ਚੰਡੀਗੜ੍ਹ: ਜਾਪਾਨ ਵਿੱਚ ‘ਸੁਸ਼ੀ’ ਕੰਪਨੀ ਦੇ ਮਾਲਕ ਨੇ ਨਿਲਾਮੀ ਦੌਰਾਨ ਇੱਕ ਵੱਡੀ ਟੂਨਾ ਮੱਛੀ ਨੂੰ 31 ਲੱਖ ਡਾਲਰ (ਕਰੀਬ 21,55,27,500 ਰੁਪਏ) ਵਿੱਚ ਖਰੀਦਿਆ ਗਿਆ ਸੀ। ਬੀਬੀਸੀ ਮੁਤਾਬਕ ਟੂਨਾ ਕਿੰਗ ਕਿਓਸ਼ੀ ਕਿਮੁਰਾ ਨੇ 278 ਕਿਲੋਗ੍ਰਾਮ ਦੀ ਬਲੂਫਿਆ ਟੂਨਾ ਫਿਸ਼ ਖਰੀਦੀ। ਇਹ ਮੱਛੀ ਲੁਪਤ ਪ੍ਰਜਾਤੀ ਨਾਲ ਸਬੰਧਤ ਹੈ।
ਥੋਕ ਵਪਾਰੀ ਤੇ ਸੁਸ਼ੀ ਕੰਪਨੀ ਦੇ ਮਾਲਕ ਜ਼ਿਆਦਾਤਰ ਸਰਵੋਤਮ ਮੱਛੀਆਂ ਲਈ ਉੱਚੇ ਭਾਅ ਦਿੰਦੇ ਹਨ। ਵਰਲਡ ਵਾਈਲਡਲਾਈਫ ਮੁਤਾਬਕ ਬਲੂਫਿਆ ਟੂਨਾ ਇੱਕ ਲੁਪਤਪ੍ਰਾਇ ਪ੍ਰਜਾਤੀ ਹੈ।
ਇਸ ਮੱਛੀ ਨੂੰ ਸਕਿਜੀ (Tsukiji) ਨਾਂ ਦੀ ਦੁਨੀਆ ਦੀ ਸਭ ਤੋਂ ਵੱਡੀ ਮੱਛੀ ਮਾਰਕਿਟ ਤੋਂ ਖਰੀਦਿਆ ਗਿਆ। ਇਹ ਬਾਜ਼ਾਰ ਰੇਸਤਰਾਂ ਤੇ ਦੁਕਾਨਾਂ ਲਈ ਦੁਨੀਆ ਭਰ ਵਿੱਚ ਮਕਬੂਲ ਹੈ।
ਸਕਿਜੀ ਦੀ ਸ਼ੁਰੂਆਤ 1935 ਵਿੱਚ ਹੋਈ ਸੀ। ਇਹ ਬਾਜ਼ਾਰ ਖ਼ਾਸਕਰ ਟੂਨਾ ਮੱਛੀ ਦੀ ਨਿਲਾਮੀ ਲਈ ਹੀ ਜਾਣੀ ਜਾਂਦੀ ਹੈ। ਇੱਥੋਂ ਖਰੀਦੀਆਂ ਗਈਆਂ ਮੱਛੀਆਂ ਛੋਟੀਆਂ ਦੁਕਾਨਾਂ ਤੋਂ ਲੈ ਕੇ ਵੱਡੇ ਸਟੋਰਾਂ ਤਕ ਵੇਚੀਆਂ ਜਾਂਦੀਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904