ੍ਰਿੰਕ ਹੈ ਜੋ ਦੁੱਧ ਤੇ ਬੀਅਰ ਤੋਂ ਮਿਲ ਕੇ ਬਣਦੀ ਹੈ। ਇਸ ਵਿੱਚ ਇੱਕ ਤਿਹਾਈ ਬੀਅਰ ਹੁੰਦੀ ਹੈ ਤੇ ਬਾਕੀ ਦੁੱਧ। ਜਿਨ੍ਹਾਂ ਲੋਕਾਂ ਨੇ ਬ੍ਰਿਊ ਨੂੰ ਚਖਿਆ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਾ ਟੇਸਟ ਫਲਾਂ ਵਰਗਾ ਹੁੰਦਾ ਹੈ। ਇਸ ਦੇ ਮਿੱਠੇ ਸੁਆਦ ਕਾਰਨ ਔਰਤਾਂ ਇਸ ਨੂੰ ਵਧੇਰੇ ਪਸੰਦ ਕਰਦੀਆਂ ਹਨ।

7

ਤੁਸੀਂ ਕਦੇ ਅਜਿਹੇ ਪੇਅ ਪਦਾਰਥਾਂ ਦਾ ਸੁਆਦ ਚਖਿਆ ਹੈ, ਜਿਨ੍ਹਾਂ ਦਾ ਨਾਂ ਅਜੀਬੋ-ਗ਼ਰੀਬ ਹੋਵੇ? ਜੀ ਹਾਂ, ਅੱਜ ਤੁਹਾਨੂੰ ਕੁਝ ਅਜਿਹੇ ਡ੍ਰਿੰਕਸ ਦੇ ਨਾਂ ਦੱਸ ਰਹੇ ਹਾਂ, ਜਿਨ੍ਹਾਂ ਬਾਰੇ ਜਾਣ ਕੇ ਤੁਹਾਡਾ ਪੀਣ ਦਾ ਬਿਲਕੁਲ ਮਨ ਨਹੀਂ ਕਰੇਗਾ।

  • ਹੋਮ
  • ਅਜ਼ਬ ਗਜ਼ਬ
  • ਚੂਹਿਆਂ ਤੋਂ ਬਣਦੀ 'ਲਾਲ ਪਰੀ', ਜਾਣੋ ਹੋਰ ਅਨੋਖੇ ਡ੍ਰਿੰਕਸ
About us | Advertisement| Privacy policy
© Copyright@2025.ABP Network Private Limited. All rights reserved.