ਟੁੱਕ-ਟੁੱਕ 'ਤੇ ਹੀ ਨਵੀਨ ਨੇ ਪੂਰਾ ਕੀਤਾ ਭਾਰਤ ਤੋਂ ਲੰਡਨ ਤੱਕ ਦਾ ਸਫ਼ਰ
ਉਨ੍ਹਾਂ ਨੇ 1500 ਡਾਲਰ ਦਾ ਡੀਜ਼ਲ ਆਟੋ ਖ਼ਰੀਦਿਆ ਫਿਰ ਬਾਅਦ ਵਿੱਚ 11,500 ਡਾਲਰ ਦਾ ਵਾਧੂ ਖ਼ਰਚ ਕਰਕੇ ਜ਼ੀਰੋ ਕਾਰਬਨ ਨਿਕਾਸ ਵਾਲੇ ਵਾਹਨ ਵਿੱਚ ਬਦਲ ਦਿੱਤਾ। ਉਨ੍ਹਾਂ ਨੇ ਵਾਹਨ ਨੂੰ ਤੇਜਸ ਨਾਮ ਦਿੱਤਾ ਹੈ।
ਉਹ ਉਮੀਦ ਨਾਲੋਂ ਪੰਜ ਦਿਨ ਬਾਅਦ ਪਹੁੰਚੇ ਕਿਉਂਕਿ ਫਰਾਂਸ ਵਿੱਚ ਉਨ੍ਹਾਂ ਨਾਲ ਚੋਰੀ ਦੀ ਘਟਨਾ ਵਾਪਰ ਗਈ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਸਫ਼ਰ ਜਾਰੀ ਰੱਖਿਆ। ਘਟਨਾ ਵਿੱਚ ਉਨ੍ਹਾਂ ਦਾ ਪਾਸਪੋਰਟ ਤੇ ਪਰਸ ਚੋਰੀ ਹੋ ਗਿਆ ਸੀ।
ਨਵੀਨ ਇਸ ਯਾਤਰਾ ਲਈ ਟੁੱਕ-ਟੁੱਕ ਉੱਤੇ ਨਿਕਲਿਆ। ਭਾਰਤ ਦੇ ਕਈ ਸ਼ਹਿਰਾਂ ਵਿੱਚ ਇਸ ਆਟੋ ਨੂੰ ਟੁੱਕ-ਟੁੱਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ। 35 ਸਾਲ ਦੇ ਰਵੇਲੀ ਨੇ ਸੋਮਵਾਰ ਨੂੰ ਬ੍ਰਿਟੇਨ ਪਹੁੰਚੇ।
ਉਨ੍ਹਾਂ ਦੀ ਇਸ ਯਾਤਰਾ ਦਾ ਉਦੇਸ਼ ਏਸ਼ੀਆ ਵਿੱਚ ਅਸੀਮਤ ਮਾਤਰਾ ਵਿੱਚ ਪਈ ਊਰਜਾ ਦਾ ਇਸਤੇਮਾਲ ਕਰਕੇ ਸਵਾਰੀ ਵਾਹਨਾਂ ਲਈ ਵਾਤਾਵਰਨ ਪੱਖੀ ਸਾਧਨਾਂ ਪੱਖੀ ਜਾਗਰੂਕਤਾ ਫੈਲਾਉਣੀ ਸੀ।
ਨਵੀਂ ਦਿੱਲੀ: ਉਂਜ ਤਾਂ ਭਾਰਤ ਤੋਂ ਲੰਡਨ ਜਾਣ ਦਾ ਸਫ਼ਰ ਫਲਾਈਟ ਰਾਹੀਂ ਕੁਝ ਘੰਟਿਆਂ ਵਿੱਚ ਹੀ ਪੂਰਾ ਕੀਤਾ ਜਾ ਸਕਦਾ ਹੈ। ਪਰ ਇੱਕ ਇੰਜਨੀਅਰ ਨੇ ਮੁਫ਼ਤ ਵਿੱਚ ਲੰਡਨ ਪਹੁੰਚਣ ਦਾ ਅਲੱਗ ਤਰੀਕਾ ਲੱਭਿਆ। ਨਵੀਨ ਰਵੇਲੀ ਨਾਮ ਦੇ ਇਸ ਇੰਜਨੀਅਰ ਨੇ ਸੌਰ ਊਰਜਾ ਨਾਲ ਚੱਲਣ ਵਾਲੇ ਆਟੋ ਰਿਕਸ਼ਾ ਨਾਲ 10000 ਕਿੱਲੋਮੀਟਰ ਦਾ ਸਫ਼ਰ ਪੂਰਾ ਕੀਤਾ।