ਨਵੀਂ ਦਿੱਲੀ: ਧਰਤੀ 'ਤੇ ਏਲੀਅਨ ਨਾਲ ਸਬੰਧਤ ਜਾਣਕਾਰੀ ਸਮੇਂ-ਸਮੇਂ 'ਤੇ ਸਾਹਮਣੇ ਆਉਂਦੀ ਰਹਿੰਦੀ ਹੈ। ਇਹ ਦਾਅਵਾ ਕੀਤਾ ਜਾਂਦਾ ਹੈ ਕਿ ਏਲੀਅਨ ਦਾ ਧਰਤੀ ਨਾਲ ਬਹੁਤ ਪੁਰਾਣਾ ਸਬੰਧ ਹੈ। ਵਿਗਿਆਨੀ ਵੀ ਇਨ੍ਹਾਂ ਗੱਲਾਂ ਤੋਂ ਇਨਕਾਰ ਨਹੀਂ ਕਰਦੇ ਤੇ ਏਲੀਅਨ ਨਾਲ ਜੁੜੀਆਂ ਕਈ ਕਹਾਣੀਆਂ ਵੀ ਸੁਣਨ ਨੂੰ ਮਿਲਦੀਆਂ ਹਨ। ਅਜਿਹੇ 'ਚ ਇੱਕ ਵਾਰ ਫਿਰ ਦਾਅਵਾ ਕੀਤਾ ਗਿਆ ਹੈ ਕਿ ਏਲੀਅਨ ਕਈ ਸਾਲ ਪਹਿਲਾਂ ਧਰਤੀ 'ਤੇ ਆ ਚੁੱਕੇ ਹਨ। ਦਾਅਵੇ 'ਚ ਇਹ ਵੀ ਕਿਹਾ ਗਿਆ ਹੈ ਕਿ ਏਲੀਅਨ ਅਜੇ ਵੀ ਧਰਤੀ 'ਤੇ ਰਹਿ ਰਹੇ ਹਨ। ਇਨ੍ਹਾਂ ਨੂੰ ਲੱਭਣ ਲਈ ਮਨੁੱਖਾਂ ਨੂੰ ਹੋਰ ਗ੍ਰਹਿਆਂ 'ਤੇ ਜਾਣ ਦੀ ਲੋੜ ਨਹੀਂ। ਤਾਈਵਾਨ ਦੇ ਯੂਐਫਓ ਖੋਜਕਰਤਾ ਸੀ ਵਾਰਿੰਗ ਨੇ ਗੂਗਲ ਮੈਪਸ ਰਾਹੀਂ ਧਰਤੀ 'ਤੇ ਏਲੀਅਨਾਂ ਦੀ ਹੋਂਦ ਦੇ ਸਬੂਤ ਪੇਸ਼ ਕੀਤੇ ਹਨ।


ਇਸ ਸਬੂਤ ਦਾ ਵੀਡੀਓ ਯੂਟਿਊਬ ਚੈਨਲ UFO Sightings Daily 'ਤੇ ਸਾਂਝਾ ਕਰਦੇ ਹੋਏ ਖੋਜਕਰਤਾ ਨੇ ਕਿਹਾ ਕਿ ਹੁਣ ਤੱਕ ਇਸ ਜਾਣਕਾਰੀ ਨੂੰ ਮਨੁੱਖਾਂ ਤੋਂ ਲੁਕੋ ਕੇ ਰੱਖਿਆ ਜਾਂਦਾ ਸੀ। ਸੀ ਵਾਰਿੰਗ ਨੇ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਨੇ ਗੂਗਲ ਮੈਪਸ ਦੀ ਮਦਦ ਨਾਲ ਅੰਟਾਰਕਟਿਕਾ 'ਤੇ ਨਜ਼ਰ ਮਾਰੀ ਤਾਂ ਉਨ੍ਹਾਂ ਨੂੰ ਬਰਫ਼ 'ਤੇ ਵੱਡੀਆਂ-ਵੱਡੀਆਂ ਲਕੀਰਾਂ ਨਜ਼ਰ ਆਈਆਂ ਜੋ ਆਪਣੇ ਆਪ 'ਚ ਅਜੀਬ ਲੱਗ ਰਹੀਆਂ ਸਨ। ਇਨ੍ਹਾਂ ਲਕੀਰਾਂ ਦਾ ਅਧਿਐਨ ਕਰਨ ਤੋਂ ਬਾਅਦ ਪਤਾ ਲੱਗਾ ਕਿ ਇਹ ਲਕੀਰਾਂ ਦਹਾਕਿਆਂ ਪੁਰਾਣੀਆਂ ਹਨ।


ਹਾਲ ਹੀ 'ਚ ਇੱਕ ਖਬਰ ਸਾਹਮਣੇ ਆਈ ਹੈ ਕਿ ਸਾਡੇ ਪੁਲਾੜ 'ਚ ਏਲੀਅਨ ਦੀ ਗਤੀਵਿਧੀ ਦਾ ਪਤਾ ਲੱਗਿਆ ਹੈ। ਓਮੁਆਮੁਆ ਨਾਂ ਦਾ ਇਹ ਏਲੀਅਨ ਵਿਗਿਆਨੀਆਂ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਗਿਆਨੀ ਇਸ ਦੀ ਜਾਂਚ ਕਰਨਾ ਚਾਹੁੰਦੇ ਹਨ, ਪਰ ਇਸ ਦੇ ਨੇੜੇ ਸਪੇਸਕ੍ਰਾਫ਼ਟ ਭੇਜਣ ਲਈ ਲੰਬਾ ਸਮਾਂ ਲੱਗ ਸਕਦਾ ਹੈ।


