Virat Kohli on test captaincy: ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ 'ਚ ਹਾਰ ਤੋਂ ਬਾਅਦ ਕਪਤਾਨੀ ਛੱਡਣ ਦਾ ਐਲਾਨ ਕੀਤਾ। ਉਸ ਦੇ ਇਸ ਫੈਸਲੇ ਨੇ ਟੀਮ ਪ੍ਰਬੰਧਨ ਦੇ ਨਾਲ-ਨਾਲ ਪ੍ਰਸ਼ੰਸਕਾਂ ਨੂੰ ਵੀ ਹੈਰਾਨ ਕਰ ਦਿੱਤਾ। ਕੋਹਲੀ ਦੇ ਇਸ ਫੈਸਲੇ ਤੋਂ ਬਾਅਦ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸੀ ਪਰ ਹਾਲ ਹੀ 'ਚ ਕੋਹਲੀ ਨੇ ਕਪਤਾਨੀ ਛੱਡਣ ਦੇ ਫੈਸਲੇ 'ਤੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅੱਗੇ ਵਧਣਾ ਵੀ ਲੀਡਰਸ਼ਿਪ ਦਾ ਹਿੱਸਾ ਹੈ ਅਤੇ ਲੀਡਰ ਬਣਨ ਲਈ ਕਪਤਾਨ ਬਣੇ ਰਹਿਣਾ ਜ਼ਰੂਰੀ ਨਹੀਂ ਹੈ। ਕੋਹਲੀ ਨੇ ਇਸ ਸਬੰਧੀ ਮਹਿੰਦਰ ਸਿੰਘ ਧੋਨੀ ਦਾ ਜ਼ਿਕਰ ਵੀ ਕੀਤਾ।
ਪੀਟੀਆਈ ਮੁਤਾਬਕ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ, ''ਹਰ ਚੀਜ਼ ਦਾ ਸਮਾਂ ਹੁੰਦਾ ਹੈ। ਤੁਹਾਨੂੰ ਇਸ ਬਾਰੇ ਸਪਸ਼ਟ ਤੌਰ 'ਤੇ ਜਾਣੂ ਹੋਣਾ ਚਾਹੀਦਾ ਹੈ। ਲੋਕ ਕਹਿਣਗੇ 'ਇਸ ਬੰਦੇ ਨੇ ਕੀ ਕੀਤਾ ਹੈ' ਪਰ ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਅੱਗੇ ਵਧਣ ਅਤੇ ਹੋਰ ਹਾਸਲ ਕਰਨ ਬਾਰੇ ਸੋਚਦੇ ਹੋ, ਤਾਂ ਤੁਸੀਂ ਸੋਚਦੇ ਹੋ ਕਿ ਤੁਸੀਂ ਆਪਣਾ ਕੰਮ ਕਰ ਲਿਆ ਹੈ।"
ਟੀਮ ਇੰਡੀਆ ਦੇ ਸਾਬਕਾ ਖਿਡਾਰੀ ਐੱਮਐੱਸ ਧੋਨੀ ਦਾ ਜ਼ਿਕਰ ਕਰਦਿਆਂ ਕੋਹਲੀ ਨੇ ਕਿਹਾ, ''ਜਦੋਂ ਧੋਨੀ ਟੀਮ 'ਚ ਸੀ ਤਾਂ ਅਜਿਹਾ ਨਹੀਂ ਸੀ ਕਿ ਉਹ ਲੀਡਰ ਨਹੀਂ ਸੀ। ਉਹ ਅਜਿਹਾ ਵਿਅਕਤੀ ਸੀ ਜਿਸ ਤੋਂ ਇਨਪੁਟ ਦੀ ਹਮੇਸ਼ਾ ਲੋੜ ਹੁੰਦੀ ਸੀ।"
ਅਨੁਭਵੀ ਬੱਲੇਬਾਜ਼ ਵਿਰਾਟ ਕੋਹਲੀ ਨੇ ਅੱਗੇ ਕਿਹਾ, ''ਅੱਗੇ ਵਧਣਾ ਵੀ ਲੀਡਰਸ਼ਿਪ ਦਾ ਹਿੱਸਾ ਹੈ। ਹੁਣ ਇਕ ਬੱਲੇਬਾਜ਼ ਦੇ ਤੌਰ 'ਤੇ ਮੈਂ ਟੀਮ ਲਈ ਜ਼ਿਆਦਾ ਯੋਗਦਾਨ ਦੇ ਸਕਦਾ ਹਾਂ ਅਤੇ ਜਿੱਤ 'ਚ ਭੂਮਿਕਾ ਨਿਭਾ ਸਕਦਾ ਹਾਂ। ਇੱਥੋਂ ਤੱਕ ਕਿ ਜਦੋਂ ਮੈਂ ਇੱਕ ਖਿਡਾਰੀ ਸੀ, ਮੈਂ ਹਮੇਸ਼ਾ ਇੱਕ ਕਪਤਾਨ ਦੀ ਤਰ੍ਹਾਂ ਸੋਚਦਾ ਸੀ। ਮੈਂ ਹਮੇਸ਼ਾ ਚਾਹੁੰਦਾ ਹਾਂ ਕਿ ਟੀਮ ਜਿੱਤੇ।"
ਇਹ ਵੀ ਪੜ੍ਹੋ: RRR Release Date: ਆਲੀਆ-ਐਨਟੀਆਰ ਅਤੇ ਰਾਮ ਚਰਨ ਦੀ ਫਿਲਮ RRR ਦਾ ਇੰਤਜ਼ਾਰ ਖ਼ਤਮ, ਇਸ ਦਿਨ ਹੋ ਰਹੀ ਹੈ ਰਿਲੀਜ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin