ਨਵੀਂ ਦਿੱਲੀ: ਗਰਮੀ ਅਤੇ ਨਮੀ ਵਧਣ ਲੱਗੀ ਹੈ। ਲੋਕ ਕਮਰੇ ਨੂੰ ਠੰਢਾ ਕਰਨ ਲਈ ਏਅਰ ਕੰਡੀਸ਼ਨਰ ਦੀ ਵਰਤੋਂ ਕਰ ਰਹੇ ਹਨ ਭਾਵੇਂ ਘਰ ਹੋਵੇ ਜਾਂ ਦਫ਼ਤਰ ਪਰ ਏਸੀ ਲਗਾਤਾਰ ਚੱਲਣ ਕਾਰਨ ਬਿਜਲੀ ਦਾ ਬਿੱਲ ਵੀ ਬਹੁਤ ਜ਼ਿਆਦਾ ਆਉਂਦਾ ਹੈ। ਅੱਜ ਅਸੀਂ ਤੁਹਾਡੇ ਲਈ ਇਸ ਸਮੱਸਿਆ ਦਾ ਹੱਲ ਲੈ ਕੇ ਆਏ ਹਾਂ। ਅਸੀਂ ਤੁਹਾਨੂੰ ਅਜਿਹੇ AC ਬਾਰੇ ਦੱਸਣ ਜਾ ਰਹੇ ਹਾਂ, ਜੋ ਸਿਰਫ ਬੈੱਡ ਏਰੀਆ ਨੂੰ ਠੰਢਾ ਰੱਖਦਾ ਹੈ। ਇੰਨਾ ਹੀ ਨਹੀਂ, ਇਹ AC ਹੋਰ ਏਅਰ ਕੰਡੀਸ਼ਨਰਾਂ ਦੇ ਮੁਕਾਬਲੇ ਬਿਜਲੀ ਦੀ ਖਪਤ ਨੂੰ 60 ਤੋਂ 65 ਫੀਸਦੀ ਤੱਕ ਘੱਟ ਕਰੇਗਾ। ਆਓ ਜਾਣਦੇ ਹਾਂ ਇਸ ਬਾਰੇ...


ਇਹ AC ਘੱਟੋ ਘੱਟ ਬਿਜਲੀ ਨਾਲ ਮਿੰਟਾਂ 'ਚ ਦਵੇਗਾ ਠੰਢਾ


Tupik ਪ੍ਰਾਈਵੇਟ ਲਿਮਟਿਡ ਨਾਂ ਦੀ ਇੱਕ ਕੰਪਨੀ ਨੇ ਇੱਕ ਵਿਲੱਖਣ ਏਅਰ ਕੰਡੀਸ਼ਨਰ ਤਿਆਰ ਕੀਤਾ ਹੈ, ਜੋ ਸਿਰਫ ਬੈੱਡ ਏਰੀਆ ਨੂੰ ਠੰਢਾ ਕਰਦਾ ਹੈ। ਇਸ ਦਾ ਡਿਜ਼ਾਈਨ ਵੀ ਟੈਂਟ ਵਰਗਾ ਹੈ, ਜਿਸ ਨੂੰ ਕੰਪਨੀ ਦੇ ਸੰਸਥਾਪਕ ਰਵੀ ਪਟੇਲ ਨੇ ਤਿਆਰ ਕੀਤਾ ਹੈ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਛੁਟਕਾਰਾ ਮਿਲਣ ਦੇ ਨਾਲ-ਨਾਲ ਬਿਜਲੀ ਦਾ ਬਿੱਲ ਵੀ ਘੱਟ ਹੁੰਦਾ ਹੈ। ਇਹ AC ਵਾਤਾਵਰਨ ਨੂੰ ਵੀ ਨੁਕਸਾਨ ਨਹੀਂ ਪਹੁੰਚਾਉਂਦਾ। ਇਸ AC ਦੀ ਕੀਮਤ ਸਿੰਗਲ ਬੈੱਡ ਲਈ 17,900 ਰੁਪਏ ਅਤੇ ਡਬਲ ਬੈੱਡ ਲਈ 19,900 ਰੁਪਏ ਹੈ।


