ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦਾ ਕਹਿਰ ਰੁਕਣਾ ਸ਼ੁਰੂ ਹੋ ਗਿਆ ਹੈ। ਸੂਬੇ 'ਚ ਬੁੱਧਵਾਰ ਨੂੰ ਕੋਰੋਨਾ ਦੇ ਸਿਰਫ 1,730 ਨਵੇਂ ਮਰੀਜ਼ ਸਾਹਮਣੇ ਆਏ। ਇਸ ਦੇ ਨਾਲ ਹੀ ਕੋਰੋਨਾ ਦੀ ਪੌਜ਼ੇਟੀਵਿਟੀ ਵੀ ਘਟ ਕੇ 5% 'ਤੇ ਆ ਗਈ ਹੈ। ਇਸ ਦੌਰਾਨ 23 ਮਰੀਜ਼ਾਂ ਦੀ ਮੌਤ ਹੋਈ ਪਰ ਹੁਣ ਲਾਈਫ ਸੇਵਿੰਗ ਸਪੋਰਟ 'ਤੇ ਮਰੀਜ਼ਾਂ ਦੀ ਗਿਣਤੀ ਘਟਣ ਲੱਗੀ ਹੈ। ਦੱਸ ਦਈਏ ਕਿ ਸੂਬੇ 'ਚ ਆਕਸੀਜਨ, ਆਈਸੀਯੂ ਅਤੇ ਵੈਂਟੀਲੇਟਰ ਵਰਗੇ ਲਾਈਫ ਸੇਵਿੰਗ ਸਪੋਰਟ 'ਤੇ ਮਰੀਜ਼ਾਂ ਦੀ ਗਿਣਤੀ ਵੀ 1,400 ਤੋਂ ਘੱਟ ਕੇ 1,244 ਰਹਿ ਗਈ ਹੈ।
ਹੁਣ ਪੰਜਾਬ ਵਿੱਚ ਕੋਰੋਨਾ ਦੇ 17,750 ਐਕਟਿਵ ਕੇਸ ਹਨ। ਬੁੱਧਵਾਰ ਨੂੰ ਇੱਕ ਦਿਨ ਵਿੱਚ 4,869 ਮਰੀਜ਼ ਠੀਕ ਹੋਏ। ਅਜਿਹੇ 'ਚ ਹੁਣ ਕੋਰੋਨਾ ਤੋਂ ਰਾਹਤ ਦੀ ਉਮੀਦ ਕੀਤੀ ਜਾ ਸਕਦੀ ਹੈ। ਪਰ ਪੰਜਾਬ 'ਚ ਇਸ ਸਮੇਂ ਕੁਝ ਜ਼ਿਲਿਆਂ 'ਚ ਕੋਰੋਨਾ ਦੀ ਚਿੰਤਾ ਵਧ ਗਈ ਹੈ। ਹੁਸ਼ਿਆਰਪੁਰ ਵਿੱਚ 9.36% ਦੀ ਲਾਗ ਦਰ ਨਾਲ 172 ਮਰੀਜ਼ ਪਾਏ ਗਏ ਅਤੇ 4 ਲੋਕਾਂ ਦੀ ਮੌਤ ਹੋ ਗਈ।
ਇਸ ਦੇ ਨਾਲ ਹੀ ਮੋਹਾਲੀ ਵਿੱਚ 12.19% ਸੰਕਰਮਣ ਦਰ ਦੇ ਨਾਲ ਸਭ ਤੋਂ ਵੱਧ 299 ਮਰੀਜ਼ ਸਨ। ਜਲੰਧਰ 'ਚ ਵੀ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ 177 ਨਵੇਂ ਮਾਮਲੇ ਸਾਹਮਣੇ ਆਏ ਹਨ। ਬਠਿੰਡਾ ਵਿੱਚ ਵੀ ਚਿੰਤਾ ਵਧ ਰਹੀ ਹੈ। 8.24% ਦੀ ਲਾਗ ਦਰ ਦੇ ਨਾਲ, ਇੱਥੇ 91 ਨਵੇਂ ਮਰੀਜ਼ ਪਾਏ ਗਏ ਅਤੇ 1 ਵਿਅਕਤੀ ਦੀ ਮੌਤ ਹੋ ਗਈ। ਮੋਹਾਲੀ ਤੋਂ ਬਾਅਦ ਪੰਜਾਬ ਦਾ ਫਿਰੋਜ਼ਪੁਰ ਜ਼ਿਲ੍ਹਾ ਅਜਿਹਾ ਹੈ ਜਿੱਥੇ ਇਨਫੈਕਸ਼ਨ ਦੀ ਦਰ 10 ਫੀਸਦੀ ਤੋਂ ਜ਼ਿਆਦਾ ਹੈ। ਬੁੱਧਵਾਰ ਨੂੰ ਇੱਥੇ 11.42% ਦੀ ਲਾਗ ਦਰ ਦੇ ਨਾਲ 66 ਨਵੇਂ ਮਰੀਜ਼ ਸਾਹਮਣੇ ਆਏ।
ਸੂਬੇ 'ਚ ਵੀਰਵਾਰ ਨੂੰ 14 ਮਰੀਜ਼ਾਂ ਨੂੰ ਵੈਂਟੀਲੇਟਰ ਤੋਂ ਹਟਾਇਆ ਗਿਆ। ਮੰਗਲਵਾਰ ਨੂੰ ਪੰਜਾਬ 'ਚ 92 ਮਰੀਜ਼ ਵੈਂਟੀਲੇਟਰ 'ਤੇ ਸੀ, ਜੋ ਬੁੱਧਵਾਰ ਨੂੰ ਘੱਟ ਕੇ 80 ਹੋ ਗਏ। ਇਨ੍ਹਾਂ ਚੋਂ ਬੁੱਧਵਾਰ ਨੂੰ ਅੰਮ੍ਰਿਤਸਰ ਅਤੇ ਬਠਿੰਡਾ ਵਿੱਚ ਇੱਕ-ਇੱਕ ਮਰੀਜ਼ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ। ਇਸ ਤੋਂ ਇਲਾਵਾ ਪੰਜਾਬ 'ਚ 270 ਮਰੀਜ਼ ਆਈਸੀਯੂ 'ਚ ਦਾਖਲ ਹਨ, ਜਦਕਿ 894 ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: 1988 ਰੋਡ ਰੇਜ ਮਾਮਲੇ 'ਚ ਨਵਜੋਤ ਸਿੰਘ ਸਿੱਧੂ ਖਿਲਾਫ ਪਟੀਸ਼ਨ 'ਤੇ ਸੁਪਰੀਮ ਕੋਰਟ ‘ਚ ਸੁਣਵਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin