India vs Australia Semifinal Under 19 World Cup 2022: ਮੈਦਾਨ 'ਤੇ ਆਪਣੇ ਵਿਰੋਧੀਆਂ ਨੂੰ ਹਰਾਉਣ ਵਾਲੀ ਤੇ ਮੈਦਾਨ ਤੋਂ ਬਾਹਰ ਕੋਰੋਨਾ ਵਾਇਰਸ ਨੂੰ ਹਰਾਉਣ ਵਾਲੀ ਟੀਮ ਇੰਡੀਆ ਅੱਜ ਅੰਡਰ-19 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ 'ਚ ਆਸਟ੍ਰੇਲੀਆ ਨਾਲ ਭਿੜੇਗੀ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 6:30 ਵਜੇ ਸ਼ੁਰੂ ਹੋਵੇਗਾ।


ਕੋਰੋਨਾ ਮਹਾਂਮਾਰੀ ਕਾਰਨ ਭਾਰਤ ਦੀਆਂ ਤਿਆਰੀਆਂ 'ਚ ਕਾਫੀ ਰੁਕਾਵਟ ਆਈ ਹੈ। ਪਿਛਲੇ ਦੋ ਸਾਲਾਂ 'ਚ ਕੋਈ ਰਾਸ਼ਟਰੀ ਕੈਂਪ ਜਾਂ ਟੂਰਨਾਮੈਂਟ ਨਹੀਂ ਹੋਇਆ ਤੇ ਹਾਲ ਹੀ 'ਚ ਟੀਮ ਏਸ਼ੀਆ ਕੱਪ ਖੇਡ ਕੇ ਹੀ ਵਿਸ਼ਵ ਕੱਪ 'ਚ ਗਈ ਹੈ। ਹੁਣ ਸਾਹਮਣੇ ਆਸਟ੍ਰੇਲੀਆ ਵਰਗੀ ਮਜ਼ਬੂਤ ਟੀਮ ਹੈ।


ਹਾਲਾਂਕਿ ਭਾਰਤ ਦਾ ਮਨੋਬਲ ਇਸ ਗੱਲ ਨਾਲ ਵਧੇਗਾ ਕਿ ਕੋਰੋਨਾ ਨਾਲ ਜੂਝਣ ਦੇ ਬਾਵਜੂਦ ਉਹ ਸਾਰੇ ਮੈਚ ਜਿੱਤ ਕੇ ਆਖਰੀ-4 'ਚ ਪਹੁੰਚੀ ਹੈ। ਭਾਰਤ ਲਗਾਤਾਰ ਚੌਥੀ ਵਾਰ ਸੈਮੀਫ਼ਾਈਨਲ ਖੇਡੇਗਾ। ਭਾਰਤ ਕੋਲ ਕਪਤਾਨ ਯਸ਼ ਧੁਲ ਤੇ ਉਪ ਕਪਤਾਨ ਸ਼ੇਖ ਰਾਸ਼ਿਦ ਤੋਂ ਇਲਾਵਾ ਹਰਨੂਰ ਸਿੰਘ, ਅੰਗਕ੍ਰਿਸ਼ ਰਘੂਵੰਸ਼ੀ, ਰਾਜ ਬਾਵਾ ਵਰਗੇ ਬੱਲੇਬਾਜ਼ ਹਨ।


ਧੁਲ ਨੇ ਪਹਿਲੇ ਮੈਚ 'ਚ 82 ਦੌੜਾਂ ਬਣਾਈਆਂ ਸਨ। ਗੇਂਦਬਾਜ਼ੀ 'ਚ ਰਵੀ ਕੁਮਾਰ ਨੇ ਬੰਗਲਾਦੇਸ਼ ਖ਼ਿਲਾਫ਼ 5 ਓਵਰਾਂ 'ਚ 14 ਦੌੜਾਂ ਦੇ ਕੇ 3 ਵਿਕਟਾਂ ਲਈਆਂ ਸਨ। ਤੇਜ਼ ਗੇਂਦਬਾਜ਼ ਰਾਜਵਰਧਨ ਹੰਗਰਗੇਕਰ, ਸਪਿੰਨਰ ਵਿੱਕੀ ਓਸਤਵਾਲ ਤੇ ਕੌਸ਼ਲ ਤਾਂਬੇ ਦੇ ਨਾਲ ਮੱਧਮ ਤੇਜ਼ ਗੇਂਦਬਾਜ਼ ਬਾਵਾ 'ਤੇ ਸਾਰੀਆਂ ਦੀਆਂ ਨਜ਼ਰਾਂ ਹੋਣਗੀਆਂ।


