ਬੱਚੇ ਜੌੜੇ ਪਰ ਪਿਤਾ ਵੱਖ-ਵੱਖ, DNA ਜਾਂਚ 'ਚ ਹੋਇਆ ਖੁਲਾਸਾ ਪਤੀ ਨੂੰ ਧੋਖਾ ਦੇ ਰਹੀ ਸੀ ਪਤਨੀ
ਹਾਲਾਂਕਿ, ਹੁਣ ਪਤੀ-ਪਤਨੀ ਵਿੱਚ ਸੁਲ੍ਹਾ ਹੋ ਗਈ ਹੈ ਅਤੇ ਉਸ ਨੇ ਦੋਵੇਂ ਬੱਚਿਆਂ ਨੂੰ ਸਵੀਕਾਰ ਕਰ ਲਿਆ ਹੈ। (ਤਸਵੀਰਾਂ- ਸੰਕੇਤਕ)
ਡਾਕਟਰ ਇਸ ਮਾਮਲੇ ਨੂੰ ਬੇਹੱਦ ਦੁਰਲਭ ਦੱਸ ਰਹੇ ਹਨ। ਉਨ੍ਹਾਂ ਮੁਤਾਬਕ ਦੋ ਵੱਖ-ਵੱਖ ਲੋਕਾਂ ਦੇ ਇੱਕ ਦਿਨ ਸਬੰਧ ਬਣਾਏ ਜਾਣ ਕਾਰਨ ਦੋਵਾਂ ਨੇ ਇੱਕੋ ਦਿਨ ਕੰਸੀਵ ਕਰਨਾ, ਸ਼ਾਇਦ ਹੀ ਕਦੇ ਅਜਿਹਾ ਹੁੰਦਾ ਹੋਵੇ।
ਜਦ ਮਾਮਲਾ ਵੱਧ ਗਿਆ ਤਾਂ ਔਰਤ ਨੂੰ ਮੰਨਣਾ ਹੀ ਪਿਆ ਕਿ ਉਸ ਨੇ ਕਿਸੇ ਹੋਰ ਵਿਅਕਤੀ ਨਾਲ ਇੱਕ ਰਾਤ ਗੁਜ਼ਾਰੀ ਸੀ ਤੇ ਸਬੰਧ ਵੀ ਬਣਾਏ ਸਨ।
ਜਦ ਡੀਐਨਏ ਟੈਸਟ ਦੇ ਨਤੀਜੇ ਆਏ ਤਾਂ ਨਾ ਸਿਰਫ ਪਤੀ-ਪਤਨੀ ਹੀ ਨਹੀਂ ਬਲਕਿ ਡਾਕਟਰ ਵੀ ਹੈਰਾਨ ਰਹਿ ਗਏ। ਔਰਤ ਨੇ ਇਸ ਰਿਪੋਰਟ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਪਤੀ 'ਤੇ ਰਿਪੋਰਟ ਨਾਲ ਛੇੜਛਾੜ ਦੇ ਦੋਸ਼ ਵੀ ਲਾਏ।
ਇਹ ਮਾਮਲਾ ਚੀਨ ਦਾ ਹੈ। ਡੀਐਨਏ ਟੈਸਟ ਨੂੰ ਔਰਤ ਦੇ ਪਤੀ ਨੇ ਸ਼ੱਕ ਹੋਣ ਕਾਰਨ ਕਰਵਾਇਆ ਸੀ। ਦੋਵੇਂ ਬੱਚੇ ਨਾ ਇੱਕ-ਦੂਜੇ ਨੂੰ ਮਿਲਦੇ ਸਨ ਅਤੇ ਨਾ ਹੀ ਇੱਕੋ ਜਿਹਾ ਵਤੀਰਾ ਕਰਦੇ ਸਨ।
ਦਰਅਸਲ, ਜੌੜੇ ਬੱਚਿਆਂ ਦਾ ਡੀਐਨਏ ਟੈਸਟ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਪਿਤਾ ਵੱਖ-ਵੱਖ ਹਨ।
ਹਾਲ ਹੀ ਵਿੱਚ ਇੱਕ ਔਰਤ ਦੇ ਪਰਾ ਵਿਆਹੀ ਸਬੰਧ ਭਾਵ ਐਕਸਟ੍ਰਾ ਮੈਰੀਟਲ ਅਫੇਅਰ ਬਾਰੇ ਉਸ ਸਮੇਂ ਖੁਲਾਸਾ ਹੋਇਆ, ਜਦ ਉਸ ਦੇ ਜੌੜੇ ਬੱਚੇ ਹੋਏ।