2019 ਲੋਕ ਸਭਾ ਵਿੱਚ ਕਿਹੜੇ-ਕਿਹੜੇ ਫ਼ਿਲਮੀ ਸਿਤਾਰਿਆਂ ਵੱਲੋਂ ਚੋਣ ਲੜਨ ਦੇ ਚਰਚੇ
ਅਜਿਹੀਆਂ ਖ਼ਬਰਾਂ ਵੀ ਸਨ ਕਿ ਬਾਲੀਵੁੱਡ ਅਦਾਕਾਰ ਸੰਜੇ ਦੱਸ ਲੋਕ ਸਭਾ ਚੋਣਾਂ ਲੜਨ ਵਾਲੇ ਹਨ। ਪਰ ਉਨ੍ਹਾਂ ਟਵਿੱਟਰ 'ਤੇ ਇਸ ਦਾ ਖੰਡਨ ਕਰਦਿਆਂ ਕਿਹਾ ਕਿ ਮੇਰੇ ਲੋਕ ਸਭਾ ਚੋਣ ਲੜਨ ਦੀਆਂ ਅਫ਼ਵਾਹਾਂ ਸੱਚ ਨਹੀਂ ਹਨ।
ਹਰਿਆਣਵੀ ਕਲਾਕਾਰ ਤੇ ਰਿਐਲਿਟੀ ਟੀਵੀ ਸ਼ੋਅ ਬਿੱਗ ਬੌਸ 'ਚ ਚੰਗਾ ਨਾਮਣਾ ਖੱਟਣ ਵਾਲੀ ਸਪਨਾ ਚੌਧਰੀ ਕਾਂਗਰਸ ਨਾਲ ਜੁੜਨ ਦੀਆਂ ਖ਼ਬਰਾਂ ਸਨ। ਪਰ ਕਲਾਕਾਰ ਨੇ ਵੀ ਸਾਫ ਕੀਤਾ ਉਸ ਨੇ ਕੋਈ ਪਾਰਟੀ ਜੁਆਇਨ ਨਹੀਂ ਕੀਤਾ।
ਸੰਨੀ ਦਿਓਲ ਦੇ ਚੋਣ ਲੜਨ ਦੇ ਚਰਚੇ ਵੱਡੇ ਪੱਧਰ 'ਤੇ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉਹ ਬੀਜੇਪੀ ਦੀ ਟਿਕਟ ਤੋਂ ਚੋਣ ਲੜਨਗੇ ਅਤੇ ਉਹ ਵੀ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਤੋਂ। ਹਾਲਾਂਕਿ, ਇਸ ਬਾਬਤ ਬੀਜੇਪੀ ਤੇ ਸੰਨੀ ਦਿਓਲ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਸੁਪਰਸਟਾਰ ਸਲਮਾਨ ਖ਼ਾਨ ਦਾ ਨਾਂਅ ਵੀ ਖ਼ੂਬ ਚਰਚਾ ਵਿੱਚ ਰਿਹਾ, ਪਰ ਉਨ੍ਹਾਂ ਸਾਫ ਕਰ ਦਿੱਤਾ ਸੀ ਕਿ ਉਹ 2019 ਲੋਕ ਸਭਾ ਚੋਣਾਂ ਨਾ ਲੜਨਗੇ ਅਤੇ ਨਾ ਹੀ ਕਿਸੇ ਪਾਰਟੀ ਲਈ ਪ੍ਰਚਾਰ ਕਰਨਗੇ।
ਭੋਜਪੁਰੀ ਫ਼ਿਲਮ ਸਨਅਤ ਦੇ ਨਾਮੀ ਗਾਇਕ ਤੇ ਅਦਾਕਾਰ ਪਹਿਲਾਂ ਤੋਂ ਹੀ ਭਾਜਪਾ ਵਿੱਚ ਸ਼ਾਮਲ ਹਨ। ਮਨੋਜ ਤਿਵਾਰੀ ਬੀਜੇਪੀ ਦੀ ਟਿਕਟ ਤੋਂ ਹੀ ਸੰਸਦ ਮੈਂਬਰ ਹਨ ਅਤੇ ਪਾਰਟੀ ਦੇ ਦਿੱਲੀ ਵਿੰਗ ਦੇ ਮੁਖੀ ਵੀ ਹਨ।
ਭੋਜਪੁਰੀ ਸੁਪਰਸਟਾਰ ਦਿਨੇਸ਼ ਲਾਲ ਯਾਦਵ ਨੇ ਵੀ ਬੀਜੇਪੀ ਦਾ ਪੱਲਾ ਫੜ ਲਿਆ ਹੈ। ਉਹ ਕਿੱਥੋਂ ਚੋਣ ਲੜ ਸਕਦੇ ਹਨ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਭੋਜਪੁਰੀ ਤੇ ਬਾਲੀਵੁੱਡ ਕਲਾਕਾਰ ਰਵੀ ਕਿਸ਼ਨ ਨੇ ਅੱਜ ਆਪਣਾ ਸਮਰਥਨ ਬੀਜੇਪੀ ਨੂੰ ਦੇ ਦਿੱਤਾ ਹੈ। ਉਹ ਵੀ ਲੋਕ ਸਭਾ ਚੋਣ ਲੜਨ ਦੀ ਦੌੜ ਵਿੱਚ ਹਨ।
ਦੇਸ਼ ਭਰ ਵਿੱਚ 2019 ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਹੋ ਰਹੀਆਂ ਹਨ। ਅਜਿਹੇ ਵਿੱਚ ਕਈ ਬਾਲੀਵੁੱਡ ਸਿਤਾਰਿਆਂ ਦੇ ਨਾਵਾਂ ਦੀ ਚਰਚਾ ਹੋ ਰਹੀ ਹੈ, ਜੋ ਇਸ ਵਾਰ ਚੋਣ ਲੜ ਸਕਦੇ ਹਨ। ਅਦਾਕਾਰਾ ਉਰਮਿਲਾ ਮਾਤੋਂਡਕਰ ਅੱਜ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਈ ਹੈ। ਅਜਿਹੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਉਹ ਕਿਸੇ ਲੋਕ ਸਭਾ ਸੀਟ 'ਤੇ ਪਾਰਟੀ ਵੱਲੋਂ ਚੋਣ ਲੜੇਗੀ।