Ultimate Test Records: ਅੱਜਕਲ ਟੈਸਟ ਕ੍ਰਿਕਟ 'ਚ ਬੱਲੇਬਾਜ਼ ਨਿਡਰ ਹੋ ਕੇ ਗੇਂਦਾਂ ਨੂੰ ਬਾਊਂਡਰੀ ਤੋਂ ਪਾਰ ਭੇਜਦੇ ਹਨ। ਕੁਝ ਖਿਡਾਰੀ ਅਜਿਹੇ ਹਨ ਜੋ ਟੈਸਟ ਕ੍ਰਿਕਟ 'ਚ ਵੀ ਟੀ-20 ਵਰਗੀ ਖੇਡ ਦਿਖਾਉਂਦੇ ਹਨ। ਇੱਥੇ ਸਹਿਵਾਗ ਵਰਗੇ ਖਿਡਾਰੀ ਵੀ ਹਨ, ਜਿਨ੍ਹਾਂ ਨੇ ਦੋਹਰਾ ਸੈਂਕੜਾ ਪੂਰਾ ਕਰਨ ਲਈ ਵੀ 1 ਜਾਂ 2 ਨਹੀਂ ਸਗੋਂ ਇਕ-ਦੋ ਦੌੜਾਂ ਹੀ ਨਹੀਂ, ਸਗੋਂ ਛੱਕਾ ਲਗਾਇਆ। ਟੈਸਟ ਮੈਚਾਂ 'ਚ ਛੱਕਿਆਂ ਦਾ ਮੀਂਹ ਹੁਣ ਆਮ ਹੋ ਗਿਆ ਹੈ ਪਰ ਇੱਕ ਸਮਾਂ ਸੀ ਜਦੋਂ ਬੱਲੇਬਾਜ਼ ਗੇਂਦਬਾਜ਼ਾਂ ਤੋਂ ਡਰਦੇ ਸਨ ਅਤੇ ਛੱਕਾ ਮਾਰਨ ਤੋਂ ਪਹਿਲਾਂ ਸੌ ਵਾਰ ਸੋਚਦੇ ਸਨ।
ਹਾਲਾਂਕਿ, ਲੰਬੇ ਟੈਸਟ ਕਰੀਅਰ 'ਚ ਇੱਕ ਗੇਂਦਬਾਜ਼ ਨੂੰ ਕਿਸੇ ਨਾ ਕਿਸੇ ਸਮੇਂ ਛੱਕਾ ਪੈ ਜਾਂਦਾ ਹੈ। ਫਿਰ ਵੀ ਕੁਝ ਗੇਂਦਬਾਜ਼ ਅਜਿਹੇ ਹਨ ਜੋ ਇਸ ਤੋਂ ਬਚੇ ਰਹੇ ਹਨ। ਇਹ ਉਹ ਗੇਂਦਬਾਜ਼ ਹਨ ਜਿਨ੍ਹਾਂ ਨੇ ਲੰਬੇ ਸਮੇਂ ਤੱਕ ਟੈਸਟ ਖੇਡੇ ਪਰ ਕਦੇ ਛੱਕਾ ਨਹੀਂ ਖਾਧਾ। ਇੱਥੇ ਅਸੀਂ ਉਨ੍ਹਾਂ ਟੈਸਟ ਗੇਂਦਬਾਜ਼ਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਟੈਸਟ ਕ੍ਰਿਕਟ 'ਚ ਘੱਟੋ-ਘੱਟ 5000 ਗੇਂਦਾਂ ਤਾਂ ਸੁੱਟੀਆਂ ਹਨ, ਪਰ ਕਦੇ ਛੱਕਾ ਨਹੀਂ ਧਾਥਾ। ਵੇਖੋ ਸੂਚੀ...