ਬਿਜਲੀ ਦਾ ਬਿੱਲ ਆਵੇਗਾ 3 ਬਲਬਾਂ ਦੇ ਬਰਾਬਰ


Tupik Bed AC ਲਈ ਲਗਪਗ 400W ਪਾਵਰ ਦੀ ਲੋੜ ਹੁੰਦੀ ਹੈ। ਯਾਨੀ ਕਿ ਸਿਰਫ ਤਿੰਨ ਬਲਬਾਂ ਦੀ ਰੋਸ਼ਨੀ ਕਰਨ ਜਿੰਨਾ ਖ਼ਰਚਾ ਆਉਂਦਾ ਹੈ। ਇਸ AC ਨੂੰ ਸੂਰਜੀ ਊਰਜਾ ਨਾਲ ਵੀ ਚਲਾਇਆ ਜਾ ਸਕਦਾ ਹੈ। AC ਦਾ ਆਕਾਰ 1 ਇੰਚ ਲੰਬਾ ਅਤੇ 18 ਇੰਚ ਚੌੜਾ ਹੈ। ਇਹ ਟੈਂਟ ਵਿੱਚ ਲਾਇਆ ਜਾਂਦਾ ਹੈ ਅਤੇ ਟੈਂਟ ਨੂੰ ਮੰਜੇ ਵਿੱਚ ਫਿੱਟ ਕੀਤਾ ਜਾਂਦਾ ਹੈ। ਜਿਵੇਂ ਹੀ ਇਸ ਨੂੰ ਫਿੱਟ ਕੀਤਾ ਜਾਵੇਗਾ, ਇਹ ਮਿੰਟਾਂ ਵਿੱਚ ਬੈੱਡ ਏਰੀਆ ਨੂੰ ਠੰਢਾ ਕਰ ਦੇਵੇਗਾ। ਇਸ ਦੇ ਅੰਦਰ ਰਹਿ ਕੇ ਹੀ ਠੰਢੀ ਹਵਾ ਦਵੇਗੀ।


ਇਨਵਰਟਰ 'ਤੇ ਵੀ ਚੱਲੇਗਾ


ਇਸ AC ਨੂੰ 5 amp ਸਾਕੇਟ ਰਾਹੀਂ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ। ਇਸ ਨੂੰ ਫਿੱਟ ਕਰਨ ਲਈ ਤੁਹਾਨੂੰ ਕਿਸੇ ਦੀ ਮਦਦ ਦੀ ਵੀ ਲੋੜ ਨਹੀਂ ਪਵੇਗੀ। ਤੁਸੀਂ ਇਸਨੂੰ ਆਪਣੇ ਆਪ ਵਿੱਚ ਬਹੁਤ ਆਸਾਨੀ ਨਾਲ ਫਿੱਟ ਕਰ ਸਕਦੇ ਹੋ। ਪਾਵਰ ਕੱਟ ਹੋਣ ਦੀ ਸਥਿਤੀ ਵਿੱਚ, ਤੁਸੀਂ ਇਸ AC ਨੂੰ 1KVA ਸਮਰੱਥਾ ਵਾਲੇ ਇਨਵਰਟਰ ਦੀ ਮਦਦ ਨਾਲ ਵੀ ਚਲਾ ਸਕਦੇ ਹੋ।


ਇਹ ਵੀ ਪੜ੍ਹੋ: Kabul Blast: ਕਾਬੁਲ ਮਸਜਿਦ ਧਮਾਕੇ ਤੇ ਉੱਤਰੀ ਅਫਗਾਨਿਸਤਾਨ 'ਚ ਆਈਐਸ ਬੰਬ ਧਮਾਕਿਆਂ 'ਚ 14 ਦੀ ਮੌਤ