Fine for not wearing Mask: ਕੋਰੋਨਾ ਨੇ ਭਾਰਤ ਸਮੇਤ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ। ਜਦੋਂ ਅਸੀਂ ਉਮੀਦ ਕਰਦੇ ਹਾਂ ਕਿ ਕੋਰੋਨਾ ਖਤਮ ਹੋ ਰਿਹਾ ਹੈ, ਤਦ ਹੀ ਇਸ ਦਾ ਨਵਾਂ ਰੂਪ ਸਾਹਮਣੇ ਆ ਜਾਂਦਾ ਹੈ। ਕਿਉਂਕਿ ਮਾਸਕ ਨੂੰ ਕੋਰੋਨਾ ਤੋਂ ਬਚਾਅ ਲਈ ਇੱਕ ਢਾਲ ਮੰਨਿਆ ਜਾਂਦਾ ਹੈ, ਇਸ ਲਈ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਨਿਯਮਤ ਤੌਰ 'ਤੇ ਮਾਸਕ ਪਹਿਨਣ ਤੇ ਸਮਾਜਿਕ ਦੂਰੀ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਹੈ, ਪਰ ਇਸ ਦੇ ਬਾਵਜੂਦ ਲੋਕ ਇਸ ਪ੍ਰਤੀ ਲਾਪ੍ਰਵਾਹੀ ਦਿਖਾ ਰਹੇ ਹਨ, ਜਦਕਿ ਉਹ ਜਾਣਦੇ ਹਨ ਕਿ ਇਸ ਦੇ ਕਿੰਨੇ ਖਤਰਨਾਕ ਨਤੀਜੇ ਹੋ ਸਕਦੇ ਹਨ।

ਲੋਕ ਮਾਸਕ ਨੂੰ ਲੈ ਕੇ ਲਾਪ੍ਰਵਾਹ ਹੋ ਰਹੇ ਹਨ ਜਿਸ ਕਾਰਨ ਲੋਕਾਂ ਨੂੰ ਜੁਰਮਾਨੇ ਵੀ ਕੀਤੇ ਜਾ ਰਹੇ ਹਨ। ਇੱਕ ਬ੍ਰਿਟਿਸ਼ ਵਿਅਕਤੀ ਨੂੰ ਜਨਤਕ ਥਾਂ 'ਤੇ ਮਾਸਕ ਉਤਾਰਨ ਦੀ ਭਾਰੀ ਕੀਮਤ ਚੁਕਾਉਣੀ ਪਈ ਹੈ। ਹੁਣ ਸਾਹਮਣੇ ਆਇਆ ਕਿ ਉਸ ਵਿਅਕਤੀ ਨੇ ਇੰਨਾ ਜੁਰਮਾਨਾ ਲੱਗਣ ਤੋਂ ਬਾਅਦ ਅਦਾਲਤ ਦਾ ਰੁਖ ਕੀਤਾ ਹੈ।

ਬ੍ਰਿਟੇਨ ਦੇ ਰਹਿਣ ਵਾਲੇ ਕ੍ਰਿਸਟੋਫਰ ਓ'ਟੂਲ ਨੇ ਦਾਅਵਾ ਕੀਤਾ ਕਿ ਉਹ ਇਕ ਸਟੋਰ 'ਚ ਖਰੀਦਦਾਰੀ ਕਰਨ ਗਿਆ ਸੀ, ਉਸ ਨੇ ਉੱਥੇ ਸਿਰਫ ਕੁਝ ਸੈਕਿੰਡਾਂ ਲਈ ਮਾਸਕ ਉਤਾਰ ਦਿੱਤਾ, ਪਰ ਇਸ ਦੇ ਬਦਲੇ ਉਸ 'ਤੇ ਲਗਪਗ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਵਿਅਕਤੀ ਨੇ ਕਿਹਾ ਕਿ ਕਿਉਂਕਿ ਉਹ ਲੰਬੇ ਸਮੇਂ ਤੋਂ ਮਾਸਕ ਪਹਿਨ ਰਿਹਾ ਸੀ, ਉਸ ਨੂੰ ਕੁਝ ਸਮੱਸਿਆ ਆ ਰਹੀ ਸੀ, ਇਸ ਲਈ ਉਸਨੇ ਸਿਰਫ 16 ਸੈਕਿੰਡ ਲਈ ਮਾਸਕ ਉਤਾਰਿਆ, ਇਸ ਦੌਰਾਨ ਕੁਝ ਪੁਲਿਸ ਵਾਲੇ ਸਟੋਰ 'ਤੇ ਆਏ ਅਤੇ ਉਨ੍ਹਾਂ ਦਾ ਨਾਮ ਮਾਸਕ ਨਾ ਪਾਉਣ ਵਾਲੇ ਲੋਕਾਂ ਦੀ ਲਿਸਟ 'ਚ ਸ਼ਾਮਲ ਕਰ ਦਿੱਤਾ।