- ਕੀਥ ਮਿਲਰ (Keith Miller): ਆਸਟ੍ਰੇਲੀਆ ਦੇ ਇਸ ਮਹਾਨ ਆਲਰਾਊਂਡਰ ਨੇ 1946 ਵਿੱਚ ਆਪਣਾ ਟੈਸਟ ਡੈਬਿਊ ਕੀਤਾ ਸੀ। ਉਨ੍ਹਾਂ ਨੇ 55 ਟੈਸਟ ਮੈਚਾਂ 'ਚ 22.97 ਦੀ ਗੇਂਦਬਾਜ਼ੀ ਔਸਤ ਨਾਲ 170 ਵਿਕਟਾਂ ਲਈਆਂ। ਆਪਣੇ ਟੈਸਟ ਕਰੀਅਰ 'ਚ ਉਨ੍ਹਾਂ ਨੇ 10461 ਗੇਂਦਾਂ ਸੁੱਟੀਆਂ ਪਰ ਇਕ ਵਾਰ ਵੀ ਛੱਕਾ ਨਹੀਂ ਥਾਧਾ।
- ਨੀਲ ਹਾਕ (Neil Hawke): ਆਸਟ੍ਰੇਲੀਆ ਦੇ ਨੀਲ ਹਾਕ ਨੇ 1963 'ਚ ਇੰਗਲੈਂਡ ਦੇ ਖ਼ਿਲਾਫ਼ ਆਪਣਾ ਟੈਸਟ ਡੈਬਿਊ ਕੀਤਾ ਸੀ। ਉਨ੍ਹਾਂ ਨੇ 27 ਟੈਸਟ ਮੈਚਾਂ ਵਿੱਚ 29.41 ਦੀ ਗੇਂਦਬਾਜ਼ੀ ਔਸਤ ਨਾਲ 91 ਵਿਕਟਾਂ ਲਈਆਂ। ਉਸ ਨੇ 6987 ਗੇਂਦਾਂ 'ਤੇ ਕਦੇ ਕੋਈ ਛੱਕਾ ਨਹੀਂ ਖਾਧਾ।
- ਮੁਦੱਸਰ ਨਜ਼ਰ (Mudassar Nazar): ਪਾਕਿਸਤਾਨ ਦੇ ਇਸ ਖਿਡਾਰੀ ਨੇ 1976-89 ਤੱਕ ਆਪਣੀ ਟੀਮ ਲਈ 76 ਟੈਸਟ ਮੈਚ ਖੇਡੇ। ਉਨ੍ਹਾਂ ਨੇ ਆਪਣੇ ਟੈਸਟ ਕਰੀਅਰ 'ਚ 5967 ਗੇਂਦਾਂ ਗੇਂਦਬਾਜ਼ੀ ਕੀਤੀ ਅਤੇ 66 ਵਿਕਟਾਂ ਲਈਆਂ ਪਰ ਕਦੇ ਵੀ ਆਪਣੀ ਗੇਂਦਾਂ 'ਤੇ ਛੱਕਾ ਨਹੀਂ ਖਾਧਾ।
- ਮਹਿਮੂਦ ਹੁਸੈਨ (Mahmood Hussain): ਮਹਿਮੂਦ ਹੁਸੈਨ ਇਕ ਅਜਿਹੇ ਪਾਕਿਸਤਾਨੀ ਖਿਡਾਰੀ ਸਨ, ਜਿਸ ਨੇ 1952 'ਚ ਭਾਰਤ ਵਿਰੁੱਧ ਆਪਣਾ ਟੈਸਟ ਡੈਬਿਊ ਕੀਤਾ ਸੀ। ਇਸ ਖਿਡਾਰੀ ਨੇ 27 ਟੈਸਟ ਮੈਚਾਂ 'ਚ 38.84 ਦੀ ਗੇਂਦਬਾਜ਼ੀ ਔਸਤ ਨਾਲ 68 ਵਿਕਟਾਂ ਲਈਆਂ। ਉਨ੍ਹਾਂ ਨੇ ਆਪਣੇ ਟੈਸਟ ਕਰੀਅਰ 'ਚ 5910 ਗੇਂਦਾਂ ਸੁੱਟੀਆਂ ਪਰ ਕੋਈ ਵੀ ਬੱਲੇਬਾਜ਼ ਉਸ ਦੀਆਂ ਗੇਂਦਾਂ 'ਤੇ ਛੱਕਾ ਨਹੀਂ ਲਗਾ ਸਕਿਆ।
- ਡੇਰੇਕ ਪ੍ਰਿੰਗਲ (Derek Pringle): ਇਸ ਇੰਗਲਿਸ਼ ਗੇਂਦਬਾਜ਼ ਨੇ 30 ਟੈਸਟ ਮੈਚਾਂ 'ਚ 5287 ਗੇਂਦਾਂ ਸੁੱਟੀਆਂ ਪਰ ਕਦੇ ਛੱਕਾ ਨਹੀਂ ਖਾਧਾ। ਪ੍ਰਿੰਗਲ ਨੇ ਟੈਸਟ ਕ੍ਰਿਕਟ 'ਚ 35.70 ਦੀ ਗੇਂਦਬਾਜ਼ੀ ਔਸਤ ਨਾਲ 70 ਵਿਕਟਾਂ ਲਈਆਂ।
ਇਹ ਵੀ ਪੜ੍ਹੋ: IND vs SA: ਰਾਸ਼ਟਰੀ ਗੀਤ ਦੌਰਾਨ ਕੋਹਲੀ ਦੀ ਇਸ ਹਰਕਤ 'ਤੇ ਗੁੱਸੇ 'ਚ ਆਏ ਫੈਨਸ ਨੇ ਲਾਈ ਸੋਸ਼ਲ ਮੀਡੀਆ 'ਤੇ ਕਲਾਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin