ਜੁੜਵਾ ਭੈਣਾਂ ਨੇ ਮਨਾਇਆ 100ਵਾਂ ਜਨਮ ਦਿਨ
ਸ਼ੁੱਕਰਵਾਰ ਨੂੰ ਇਨ੍ਹਾਂ ਨੇ ਇਕ ਰੈਸਟੋਰੈਂਟ 'ਚ ਆਪਣਾ 100ਵਾਂ ਜਨਮ ਦਿਨ ਮਨਾਇਆ। ਇਨ੍ਹਾਂ ਨੇ ਏਅਰ ਐਂਬੂਲੈਂਸ ਦਾਨ ਕਰਨ ਦਾ ਵੀ ਵਾਅਦਾ ਕੀਤਾ ਹੈ। ਉਨ੍ਹਾਂ ਨੇ ਆਪਣੀ ਬਚਪਨ ਦੀ ਤਸਵੀਰ ਵੀ ਸਾਂਝੀ ਕੀਤੀ।
ਇਹ ਦੋਵੇਂ ਇਕੱਠੀਆਂ ਹੀ ਪੜ੍ਹੀਆਂ ਸਨ ਅਤੇ ਪਹਿਲੀ ਨੌਕਰੀ ਵੀ ਇਕੱਠਿਆਂ ਨੇ ਹੀ ਸ਼ੁਰੂ ਕੀਤੀ। ਬਾਅਦ 'ਚ ਇਰੇਨਾ ਨੇ ਸੈਮੂਅਲ ਕਰੰਪ ਨਾਲ ਵਿਆਹ ਕਰਵਾ ਲਿਆ। ਸਾਲ ਬੀਤਦੇ ਗਏ ਪਰ ਅੱਜ ਵੀ ਇਨ੍ਹਾਂ ਭੈਣਾਂ ਦਾ ਪਿਆਰ ਅਤੇ ਰਿਸ਼ਤਾ ਮਜਬੂਤ ਹੈ।
ਅੱਜ ਅਸੀਂ ਇਨ੍ਹਾਂ ਭੈਣਾਂ ਬਾਰੇ ਦੱਸਾਂਗੇ। ਇਰੇਨਾ ਕਰੰਪ ਅਤੇ ਫਿਲਿਸ ਜੋਨਸ ਦੋਹਾਂ ਨੇ ਇਕ ਦੂਜੇ ਨਾਲ 100 ਸਾਲ ਬਤੀਤ ਕੀਤੇ ਹਨ। 20 ਨਵੰਬਰ 1916 'ਚ ਇਨ੍ਹਾਂ ਦੋਹਾਂ ਦਾ ਜਨਮ ਹੋਇਆ। ਇਕ ਦਾ ਜਨਮ 25 ਮਿੰਟ ਪਹਿਲਾਂ ਹੋਇਆ ਸੀ। ਇਨ੍ਹਾਂ ਦੀਆਂ ਸ਼ਕਲਾਂ ਭਾਵੇਂ ਘੱਟ ਮਿਲਦੀਆਂ ਹਨ ਪਰ ਦੋਹਾਂ ਦੀ ਆਦਤ ਬਹੁਤ ਮਿਲਦੀ ਹੈ।
ਲੰਡਨ: ਦੁਨੀਆਭਰ 'ਚ ਰਿਸ਼ਤਿਆਂ ਦੀਆਂ ਕਈ ਮਿਸਾਲਾਂ ਮੌਜੂਦ ਹਨ। ਤੁਸੀਂ ਅਜਿਹਾ ਸੁਣਿਆ ਹੋਵੇਗਾ ਕਿ ਜੋੜੇ ਭਰਾ ਅਤੇ ਭੈਣਾਂ ਨੇ ਇਕ-ਦੂਜੇ ਨਾਲ ਕਈ ਖਾਸ ਦਿਨ ਮਨਾਏ ਹੋਣ ਪਰ ਇਹ ਨਹੀਂ ਸੁਣਿਆ ਹੋਵੇਗਾ ਕਿ ਜੁੜਵਾ ਭੈਣਾਂ ਨੇ ਆਪਣਾ 100ਵਾਂ ਜਨਮ ਦਿਨ ਮਨਾਇਆ ਹੋਵੇ।