ਦਰਅਸਲ, ਇਹ ਘਟਨਾ ਪਿਛਲੇ ਸਾਲ ਫਰਵਰੀ ਮਹੀਨੇ ਦੀ ਹੈ ਜਦੋਂ ਬ੍ਰਿਟੇਨ ਵਿਚ ਕੋਰੋਨਾ ਦੇ ਮਾਮਲੇ ਸਿਖਰ 'ਤੇ ਸਨ ਅਤੇ ਇਸ ਕਾਰਨ ਸਰਕਾਰ ਨੇ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਸੀ। ਕ੍ਰਿਸਟੋਫਰ ਨੇ ਦੱਸਿਆ ਕਿ ਘਟਨਾ ਤੋਂ ਕੁਝ ਦਿਨ ਬਾਅਦ ਉਸ ਨੂੰ ਕ੍ਰਿਮੀਨਲ ਰਿਕਾਰਡ ਆਫਿਸ ਤੋਂ ਨੋਟਿਸ ਮਿਲਿਆ, ਜਿਸ ਵਿਚ ਉਸ ਨੂੰ 10,000 ਰੁਪਏ ਜੁਰਮਾਨੇ ਵਜੋਂ ਭਰਨ ਲਈ ਕਿਹਾ ਗਿਆ।

ਇਸ ਨੋਟਿਸ ਤੋਂ ਬਾਅਦ ਕ੍ਰਿਸਟੋਫਰ ਨੇ ਅਪਰਾਧਿਕ ਰਿਕਾਰਡ ਦਫਤਰ ਨੂੰ ਡਾਕ ਰਾਹੀਂ ਆਪਣਾ ਸਪੱਸ਼ਟੀਕਰਨ ਪੇਸ਼ ਕੀਤਾ, ਪਰ ਇਸ ਤੋਂ ਬਾਅਦ ਦਫਤਰ ਦੇ ਲੋਕਾਂ ਨੇ ਉਸ ਨੂੰ ਇਕ ਹੋਰ ਨੋਟਿਸ ਭੇਜਿਆ ਅਤੇ ਇਸ ਵਾਰ ਉਸ ਨੂੰ ਜੁਰਮਾਨੇ ਵਜੋਂ 2 ਲੱਖ ਰੁਪਏ ਭਰਨ ਲਈ ਕਿਹਾ ਗਿਆ। ਕ੍ਰਿਸਟੋਫਰ ਨੇ ਅਜੇ ਤੱਕ ਜੁਰਮਾਨੇ ਦੀ ਰਕਮ ਅਦਾ ਨਹੀਂ ਕੀਤੀ ਹੈ ਅਤੇ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ ਹੈ।


ਇਹ ਵੀ ਪੜ੍ਹੋ: ਛੇਤੀ ਹੋਣਗੇ ਏਲੀਅਨ ਤੇ ਇਨਸਾਨ ਆਹਮੋ-ਸਾਹਮਣੇ! ਗੂਗਲ ਮੈਪਸ ਰਾਹੀਂ ਹੋਇਆ ਖੁਲਾਸਾ



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904