ਪਰ, ਜਿਸ ਦਿਨ ਇਹ ਏਲੀਅਨ ਵਿਖਾਈ ਦਿੱਤਾ, ਉਸੇ ਦਿਨ ਇੰਗਲੈਂਡ ਦੀ ਇੱਕ ਕੰਪਨੀ ਇੰਸਟੀਚਿਊਟ ਫ਼ਾਰ ਇੰਟਰਸਟੇਲਰ ਸਟੱਡੀਜ਼ ਨੇ ਇਸ ਲਈ ਇੱਕ ਸਪੇਸਕ੍ਰਾਫ਼ਟ ਭੇਜਣ ਦੀ ਇੱਛਾ ਜ਼ਾਹਰ ਕੀਤੀ। ਕੰਪਨੀ ਨੇ ਇਸ ਪ੍ਰੋਜੈਕਟ ਦਾ ਨਾਂਅ ਲਾਈਰਾ ਰੱਖਿਆ ਹੈ। ਇਕ ਅਧਿਐਨ ਮੁਤਾਬਕ ਜੇਕਰ ਸਪੇਸਕ੍ਰਾਫ਼ਟ ਨੂੰ 2028 ਤੱਕ ਪੁਲਾੜ 'ਚ ਭੇਜਿਆ ਜਾਂਦਾ ਹੈ ਤਾਂ 26 ਸਾਲ ਬਾਅਦ ਮਤਲਬ 2054 'ਚ ਇਹ ਏਲੀਅਨ ਦੇ ਨੇੜੇ ਪਹੁੰਚ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਏਲੀਅਨ ਦਾ ਆਕਾਰ 1300 ਤੋਂ 2600 ਫੁੱਟ ਤੱਕ ਲੰਬਾ ਹੋ ਸਕਦਾ ਹੈ।


ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਦੋਂ ਤੋਂ ਕੋਰੋਨਾ ਮਹਾਂਮਾਰੀ ਨੇ ਦੁਨੀਆਂ 'ਚ ਦਸਤਕ ਦਿੱਤੀ ਹੈ, ਉਦੋਂ ਤੋਂ ਹੀ ਏਲੀਅਨਾਂ ਦੀ ਹੋਂਦ ਦੇ ਹੋਰ ਸਬੂਤ ਮਿਲਣੇ ਸ਼ੁਰੂ ਹੋ ਗਏ ਹਨ। ਸਾਲ 2020 'ਚ ਬੈਲਜ਼ੀਅਮ ਦੀ ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ਮਾਰਚ ਮਹੀਨੇ 'ਚ ਯੂਐਫਓ ਦੇਖਣ ਦੀਆਂ 87 ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਦੇ ਨਾਲ ਹੀ 2021 ਦੇ ਸ਼ੁਰੂਆਤੀ ਮਹੀਨਿਆਂ 'ਚ ਅਜਿਹੀਆਂ ਘਟਨਾਵਾਂ 188 ਵਾਰ ਵਾਪਰੀਆਂ ਹਨ।


ਬੈਲਜੀਅਮ ਦੇ ਯੂਐਫਓ ਰਿਪੋਰਟਿੰਗ ਸੈਂਟਰ ਦੇ ਅਧਿਕਾਰੀ ਫ੍ਰੈਡਰਿਕ ਡੇਲਾਰੇਸ ਦੇ ਅਨੁਸਾਰ ਜਦੋਂ ਤੋਂ ਕੋਰੋਨਾ ਲੌਕਡਾਊਨ ਦੌਰਾਨ ਅਸਮਾਨ ਸਾਫ਼ ਹੋਇਆ ਹੈ, ਉਦੋਂ ਤੋਂ ਯੂਐਫਓ ਦੇ ਦ੍ਰਿਸ਼ਾਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹ ਘਟਨਾਵਾਂ ਸਿਰਫ਼ ਉਦਾਹਰਣ ਹਨ। ਇਨ੍ਹਾਂ ਤੋਂ ਇਲਾਵਾ ਵੀ ਕਈ ਅਜਿਹੇ ਸਬੂਤ ਮਿਲੇ ਹਨ ਜੋ ਇਹ ਦੱਸਦੇ ਹਨ ਕਿ ਇਨਸਾਨਾਂ ਤੇ ਏਲੀਅਨਾਂ ਵਿਚ ਜ਼ਿਆਦਾ ਦੂਰੀ ਨਹੀਂ ਹੈ। UFO ਮਨੁੱਖਾਂ ਲਈ ਖ਼ਤਰਨਾਕ ਜਾਂ ਫ਼ਾਇਦੇਮੰਦ ਹਨ? ਹਾਲੇ ਇਸ ਗੱਲ ਦਾ ਵਿਗਿਆਨੀਆਂ ਵੱਲੋਂ ਖੁਲਾਸਾ ਕਰਨਾ ਬਾਕੀ ਹੈ।



ਇਹ ਵੀ ਪੜ੍ਹੋ: U19 World Cup: ਅੱਜ ਸੈਮੀਫ਼ਾਈਨਲ 'ਚ ਆਸਟ੍ਰੇਲੀਆ ਨਾਲ ਭਿੜੇਗੀ ਟੀਮ ਇੰਡੀਆ, ਜਾਣੋ ਕਦੋਂ ਤੇ ਕਿੱਥੇ ਦੇਖਣਾ ਮੈਚ?


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904