2 ਵਾਰ ਦੀ ਚੈਂਪੀਅਨ ਆਸਟ੍ਰੇਲੀਆ ਨੇ ਕੁਆਰਟਰ ਫਾਈਨਲ 'ਚ ਪਾਕਿਸਤਾਨ ਨੂੰ ਹਰਾਇਆ ਸੀ। ਉਨ੍ਹਾਂ ਕੋਲ ਸ਼ਾਨਦਾਰ ਸਲਾਮੀ ਬੱਲੇਬਾਜ਼ ਟਿਗ ਵੀਲੀ ਹੈ, ਜਿਸ ਨੇ ਹੁਣ ਤੱਕ ਵਧੀਆ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਪਾਕਿਸਤਾਨ ਖ਼ਿਲਾਫ਼ 71 ਗੇਂਦਾਂ 'ਚ 97 ਦੌੜਾਂ ਬਣਾਈਆਂ ਸਨ। ਭਾਰਤ ਨੂੰ ਆਸਟ੍ਰੇਲੀਆ ਦੇ ਇਸ ਧਾਕੜ ਬੱਲੇਬਾਜ਼ 'ਤੇ ਲਗਾਮ ਲਗਾਉਣੀ ਹੋਵੇਗੀ। ਭਾਰਤ ਨੇ ਅਭਿਆਸ ਮੈਚ 'ਚ ਆਸਟ੍ਰੇਲੀਆ ਨੂੰ ਹਰਾਇਆ ਸੀ।


ਮੈਚ ਕਦੋਂ ਤੇ ਕਿੱਥੇ ਖੇਡਿਆ ਜਾਵੇਗਾ?


ਭਾਰਤ ਤੇ ਆਸਟ੍ਰੇਲੀਆ ਵਿਚਾਲੇ ਅੰਡਰ-19 ਵਿਸ਼ਵ ਕੱਪ 2022 ਦਾ ਸੈਮੀਫ਼ਾਈਨਲ ਮੈਚ ਐਂਟੀਗੁਆ ਦੇ ਕਾਲਜ ਕ੍ਰਿਕਟ ਮੈਦਾਨ 'ਤੇ ਖੇਡਿਆ ਜਾਵੇਗਾ।


ਕਿੱਥੇ ਵੇਖੀਏ ਮੈਚ?


ਭਾਰਤ ਤੇ ਆਸਟ੍ਰੇਲੀਆ ਵਿਚਾਲੇ ਅੰਡਰ-19 ਵਿਸ਼ਵ ਕੱਪ 2022 ਦਾ ਸੈਮੀਫ਼ਾਈਨਲ ਮੈਚ ਸਟਾਰ ਸਪੋਰਟਸ ਨੈੱਟਵਰਕ ਦੇ ਚੈਨਲਾਂ 'ਤੇ ਟੀਵੀ ਉੱਤੇ ਵੇਖਿਆ ਜਾ ਸਕਦਾ ਹੈ।



ਇਹ ਵੀ ਪੜ੍ਹੋ: Nirmala Sitharaman: ਬਜਟ 2022 ‘ਤੇ ਰਾਹੁਲ ਗਾਂਧੀ ਨੇ ਸਾਧਿਆ ਨਿਸ਼ਾਨਾ ਤਾਂ ਨਿਰਮਲਾ ਸੀਤਾਰਮਨ ਨੇ ਕੀਤਾ ਪਲਟਵਾਰ, ਬੋਲੀ...


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904